ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਦੇ ਖ਼ਿਲਾਫ਼ ਦਰਜ ਹੋਇਆ ਬਲਾਤਕਾਰ ਦਾ ਮਾਮਲਾ, ਜਾਣੋ ਪੂਰਾ ਮਾਮਲਾ

Saturday, May 22, 2021 - 10:11 AM (IST)

ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਦੇ ਖ਼ਿਲਾਫ਼ ਦਰਜ ਹੋਇਆ ਬਲਾਤਕਾਰ ਦਾ ਮਾਮਲਾ, ਜਾਣੋ ਪੂਰਾ ਮਾਮਲਾ

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ ਪਰ ਇਸ ਵਾਰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਸ਼ਖ਼ਸ ਚਰਚਾ ’ਚ ਆ ਗਿਆ ਹੈ। ਇਹ ਸ਼ਖ਼ਸ ਕੰਗਨਾ ਦਾ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਹੈ। ਕੰਗਨਾ ਦੇ ਬਾਡੀਗਾਰਡ ਕੁਮਾਰ ਹੇਗੜੇ ਦੇ ਖ਼ਿਲਾਫ਼ ਬਲਾਤਕਾਰ ਦੇ ਮਾਮਲੇ ’ਚ ਐੱਫ.ਆਈ.ਆਰ ਦਰਜ ਕੀਤੀ ਗਈ ਹੈ। 

PunjabKesari
ਰਿਪੋਰਟ ਮੁਤਾਬਕ 30 ਸਾਲ ਦੀ ਬਿਊਟੀਸ਼ੀਅਨ ਮਹਿਲਾ ਨੇ ਬਾਡੀਗਾਰਡ ਕੁਮਾਰ ਹੇਗੜੇ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਬਲਾਤਕਾਰ ਕੀਤਾ ਹੈ। ਐੱਫ.ਆਈ.ਆਰ. ਮੁਤਾਬਕ ਪੀੜਤਾਂ ਪਿਛਲੇ ਸਾਲ ਜੂਨ ’ਚ ਇਕ ਫ਼ਿਲਮ ਸ਼ੂਟਿੰਗ ਦੌਰਾਨ ਕੁਮਾਰ ਹੇਗੜੇ ਨੂੰ ਮਿਲੀ ਸੀ। ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ ਕੁਮਾਰ ਹੇਗੜੇ ਨੇ ਪਹਿਲੇ ਵਿਆਹ ਲਈ ਪ੍ਰਪੋਜ਼ ਕੀਤਾ ਇਸ ਤੋਂ ਇਲਾਵਾ ਕੁਮਾਰ ਹੇਗੜੇ ਨੇ ਉਸ ਨੂੰ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿਣ ਲਈ ਕਿਹਾ ਤਾਂ ਉਹ ਤਿਆਰ ਹੋ ਗਈ ਕਿਉਂਕਿ ਉਸ ਨੂੰ ਇਸ ਗੱਲ ਦੀ ਉਮੀਦ ਸੀ ਕਿ ਉਹ ਉਸ ਨਾਲ ਵਿਆਹ ਕਰੇਗਾ।

PunjabKesari
ਉਸ ਨੇ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਪਰ ਕੁਮਾਰ ਹੇਗੜੇ ਨੇ ਇਸ ਲਈ ਮਜ਼ਬੂਤ ਕੀਤਾ। ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਕਿ ਕੁਮਾਰ ਨੇ ਇਹ ਕਹਿੰਦੇ ਹੋਏ 50 ਹਜ਼ਾਰ ਰੁਪਏ ਉਧਾਰ ਲਏ ਕਿ ਉਸ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਆਪਣੇ ਹੋਮਟਾਊਨ ਜਾਣਾ ਹੈ। ਉਦੋਂ ਤੋਂ ਉਹ ਸੰਪਰਕ ’ਚ ਨਹੀਂ ਹੈ। ਆਈ.ਪੀ.ਸੀ. ਦੀ ਧਾਰਾ 376,377 ਅਤੇ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।  

PunjabKesari


 


author

Aarti dhillon

Content Editor

Related News