ਅਦਾਕਾਰ ਸਿੱਦੀਕੀ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ

Thursday, Aug 29, 2024 - 01:27 PM (IST)

ਅਦਾਕਾਰ ਸਿੱਦੀਕੀ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ

ਤਿਰੂਵਨੰਤਪੁਰਮ (ਭਾਸ਼ਾ) - ਮਲਿਆਲਮ ਫ਼ਿਲਮ ਅਦਾਕਾਰ ਸਿੱਦੀਕੀ ਖ਼ਿਲਾਫ਼ ਇਕ ਅਦਾਕਾਰਾ ਵਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਤੋਂ ਬਾਅਦ ਉਸ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ’ਚ ਹੋਏ ਖੁਲਾਸੇ ਤੋਂ ਬਾਅਦ ਵੱਖ-ਵੱਖ ਨਿਰਦੇਸ਼ਕਾਂ ਅਤੇ ਅਦਾਕਾਰਾਂ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ -ਕਮਰੇ 'ਚ ਬੁਲਾਇਆ, ਇਸ ਅਦਾਕਾਰ ਨਾਲ ਹੋਈ ਜ਼ਬਰਦਸਤੀ ਦੀ ਕੋਸ਼ਿਸ਼

ਉਦੋਂ ਤੋਂ ਹੁਣ ਤੱਕ ਫ਼ਿਲਮ ਇੰਡਸਟਰੀ ਦੀ ਕਿਸੇ ‘ਹਾਈ ਪ੍ਰੋਫਾਈਲ’ ਸ਼ਖਸੀਅਤ ਖ਼ਿਲਾਫ਼ ਇਹ ਦੂਜੀ ਐੱਫ. ਆਈ. ਆਰ. ਹੈ। ਪਹਿਲਾ ਮਾਮਲਾ ਭਾਰਤੀ ਦੰਡਾਵਲੀ ਦੀ ਧਾਰਾ 354 (ਔਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ ’ਤੇ ਹਮਲਾ ਕਰਨਾ ਅਤੇ ਅਪਰਾਧਿਕ ਤਾਕਤ ਦੀ ਵਰਤੋਂ) ਤਹਿਤ ਨਿਰਦੇਸ਼ਕ ਰਣਜੀਤ ਖਿਲਾਫ ਪੱਛਮੀ ਬੰਗਾਲ ਦੀ ਇਕ ਅਦਾਕਾਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News