ਇਸ ਫ਼ਿਲਮੀ ਅਦਾਕਾਰ ਦੇ ਅਨੋਖੇ ਦੋਸਤ ਨੂੰ ਮਿਲ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

Monday, Jun 20, 2022 - 05:40 PM (IST)

ਇਸ ਫ਼ਿਲਮੀ ਅਦਾਕਾਰ ਦੇ ਅਨੋਖੇ ਦੋਸਤ ਨੂੰ ਮਿਲ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਮੁੰਬਈ (ਬਿਊਰੋ)– ‘ਦੋਸਤੀ’ ਤੇ ‘ਆਪਣਾਪਣ’ ਅਜਿਹੇ ਸ਼ਬਦ ਹਨ, ਜਿਹੜੇ ਸਾਡੇ ਕੰਨਾਂ ’ਚ ਪੈਂਦੇ ਹਨ ਤਾਂ ਸਾਡੇ ਦਿਲ ਦੇ ਸਭ ਤੋਂ ਨੇੜੇ ਦਾ ਉਹ ਵਿਅਕਤੀ, ਜੋ ਖ਼ੁਸ਼ੀ ’ਚ ਹੀ ਨਹੀਂ ਪਰ ਸਾਡੀ ਮੁਸੀਬਤ ’ਚ ਵੀ ਸਾਡੇ ਨਾਲ ਪਰਛਾਵੇਂ ਵਾਂਗ ਚੱਲਦਾ ਹੈ, ਉਹ ਸਾਹਮਣੇ ਆ ਜਾਂਦਾ ਹੈ। ਇਸ ਤੋਂ ਇਲਾਵਾ ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਇਕੱਲੇ ਹਾਂ। ਉਹ ਸਾਡੀ ਗੱਲ ਨੂੰ ਸਮਝਦਾ ਹੈ ਤੇ ਸਾਡੇ ਨਾਲ ਸੰਪਰਕ ’ਚ ਰਹਿੰਦਾ ਹੈ ਪਰ ਕੀ ਦੋਸਤ ਸਿਰਫ਼ ਇਨਸਾਨ ਹੀ ਹੋ ਸਕਦੇ ਹਨ?

ਬਿਲਕੁਲ ਨਹੀਂ, ਇਨਸਾਨਾਂ ਤੋਂ ਇਲਾਵਾ ਸਾਡੇ ਆਲੇ-ਦੁਆਲੇ ਬਹੁਤ ਸਾਰੇ ਦੋਸਤ ਹਨ, ਜੋ ਧਰਤੀ ਦੀ ਨੀਲੀ ਚਾਦਰ ਹੇਠਾਂ ਸਾਡੇ ਨਾਲ ਰਹਿੰਦੇ ਹਨ। ਭਾਵੇਂ ਉਹ ਸਾਡੇ ਵਾਂਗ ਬੋਲ ਨਹੀਂ ਸਕਦੇ ਪਰ ਹਰ ਕੋਈ ਸਾਨੂੰ ਸਮਝਦਾ ਤੇ ਮੰਨਦਾ ਹੈ। ਬਾਲੀਵੁੱਡ ਅਦਾਕਾਰ ਰਣਵੀਰ ਸ਼ੋਰੀ ਨੂੰ ਅਜਿਹਾ ਪਿਆਰਾ ਦੋਸਤ ਮਿਲਿਆ ਹੈ, ਜੋ ਨਾ ਸਿਰਫ ਉਸ ਨਾਲ ਉਸ ਦੀ ਭਾਸ਼ਾ ’ਚ ਗੱਲ ਕਰ ਰਿਹਾ ਹੈ, ਸਗੋਂ ਉਸ ਦੀ ਗੱਲ ਨੂੰ ਵੀ ਸਮਝ ਰਿਹਾ ਹੈ। ਇਹ ਦੋਸਤ ਹੋਰ ਕੋਈ ਨਹੀਂ ਸਗੋਂ ਕਾਂ ਹੈ।

ਇਹ ਖ਼ਬਰ ਵੀ ਪੜ੍ਹੋ : ਜਸਬੀਰ ਜੱਸੀ ਨੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੰਗੀ ਮੁਆਫ਼ੀ, ਜਾਣੋ ਕੀ ਹੈ ਪੂਰਾ ਮਾਮਲਾ

ਕੂ ਐਪ ’ਤੇ ਇਕ ਪੋਸਟ ਨਾਲ ਰਣਵੀਰ ਨੇ ਇਕ ਬਹੁਤ ਹੀ ਖ਼ੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ, ਜੋ ਮੁੰਬਈ ਸਥਿਤ ਉਨ੍ਹਾਂ ਦੇ ਘਰ ਤੋਂ ਲਈ ਗਈ ਹੈ। ਵੀਡੀਓ ’ਚ ਰਣਵੀਰ ਨੂੰ ਆਪਣੇ ਡਰਾਇੰਗ ਰੂਮ ਦੇ ਦਰਵਾਜ਼ੇ ਤੋਂ ਖਿੜਕੀ ਵੱਲ ਪੰਛੀਆਂ ਦੀ ਆਵਾਜ਼ ਸੁਣਦੇ ਤੇ ਖਿੜਕੀ ਦੇ ਸ਼ੀਸ਼ੇ ’ਤੇ ਹੌਲੀ-ਹੌਲੀ ਦਸਤਕ ਦਿੰਦੇ ਦੇਖੇ ਜਾ ਸਕਦੇ ਹਨ।

ਇਸ ਤੋਂ ਬਾਅਦ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਖਿੜਕੀ ’ਤੇ ਦਸਤਕ ਦੇਣ ਦੀ ਇਹ ਆਵਾਜ਼ ਸੁਣ ਕੇ ਅਚਾਨਕ ਇਕ ਕਾਂ ਆ ਕੇ ਸਾਹਮਣੇ ਆ ਕੇ ਬੈਠ ਜਾਂਦਾ ਹੈ, ਜਿਵੇਂ ਉਹ ਰਣਵੀਰ ਦੀ ਆਵਾਜ਼ ਨੂੰ ਬਹੁਤ ਸਮਝਦਾ ਹੋਵੇ ਤੇ ਉਸ ਦੇ ਕਹਿਣ ’ਤੇ ਖਿੜਕੀ ’ਤੇ ਆ ਕੇ ਬੈਠ ਜਾਂਦਾ ਹੈ। ਇਨ੍ਹਾਂ ਦੋਵਾਂ ਦੋਸਤਾਂ ਦੀ ਦੋਸਤੀ ਕਿੰਨੀ ਡੂੰਘੀ ਹੈ, ਇਹ ਵੀਡੀਓ ਸਾਫ਼-ਸਾਫ਼ ਦੱਸ ਰਹੀ ਹੈ। ਵੀਡੀਓ ਦੇਖ ਕੇ ਤੁਸੀਂ ਖ਼ੁਦ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਰਣਵੀਰ ‘ਜਿਸਮ’, ‘ਲਕਸ਼’, ‘ਪਿਆਰ ਕੇ ਸਾਈਡ ਇਫੈਕਟਸ’, ‘ਖੋਸਲਾ ਕਾ ਘੋਸਲਾ’, ‘ਸਿੰਘ ਇਜ਼ ਕਿੰਗ’, ‘ਚਾਂਦਨੀ ਚੌਕ ਟੂ ਚਾਈਨਾ’ ਤੇ ‘ਏਕ ਥਾ ਟਾਈਗਰ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਹਨ। ਰਣਵੀਰ ਆਪਣੀ ਵਿਲੱਖਣ ਅਦਾਕਾਰੀ ਲਈ ਜਾਣੇ ਜਾਂਦੇ ਹਨ। ਨਾਲ ਹੀ, ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News