ਰਣਵਿਜੇ ਬਣਨਗੇ ਦੂਜੀ ਵਾਰ ਪਿਤਾ, ਪਤਨੀ ਨਾਲ ਇੰਝ ਮਨਾਇਆ ''ਬੇਬੀ ਸ਼ਾਵਰ'' ਦਾ ਜਸ਼ਨ (ਤਸਵੀਰਾਂ)

Thursday, Jun 17, 2021 - 12:49 PM (IST)

ਰਣਵਿਜੇ ਬਣਨਗੇ ਦੂਜੀ ਵਾਰ ਪਿਤਾ, ਪਤਨੀ ਨਾਲ ਇੰਝ ਮਨਾਇਆ ''ਬੇਬੀ ਸ਼ਾਵਰ'' ਦਾ ਜਸ਼ਨ (ਤਸਵੀਰਾਂ)

ਮੁੰਬਈ-ਟੀਵੀ ਅਤੇ ਬਾਲੀਵੁੱਡ ਅਦਾਕਾਰ ਰਣਵਿਜੇ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਰਿਐਲਟੀ ਸ਼ੋਅ ਰੋਡੀਜ਼ ਫੇਮ ਕਲਾਕਾਰ ਰਣਵਿਜੇ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਜੀ ਹਾਂ ਰਣਵਿਜੇ ਅਤੇ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਇੱਕ ਵਾਰ ਫਿਰ ਤੋਂ ਮੰਮੀ-ਪਾਪਾ ਬਣਨ ਵਾਲੇ ਹਨ। ਐਕਟਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬੇਬੀ ਸ਼ਾਵਰ ਦਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Rannvijay (@rannvijaysingha)


ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਬਹੁਤ ਹੀ ਪਿਆਰਾ ਜਿਹੀ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਰਣਵਿਜੇ ਅਤੇ ਪ੍ਰਿਯੰਕਾ ਆਪਣੇ ਪਰਿਵਾਰ ਤੇ ਖ਼ਾਸ ਦੋਸਤਾਂ ਦੇ ਨਾਲ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ। ਬੇਟੀ ਕਾਇਨਾਤ ਸਿੰਘ ਵੀ ਵੱਡੀ ਭੈਣ ਬਣਨ ਦੀ ਖੁਸ਼ੀ ‘ਚ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਅਤੇ ਕਲਾਕਾਰ ਨੂੰ ਖ਼ੂਬ ਪਸੰਦ ਆ ਰਿਹਾ ਹੈ। ਫੈਨਜ਼ ਵੀ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਾਂ ਦੇ ਰਹੇ ਹਨ।

PunjabKesari
ਦੱਸ ਦਈਏ ਸਾਲ 2014 ‘ਚ ਰਣਵਿਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਿਅੰਕਾ ਵੋਹਰਾ ਦੇ ਨਾਲ ਲਾਵਾਂ ਲਈਆਂ ਸਨ। ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਦੇ ਖ਼ਾਸ ਮਿੱਤਰ ਰਘੂ ਵੀ ਸ਼ਾਮਲ ਹੋਏ ਸਨ। ਰਣਵਿਜੇ ਦਾ ਵਿਆਹ ਇਸ ਲਈ ਵੀ ਖ਼ਾਸ ਸੀ ਕਿਉਂਕਿ ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਦੀ ਵੀਡੀਓ ਆਨਲਾਈਨ ਅਪਲੋਡ ਕੀਤੀਆਂ ਸਨ। ਜੇ ਗੱਲ ਕਰੀਏ ਰਣਵਿਜੇ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੇ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਸ਼ੋਅ ‘ਚ ਵੀ ਕੰਮ ਕਰ ਚੁੱਕੇ ਹਨ।  


author

Aarti dhillon

Content Editor

Related News