ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਨੇ ਐਵਾਰਡ ਜਿੱਤਣ ਮਗਰੋਂ ਮੂਸੇ ਵਾਲਾ ਦੇ ਗੀਤ ’ਤੇ ਕੀਤਾ ਡਾਂਸ, ਦੇਖੋ ਵੀਡੀਓ

09/01/2022 11:19:16 AM

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ 67ਵੇਂ ਫ਼ਿਲਮਫੇਅਰ ਐਵਾਰਡਸ 2022 ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਫ਼ਿਲਮ ‘83’ ਲਈ ਰਣਵੀਰ ਸਿੰਘ ਨੂੰ ਬੈਸਟ ਐਕਟਰ ਤੇ ਫ਼ਿਲਮ ‘ਸਰਦਾਰ ਊਧਮ’ ਲਈ ਵਿੱਕੀ ਕੌਸ਼ਲ ਨੂੰ ਬੈਸਟ ਐਕਟਰ ਕ੍ਰਿਟਿਕਸ ਦੇ ਐਵਾਰਡ ਨਾਲ ਨਿਵਾਜਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਨਿਰਦੇਸ਼ਕ ਮੋਹਿਤ ਬਨਵੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਖ਼ੁਦ ਨੂੰ ਗੋਲਡੀ ਬਰਾੜ ਦੱਸ ਕੇ ਮੰਗਿਆ 1 ਕਰੋੜ

ਰਣਵੀਰ ਤੇ ਵਿੱਕੀ ਦੀ ਐਵਾਰਡ ਜਿੱਤਣ ਮਗਰੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਇਸ ਵੀਡੀਓ ’ਚ ਦੋਵੇਂ ਸਿਤਾਰੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ ‘ਦਾਊਦ’ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਦੇਖ ਸਕਦੇ ਹੋ ਕਿ ਰਣਵੀਰ ਤੇ ਵਿੱਕੀ ਨੂੰ ਬਾਅਦ ’ਚ ਅਦਾਕਾਰਾ ਕ੍ਰਿਤੀ ਸੈਨਨ ਵੀ ਜੁਆਇਨ ਕਰਦੀ ਹੈ, ਜਿਸ ਨੇ ਆਪਣੀ ਫ਼ਿਲਮ ‘ਮੀਮੀ’ ਲਈ ਬੈਸਟ ਐਕਟ੍ਰੈੱਸ ਦਾ ਐਵਾਰਡ ਜਿੱਤਿਆ ਹੈ।

ਦੱਸ ਦੇਈਏ ਕਿ ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਦੇ ਗੀਤਾਂ ’ਤੇ ਵੀਡੀਓਜ਼ ਬਣਾਉਂਦੇ ਤੇ ਰਿਐਕਸ਼ਨ ਦਿੰਦੇ ਨਜ਼ਰ ਆ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News