ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ

Thursday, Mar 25, 2021 - 10:05 AM (IST)

ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ

ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਲੰਮੇ ਸਮੇਂ ਤੋਂ ਇਕ ਦੂਜੇ ਦੇ ਨਾਲ ਫ਼ਿਲਮ ’ਚ ਨਜ਼ਰ ਨਹੀਂ ਆਏ ਹਨ ਪਰ ਇਸ ਨਾਲ ਉਨ੍ਹਾਂ ਦੀ ਪ੍ਰਸਿੱਧੀ ’ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ। ਹਾਲ ਹੀ ’ਚ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੀਪਿਕਾ ਨਾਲ ਇਕ ਬੇਹੱਦ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਹੁਣ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ। 

PunjabKesari
ਰਣਵੀਰ ਨੇ ਆਪਣੇ ਇੰਸਟਗ੍ਰਾਮ ’ਤੇ ਪੋਸਟ ’ਚ ਤਿੰਨ ਤਸਵੀਰਾਂ ਸਾਂਝੀਆਂ ਕੀਤੀ ਹੈ। ਪਹਿਲੀ ਤਸਵੀਰ ’ਚ ਉਹ ਦੀਪਿਕਾ ਦੀਆਂ ਅੱਖਾਂ ’ਚ ਦੇਖ ਰਹੇ ਹਨ। ਇਸ ਤਸਵੀਰ ’ਚ ਦੀਪਿਕਾ ਵੀ ਰਣਵੀਰ ਨੂੰ ਦੇਖਦੀ ਹੋਈ ਨਜ਼ਰ ਆ ਰਹੀ ਹੈ। ਦੂਜੀ ਅਤੇ ਤੀਜੀ ਤਸਵੀਰ ’ਚ ਰਣਵੀਰ ਦੀਪਿਕਾ ਦੇ ਨਾਲ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਹਨ। ਤਸਵੀਰ ਦੇਖ ਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਰਣਵੀਰ ਅਤੇ ਦੀਪਿਕਾ ਆਉਣ ਵਾਲੀ ਫ਼ਿਲਮ ਦੇ ਬਾਰੇ ’ਚ ਚਰਚਾ ਕਰ ਰਹੇ ਹਨ। 

PunjabKesari
ਦੀਪਿਕਾ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ
ਇਸ ਤਸਵੀਰ ’ਤੇ ਦੀਪਿਕਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੀਪਿਕਾ ਨੇ ਲਿਖਿਆ ਕਿ ‘ਟੂ ਹੈਂਡਸਮ’। ਇਸ ਦੇ ਨਾਲ ਦੀਪਿਕਾ ਨੇ ਇਮੋਜ਼ੀ ਪੋਸਟ ਕੀਤੀ। ਦੀਪਿਕਾ ਅਤੇ ਰਣਵੀਰ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ। ਉੱਧਰ ਪ੍ਰਸ਼ੰਸਕ ਵੀ ਜ਼ਬਰਦਸਤ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਇਸ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ’। ਉੱਧਰ ਇਕ ਹੋਰ ਯੂਜ਼ਰ ਨੇ ਲਿਖਿਆ ਕਿ ‘ਬੇਹੱਦ ਰੋਮਾਂਟਿਕ ਜੋੜੀ’। ਦੱਸ ਦੇਈਏ ਕਿ ਰਣਵੀਰ ਸਿੰਘ ਜਲਦ ਹੀ ਫ਼ਿਲਮ ‘83’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਉਹ ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਰੋਲ ਪਲੇਅ ਕਰਨਗੇ। ਦਰਸ਼ਕਾਂ ਨੂੰ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਹੈ। 

PunjabKesari


author

Aarti dhillon

Content Editor

Related News