ਪਰਿਵਾਰਕ ਮਨੋਰੰਜਨ ਵਾਲੀਆਂ ਫ਼ਿਲਮਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਰਣਵੀਰ ਸਿੰਘ
Tuesday, Feb 01, 2022 - 04:03 PM (IST)
ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਨੇ ਦੱਸਿਆ ਕਿ ਕਿਸ ਵਜ੍ਹਾ ਨਾਲ ਪਰਿਵਾਰਕ ਮਨੋਰੰਜਨ ਵਾਲੀਆਂ ਫ਼ਿਲਮਾਂ ’ਚ ਉਨ੍ਹਾਂ ਦੀ ਦਿਲਚਸਪੀ ਵਧੀ ਹੈ ਤੇ ਇਹ ਗੱਲ ਉਨ੍ਹਾਂ ਦੀਆਂ ਬੇਮਿਸਾਲ ਫ਼ਿਲਮਾਂ ਦੀ ਸੂਚੀ ਨਾਲ ਸਾਫ਼ ਹੁੰਦੀ ਹੈ।
ਉਹ ਕਹਿੰਦੇ ਹਨ, ‘ਮੈਂ ਮਨੋਰੰਜਨ ਦੇ ਜ਼ਰੀਏ ਲੋਕਾਂ ਨੂੰ ਇਕੱਠੇ ਲਿਆਉਣ ਚਾਹੁੰਦਾ ਹਾਂ।’ ਹਾਲ ਹੀ ’ਚ ਰਣਵੀਰ ਸਿੰਘ ਦੀ ਫ਼ਿਲਮ ‘83’ ਸਾਲ 2021 ’ਚ ਵਿਦੇਸ਼ਾਂ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਸਾਬਿਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ
ਫ਼ਿਲਮ ‘ਜਏਸ਼ਭਾਈ ਜ਼ੋਰਦਾਰ’, ਸ਼ੰਕਰ ਦੀ ਬਲਾਕਬਸਟਰ ‘ਅੰਨਿਅਨ’ ਦੀ ਰੀਮੇਕ, ਰੋਹਿਤ ਸ਼ੈੱਟੀ ਦੀ ‘ਸਰਕਸ’ ਤੇ ਕਰਨ ਜੌਹਰ ਦੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਜਿਹੇ ਕਈ ਪ੍ਰਾਜੈਕਟਸ ਸ਼ਾਮਲ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਉਹ ਹੁਣ ਪਰਿਵਾਰਕ ਮਨੋਰੰਜਨ ਵਾਲੀਆਂ ਫ਼ਿਲਮਾਂ ਨੂੰ ਚੁਣਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜੋ ਸਾਰੇ ਲੋਕਾਂ ਨੂੰ ਇਕ ਭਾਈਚਾਰੇ ਦੀ ਤਰ੍ਹਾਂ ਫ਼ਿਲਮਾਂ ਦੇਖਣ ਲਈ ਸਿਨੇਮਾਘਰਾਂ ’ਚ ਵਾਪਸ ਲਿਆ ਸਕਦੀਆਂ ਹਨ।
ਰਣਵੀਰ ਕਹਿੰਦੇ ਹਨ, ‘ਮੈਂ ਇਕ ਅਜਿਹੇ ਦੌਰ ਤੋਂ ਗੁਜ਼ਰ ਰਿਹਾ ਹਾਂ, ਜਿਥੇ ਮੈਨੂੰ ਲਗਦਾ ਹੈ ਕਿ ਮੈਂ ਪੂਰੀ ਸ਼ਿੱਦਤ ਨਾਲ ਅਜਿਹੀਆਂ ਕਹਾਣੀਆਂ ਨੂੰ ਵੱਡੇ ਪਰਦੇ ’ਤੇ ਪੇਸ਼ ਕਰਾਂ, ਜੋ ਵੱਡੇ ਪੱਧਰ ’ਤੇ ਹਰ ਉਮਰ ਦੇ ਦਰਸ਼ਕਾਂ ਨੂੰ ਸਮਾਨ ਰੂਪ ਨਾਲ ਪਸੰਦ ਆਉਣ। ਵਕਤ ਗੁਜ਼ਰਨ ਦੇ ਨਾਲ-ਨਾਲ ਇਕ ਇਨਸਾਨ ਦੇ ਤੌਰ ’ਤੇ ਮੈਂ ਵੀ ਹੌਲੀ-ਹੌਲੀ ਫੈਮਿਲੀ ਓਰੀਐਂਟਿਡ ਹੋ ਰਿਹਾ ਹਾਂ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।