ਦੀਪਿਕਾ ਨਾਲ ਰਣਵੀਰ ਸਿੰਘ ਦੀਆਂ ਇਹ ਤਸਵੀਰਾਂ ਨੇ Caring Husband ਹੋਣ ਦਾ ਸਬੂਤ

Monday, Jul 06, 2020 - 02:58 PM (IST)

ਦੀਪਿਕਾ ਨਾਲ ਰਣਵੀਰ ਸਿੰਘ ਦੀਆਂ ਇਹ ਤਸਵੀਰਾਂ ਨੇ Caring Husband ਹੋਣ ਦਾ ਸਬੂਤ

ਨਵੀਂ ਦਿੱਲੀ : ਬਾਲੀਵੁੱਡ ਦੇ ਸਭ ਤੋਂ ਅਨਰਜੈਟਿਕ ਅਦਾਕਾਰ ਰਣਵੀਰ ਸਿੰਘ ਅੱਜ ਯਾਨੀਕਿ 6 ਜੁਲਾਈ ਨੂੰ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਰਣਵੀਰ ਸਿੰਘ ਨੇ ਬੀਤੇ ਕੁਝ ਸਾਲਾਂ 'ਚ ਆਪਣੇ ਕਰੀਅਰ 'ਚ ਜ਼ਬਰਦਸਤ ਤਰੱਕੀ (ਗ੍ਰੋਥ) ਕੀਤੀ ਹੈ। 'ਬੈਂਡ ਬਾਜਾ ਬਰਾਤ' ਤੋਂ ਆਪਣਾ ਡੈਬਿਊ ਕਰਨ ਵਾਲੇ ਰਣਵੀਰ ਸਿੰਘ ਨੇ ਇਕ ਤੋਂ ਬਾਅਦ ਇਕ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਫ਼ਿਲਮ 'ਗਲੀ ਬੁਆਏ' ਨੂੰ ਭਾਰਤ ਵੱਲੋਂ ਆਸਕਰ ਲਈ ਬਤੌਰ ਆਫੀਸ਼ੀਅਲ ਨਾਮੀਨੇਸ਼ਨ ਭੇਜਿਆ ਗਿਆ।
ਰਣਵੀਰ ਨਾ ਸਿਰਫ਼ ਆਪਣੇ ਪ੍ਰੋਫੈਸ਼ਨਲ ਕਰੀਅਰ 'ਚ ਜ਼ਬਰਦਸਤ ਹਨ ਸਗੋਂ ਨਿੱਜੀ ਜ਼ਿੰਦਗੀ 'ਚ ਵੀ ਕਾਫ਼ੀ ਸ਼ਾਨਦਾਰ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਪਿਆਰ ਨੂੰ ਲੈ ਕੇ ਹਮੇਸ਼ਾ ਸਹਿਜਤਾ ਦਿਖਾਈ ਹੈ। ਸਾਲ 2018 'ਚ ਰਣਵੀਰ ਸਿੰਘ ਨੇ ਬਾਲੀਵੁੱਡ ਦੀਆਂ ਟਾਪ ਅਦਾਕਾਰਾ 'ਚ ਸ਼ਾਮਲ ਦੀਪਿਕਾ ਪਾਦੂਕੋਣ ਨਾਲ ਵਿਆਹ ਕਰਵਾਇਆ। ਦੀਪਿਕਾ ਨਾਲ ਵਿਆਹ ਤੋਂ ਬਾਅਦ ਦੋਵਾਂ ਦੀ ਜੋੜੀ ਸੋਸ਼ਲ ਮੀਡੀਆ ਤੋਂ ਲੈ ਕੇ ਫ਼ਿਲਮ ਉਦਯੋਗ ਤੱਕ ਚਰਚਾ 'ਚ ਰਹੀ ਹੈ। ਰਣਵੀਰ ਨੇ ਕਈ ਵਾਰ ਸਾਬਤ ਕੀਤਾ ਹੈ ਕਿ ਉਹ ਇੱਕ ਲਵਿੰਗ ਤੇ ਕੇਅਰਿੰਗ ਪਤੀ ਹਨ।

ਰਣਵੀਰ ਤੇ ਦੀਪਿਕਾ ਨੇ 'ਰਾਮਲੀਲਾ' ਅਤੇ 'ਬਾਜੀਰਾਓ ਮਸਤਾਨੀ' ਵਰਗੀਆਂ ਫ਼ਿਲਮਾਂ ਨਾਲ ਸਕ੍ਰੀਨ ਸਾਂਝੀ ਕੀਤੀ ਹੈ। ਦੋਵਾਂ ਦੀ ਜੋੜੀ ਨੂੰ ਦਰਸ਼ਕ ਕਾਫ਼ੀ ਪਸੰਦ ਕਰਦੇ ਹਨ ਹਾਲਾਂਕਿ ਹੁਣ ਦੋਵੇਂ ਹੀ ਅਦਾਕਾਰ ਕਬੀਰ ਖਾਨ ਦੀ ਅਪਕਮਿੰਗ ਫ਼ਿਲਮ '83' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਹੁਣ ਤੱਕ ਰਿਲੀਜ਼ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ। ਇਹ ਫ਼ਿਲਮ ਦਸੰਬਰ ਤਕ ਟਾਲ ਦਿੱਤੀ ਗਈ ਹੈ।  

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਪਹਿਲੀ ਮੁਲਾਕਾਤ Zee Cine Awards 'ਚ ਹੋਈ ਸੀ। ਇੱਥੇ ਰਣਵੀਰ ਨੇ ਪਹਿਲੀ ਵਾਰ ਦੀਪਿਕਾ ਪਾਦੂਕੋਣ ਨੂੰ ਆਹਮਣੇ-ਸਾਹਮਣੇ ਦੇਖਿਆ ਸੀ ਅਤੇ ਰਣਵੀਰ ਦੀਪਿਕਾ ਨੂੰ ਦੇਖਦੇ ਹੀ ਫਿਦਾ ਹੋ ਗਏ ਸਨ।


author

sunita

Content Editor

Related News