ਮੁੰਬਈ ਦੀਆਂ ਸੜਕਾਂ 'ਤੇ ਰਣਵੀਰ ਸਿੰਘ ਨੂੰ ਗੱਡੀ ਚਲਾਉਣੀ ਪਈ ਮਹਿੰਗੀ, ਪੁਲਸ 'ਚ ਸ਼ਿਕਾਇਤ ਦਰਜ

Tuesday, Oct 18, 2022 - 02:34 PM (IST)

ਮੁੰਬਈ ਦੀਆਂ ਸੜਕਾਂ 'ਤੇ ਰਣਵੀਰ ਸਿੰਘ ਨੂੰ ਗੱਡੀ ਚਲਾਉਣੀ ਪਈ ਮਹਿੰਗੀ, ਪੁਲਸ 'ਚ ਸ਼ਿਕਾਇਤ ਦਰਜ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਦੇ ਆਪਣੇ ਸਟਾਈਲ ਅਤੇ ਕਦੇ ਅਜੀਬ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਆ ਹੀ ਜਾਂਦੇ ਹਨ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਹ ਵਿਵਾਦਾਂ 'ਚ ਘਿਰੇ ਹੋਏ ਹਨ। ਹਾਲੇ ਲੋਕ ਰਣਵੀਰ ਸਿੰਘ ਦੇ ਨਿਊਡ ਫ਼ੋਟੋਸ਼ੂਟ ਵਿਵਾਦ ਨੂੰ ਭੁੱਲੇ ਹੀ ਸਨ ਕਿ ਰਣਵੀਰ ਨੇ ਇੱਕ ਹੋਰ ਵਿਵਾਦ ਖੜ੍ਹਾ ਕਰ ਲਿਆ। 

PunjabKesari
 
ਐਸਟਨ ਮਾਰਟਿਨ ਕਾਰ ਚਲਾਉਣੀ ਪਈ ਮਹਿੰਗੀ
ਦਰਅਸਲ ਰਣਵੀਰ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਆਪਣੀ ਐਸਟਨ ਮਾਰਟਿਨ ਕਾਰ ਚਲਾਉਂਦੇ ਦੇਖਿਆ ਗਿਆ ਸੀ। ਉਨ੍ਹਾਂ ਨੇ ਇਹ ਕਾਰ ਪਿਛਲੇ ਸਾਲ ਖਰੀਦੀ ਸੀ, ਜਿਸ ਦੀ ਕੀਮਤ ਲਗਭਗ 3.9 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਯੂਜ਼ਰ ਨੇ ਇਸ ਕਾਰ ਬਾਰੇ ਦਾਅਵਾ ਕੀਤਾ ਹੈ ਕਿ ਇਸ ਕਾਰ ਦੀ ਬੀਮਾ ਮਿਆਦ ਖ਼ਤਮ ਹੋ ਗਈ ਹੈ।

ਕਾਰ ਇੰਸ਼ੋਰੈਂਸ ਦੀ ਮਿਆਦ ਹੋਈ ਖ਼ਤਮ
ਦੱਸ ਦੇਈਏ ਕਿ ਗੁਪਤਾ ਅੰਨਾ ਨਾਂ ਦੇ ਟਵਿਟਰ ਯੂਜ਼ਰ ਨੇ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ, ''ਮੁੰਬਈ ਪੁਲਸ ਨੂੰ ਰਣਵੀਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ, ਉਹ ਕੱਲ੍ਹ ਬਿਨਾਂ ਬੀਮੇ ਦੇ ਕਾਰ ਚਲਾ ਰਿਹਾ ਸੀ।'' ਯੂਜ਼ਰ ਮੁਤਾਬਕ ਰਣਵੀਰ ਸਿੰਘ ਦੀ ਕਾਰ ਦੇ ਬੀਮੇ ਦੀ ਮਿਆਦ 28 ਜੂਨ 2020 ਨੂੰ ਖ਼ਤਮ ਹੋ ਗਈ ਹੈ। ਅਜਿਹੇ 'ਚ ਰਣਵੀਰ ਬਿਨਾਂ ਬੀਮੇ ਦੇ ਕਾਰ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਦੂਜੇ ਪਾਸੇ ਮੁੰਬਈ ਪੁਲਸ ਨੇ ਯੂਜ਼ਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ''ਅਸੀਂ ਟਰੈਫਿਕ ਬ੍ਰਾਂਚ ਨੂੰ ਸੂਚਿਤ ਕਰ ਦਿੱਤਾ ਹੈ।''

PunjabKesari

ਸੋਸ਼ਲ ਮੀਡੀਆ 'ਤੇ ਹੋਏ ਟਰੋਲ
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਜਨਤਾ ਕਿਸੇ ਨੂੰ ਵੀ ਨਹੀਂ ਬਖਸ਼ਦੀ ਤਾਂ ਰਣਵੀਰ ਸਿੰਘ ਨਾਲ ਵੀ ਅਜਿਹਾ ਹੀ ਕੁਝ ਹੋਇਆ। ਹੁਣ ਰਣਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ। ਮੁੰਬਈ ਪੁਲਸ ਦੇ ਇਸ ਟਵੀਟ 'ਤੇ ਯੂਜ਼ਰਸ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਸਹੂਲਤ ਸਿਰਫ਼ VIP ਲੋਕਾਂ ਨੂੰ ਹੀ ਕਿਉਂ ਦਿੱਤੀ ਜਾਂਦੀ ਹੈ। 

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਕੋਲ ਜੈਕਲੀਨ ਫਰਨਾਂਡੀਜ਼ ਅਤੇ ਪੂਜਾ ਹੇਗੜੇ ਨਾਲ ਰੋਹਿਤ ਸ਼ੈੱਟੀ ਦੀ ਫ਼ਿਲਮ 'ਸਰਕਸ' ਹੈ। ਰਣਵੀਰ ਕੋਲ ਆਲੀਆ ਭੱਟ, ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਨਾਲ ਕਰਨ ਜੌਹਰ ਦੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News