ਸੁਪਰਸਟਾਰ ਰਣਵੀਰ ਨੇ ਫ਼ਿਲਮ ਫੈਸਟੀਵਲ ਆਫ਼ ਮੈਲਬੌਰਨ ’ਚ ਬੈਸਟ ਐਕਟਰ ਆਫ਼ ਦਿ ਇਅਰ ਦਾ ਐਵਾਰਡ ਜਿੱਤਿਆ
Monday, Aug 15, 2022 - 03:41 PM (IST)
ਮੁੰਬਈ (ਬਿਊਰੋ)– ਫ਼ਿਲਮ ‘83’ ’ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ’ਚ ਆਪਣੇ ਕਰੀਅਰ ਦੀ ਬੈਸਟ ਅਦਾਕਾਰੀ ਦੇਣ ਵਾਲੇ ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਨੇ ਵੱਕਾਰੀ ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬੌਰਨ (ਆਈ. ਐੱਫ. ਐੱਫ. ਐੱਮ.) ’ਚ ਸਾਲ ਦੇ ਬੈਸਟ ਅਦਾਕਾਰ ਦਾ ਐਵਾਰਡ ਜਿੱਤਿਆ ਹੈ।
ਕਬੀਰ ਖ਼ਾਨ ਨਿਰਦੇਸ਼ਿਤ ‘83’ ਦੀ ਰਿਲੀਜ਼ ਤੋਂ ਬਾਅਦ ਰਣਵੀਰ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਅੈਵਾਰਡ ਫੰਕਸ਼ਨ ’ਚ ਆਪਣਾ ਜਲਵਾ ਦਿਖਾਇਆ। ਉਹ ਕਹਿੰਦੇ ਹਨ ਕਿ ‘83’ ਉਸ ਦੀ ਸ਼ਾਨਦਾਰ ਫ਼ਿਲਮੋਗ੍ਰਾਫੀ ’ਚ ਹਮੇਸ਼ਾ ਸਭ ਤੋਂ ਪਿਆਰੀਆਂ ਫ਼ਿਲਮਾਂ ’ਚੋਂ ਇਕ ਰਹੇਗੀ। ਜਦੋਂ ਓਮੀਕ੍ਰੋਨ ਸਿਖਰ ’ਤੇ ਸੀ ‘83’ ਨੇ 12.64 ਕਰੋੜ ਦੀ ਸ਼ੁਰੂਆਤ ਕੀਤੀ ਤੇ ਭਾਰਤ ’ਚ ਕੁਲ 110 ਕਰੋੜ ਦੀ ਕਮਾਈ ਕੀਤੀ। ‘83’ ਦੀ ਕੁਲ ਗਲੋਬਲ ਕਲੈਕਸ਼ਨ 200 ਕਰੋੜ ਰੁਪਏ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਬਾਲੀਵੁੱਡ ਫ਼ਿਲਮਾਂ ਦੇ ਨਤੀਜਿਆਂ ਨੂੰ ਦੇਖਦਿਆਂ ‘83’ ਦਾ ਬਾਕਸ ਆਫਿਸ ਨਤੀਜਾ ਅਜੇ ਵੀ ਬਹੁਤ ਵੱਡਾ ਪਲੱਸ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਰਣਵੀਰ ਕਹਿੰਦੇ ਹਨ, ‘‘ਮੈਂ ਆਈ. ਐੱਫ. ਐੱਫ. ਐੱਮ. ਦੇ ਜਿਊਰੀ ਮੈਂਬਰਾਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੇ ਕਰੀਅਰ ਦੀ ਸਭ ਤੋਂ ਵਧੀਆ ਫ਼ਿਲਮ ‘83’ ’ਚ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਲਈ ਸਾਲ ਦੇ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਪਰ ਪ੍ਰਸ਼ੰਸਾ ਤੋਂ ਵੱਧ ਮੈਂ ਫ਼ਿਲਮ ਬਣਾਉਣ ਦੀ ਪ੍ਰਕਿਰਿਆ ਨੂੰ ਸੰਜੋ ਕੇ ਰੱਖਾਂਗਾ। ਮੈਂ ਕਬੀਰ ਸਰ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਹ ਮੌਕਾ ਦਿੱਤਾ, ਤੁਹਾਡੀ ਅਗਵਾਈ ’ਚ ਮਾਰਗਦਰਸ਼ਨ ਤੇ ਪ੍ਰੇਰਨਾ ਦੇਣ ਲਈ ਧੰਨਵਾਦ। ਮੈਂ ਇਹ ਸਨਮਾਨ ‘83’ ਦੇ ਕਲਾਕਾਰਾਂ ਤੇ ਅਮਲੇ ਨਾਲ ਸਾਂਝਾ ਕਰਦਾ ਹਾਂ, ਜੋ ਮੇਰੇ ਬਹੁਤ ਪਿਆਰੇ ਹਨ ਤੇ ਜਿਨ੍ਹਾਂ ਨਾਲ ਮੇਰਾ ਬਹੁਤ ਨਿੱਘਾ ਰਿਸ਼ਤਾ ਹੈ।
ਰਣਵੀਰ ਇਸ ਸਨਮਾਨ ਨੂੰ ਕਪਿਲ ਦੇਵ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਹਰ ਮੈਂਬਰ ਨੂੰ ਸਮਰਪਿਤ ਕਰਦੇ ਹਨ। ਉਹ ਕਹਿੰਦੇ ਹਨ, ‘‘ਮੈਂ ਇਹ ਸਨਮਾਨ ਆਫ਼ ਕਪਿਲ ਦੇ ਡੈਵਿਲਜ਼ ਸਮਰਪਿਤ ਕਰਦਾ ਹਾਂ ਜੋ ਸੁਪਨੇ ਦੇਖਣ ਦੀ ਹਿੰਮਤ ਕਰਨ ਵਾਲੇ ਸੱਜਣਾਂ ਦਾ ਇਕ ਸ਼ਾਨਦਾਰ ਸਮੂਹ ਹੈ, ਜਿਨ੍ਹਾਂ ਨੇ ਸਾਨੂੰ ਆਪਣੀਆਂ ਕੋਸ਼ਿਸ਼ਾਂ ਤੇ ਪ੍ਰਾਪਤੀਆਂ ਰਾਹੀਂ ਦਿਖਾਇਆ ਹੈ ਕਿ ਅਸੀਂ ਭਾਰਤੀ ਦੁਨੀਆ ’ਚ ਸਭ ਤੋਂ ਬੈਸਟ ਹੋ ਸਕਦੇ ਹਨ।’’ ਕਿਰਦਾਰ ’ਚ ਡੁੱਬ ਜਾਣ ਦੀ ਅਸਾਧਾਰਨ ਯੋਗਤਾ ਦੇ ਕਾਰਨ ਰਣਵੀਰ ਨੂੰ ਸਰਵਸੰਮਤੀ ਨਾਲ ਆਪਣੀ ਪੀੜ੍ਹੀ ਦਾ ਸਭ ਤੋਂ ਵਧੀਆ ਅਦਾਕਾਰ ਮੰਨਿਆ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।