ਏਸ਼ੀਆ ਦੇ ਚਾਰ ਸਭ ਤੋਂ ਅਮੀਰ ਸੈਲੇਬ੍ਰਿਟੀ ਪਾਵਰ ਕੱਪਲਜ਼ ’ਚ ਸ਼ਾਮਲ ਹੋਏ ਦੀਪਿਕਾ-ਰਣਵੀਰ

06/27/2022 5:12:12 PM

ਮੁੰਬਈ (ਬਿਊਰੋ)– ਇਸ ਸਾਲ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਏਸ਼ੀਆ ਦੇ ਚਾਰ ਸਭ ਤੋਂ ਅਮੀਰ ਸੈਲੇਬ੍ਰਿਟੀ ਪਾਵਰ ਕੱਪਲਜ਼ ’ਚ ਸ਼ਾਮਲ ਹੋ ਗਏ ਹਨ। ਇੰਡੀਅਨ ਇੰਸਟੀਚਿਊਟ ਆਫ ਹਿਊਮਨ ਬ੍ਰਾਂਡਸ ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੂੰ ਹਾਲ ਹੀ ’ਚ ਬਾਲੀਵੁੱਡ ’ਚ ਸਭ ਤੋਂ ਜ਼ਬਰਦਸਤ ਜੋੜੀ ਵਜੋਂ ਚੁਣਿਆ ਗਿਆ ਸੀ।

ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦੀਪਿਕਾ ਨੂੰ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਐਲਾਨਿਆ ਗਿਆ, ਜੋ ਫ਼ਿਲਮਾਂ ਤੇ ਇਸ਼ਤਿਹਾਰਾਂ ਤੋਂ ਇਕ ਸਾਲ ’ਚ 10 ਮਿਲੀਅਨ ਅਮਰੀਕੀ ਡਾਲਰ ਕਮਾਉਂਦੀ ਹੈ, ਜੋ ਕੁਲ ਮਿਲਾ ਕੇ 40 ਮਿਲੀਅਨ ਅਮਰੀਕੀ ਡਾਲਰ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੇ ਪੋਸਟਰ ਨੂੰ ਦੱਸਿਆ ਕਾਪੀ, ਪੜ੍ਹੋ ਕੀ ਲਿਖਿਆ

ਡਫ ਐਂਡ ਫੇਲਪਸ ਦੀ ਰਿਪੋਰਟ ਅਨੁਸਾਰ ਰਣਵੀਰ ਦੀ ਬ੍ਰਾਂਡ ਵੈਲਿਊ ਇਸ ਸਮੇਂ 158 ਮਿਲੀਅਨ ਅਮਰੀਕੀ ਡਾਲਰ ਹੈ, ਜੋ ਕਿ 2020 ’ਚ ਉਸ ਦੇ 102.93 ਮਿਲੀਅਨ ਅਮਰੀਕੀ ਡਾਲਰ ਦੇ ਅੰਕੜੇ ਤੋਂ ਕਾਫੀ ਜ਼ਿਆਦਾ ਹੈ। ਇਸ ਨੇ ਉਨ੍ਹਾਂ ਨੂੰ ਇਸ ਸਮੇਂ ਭਾਰਤ ’ਚ ਸਭ ਤੋਂ ਮਹਿੰਗਾ ਬਾਲੀਵੁੱਡ ਸੈਲੇਬ੍ਰਿਟੀ ਬਣਾ ਦਿੱਤਾ ਹੈ।

ਦੱਸ ਦੇਈਏ ਕਿ ਰਣਵੀਰ ਸਿੰਘ ਦਾ ਹਾਲ ਹੀ ’ਚ ਨੈੱਟਫਲਿਕਸ ’ਤੇ ਆਉਣ ਵਾਲੇ ਸ਼ੋਅ ‘ਰਣਵੀਰ ਵਰਸਿਜ਼ ਵਾਈਲਡ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ’ਚ ਉਹ ਮਸ਼ਹੂਰ ਹੋਸਟ ਬੀਅਰ ਗਰਿੱਲਜ਼ ਨਾਲ ਜੰਗਲ ਦੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News