ਸਮੁੰਦਰ 'ਚ ਮਸਤੀ ਕਰਨ ਗਏ ਯੂਟਿਊਬਰ ਨਾਲ ਵਾਪਰਿਆ ਵੱਡਾ ਹਾਦਸਾ
Thursday, Dec 26, 2024 - 04:03 PM (IST)

ਮੁੰਬਈ- ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਉਰਫ ‘BeerBiceps’ ਦੇ ਨਾਂ ਨਾਲ ਮਸ਼ਹੂਰ ਯੂਟਿਊਬਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਉਨ੍ਹਾਂ ਨੇ ਹਾਲ ਹੀ 'ਚ ਮੌਤ ਦੇ ਕਰੀਬ ਹੋਣ ਦਾ ਅਨੁਭਵ ਕੀਤਾ ਜਦੋਂ ਉਹ ਅਤੇ ਉਨ੍ਹਾਂ ਦੀ ਪ੍ਰੇਮਿਕਾ ਤੈਰਾਕੀ ਲਈ ਸਮੁੰਦਰ 'ਚ ਗਏ ਸਨ, ਪਰ ਆਖਰੀ ਸਮੇਂ ‘ਤੇ ਇਕ ਆਈਪੀਐਸ ਅਧਿਕਾਰੀ ਨੇ ਉਨ੍ਹਾਂ ਦੀ ਜਾਨ ਬਚਾ ਲਈ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਬੁੱਧਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਕਰਕੇ ਆਪਣੇ ਨਾਲ ਵਾਪਰੀ ਅਣਹੋਣੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਸਮੁੰਦਰ ਵਿੱਚ ਤੈਰਾਕੀ ਕਰ ਰਿਹਾ ਸੀ, ਜਦੋਂ ਉਹ ਪਾਣੀ ਵਿੱਚ ਡੁੱਬਣ ਲੱਗੇ। ਕ੍ਰਿਸਮਸ ਵਾਲੇ ਦਿਨ ਆਪਣੇ ਇੰਸਟਾਗ੍ਰਾਮ ਪੋਸਟ ‘ਚ ਰਣਵੀਰ ਨੇ ਕਿਹਾ, ‘ਹੁਣ ਅਸੀਂ ਦੋਵੇਂ ਬਿਲਕੁਲ ਠੀਕ ਹਾਂ। ਪਰ ਕੱਲ੍ਹ ਸ਼ਾਮ 6:00 ਵਜੇ ਦੇ ਕਰੀਬ, ਮੈਂ ਅਤੇ ਮੇਰੀ ਪ੍ਰੇਮਿਕਾ ਇੱਕ ਵੱਡੇ ਹਾਦਸੇ ਤੋਂ ਬਚ ਗਏ।
ਇਲਾਹਾਬਾਦੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਮੁੰਦਰ ‘ਚ ਤੈਰਾਕੀ ਕਰਨਾ ਪਸੰਦ ਹੈ। 24 ਦਸੰਬਰ ਨੂੰ ਉਹ ਗੋਆ ‘ਚ ਆਪਣੀ ਪ੍ਰੇਮਿਕਾ ਨਾਲ ਸਮੁੰਦਰ ‘ਚ ਤੈਰਾਕੀ ਕਰ ਰਿਹਾ ਸੀ, ਜਦੋਂ ਉਹ ਪਾਣੀ ਦੇ ਵਹਾਅ ਵਿਚ ਡੁੱਬ ਗਿਆ। ਯੂਟਿਊਬਰ ਨੇ ਦੱਸਿਆ ਕਿ ਦੋਵਾਂ ਨੇ ਪੰਜ ਤੋਂ ਦਸ ਮਿੰਟ ਤੱਕ ਸੰਘਰਸ਼ ਕੀਤਾ। ਖੁਸ਼ਕਿਸਮਤੀ ਨਾਲ, ਨੇੜੇ ਤੈਰ ਰਹੇ ਇੱਕ ਪਰਿਵਾਰ ਨੇ ਆਵਾਜ਼ ਸੁਣੀ ਅਤੇ ਉਨ੍ਹਾਂ ਨੂੰ ਬਚਾ ਲਿਆ।
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਯੂਟਿਊਬਰ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਬਹੁਤ ਸਾਰਾ ਪਾਣੀ ਮੇਰੇ ਅੰਦਰ ਚਲਾ ਗਿਆ ਅਤੇ ਮੈਂ ਹੋਸ਼ ਗੁਆ ਬੈਠਾ। ਉਦੋਂ ਮੈਂ ਮਦਦ ਲਈ ਚੀਕਿਆ।" ਉਨ੍ਹਾਂ ਨੇ ਕਿਹਾ, ‘ਆਈਪੀਐਸ ਅਧਿਕਾਰੀ ਅਤੇ ਉਨ੍ਹਾਂ ਦੀ ਆਈਆਰਐਸ ਪਤਨੀ ਅਤੇ ਉਸ ਦੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਦੋਵਾਂ ਨੂੰ ਬਚਾਇਆ।’
ਇਹ ਵੀ ਪੜ੍ਹੋ-ਸੰਧਿਆ ਥੀਏਟਰ ਮਾਮਲੇ 'ਚ ਅੱਲੂ ਅਰਜੁਨ ਦਾ ਵੱਡਾ ਐਲਾਨ, ਦਿੱਤੀ ਜਾਵੇਗੀ ਕਰੋੜਾਂ ਦੀ ਵਿੱਤੀ ਸਹਾਇਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।