''ਬਚਪਨ ਕਾ ਪਿਆਰ'' ਗਾਣਾ ਗਾਉਂਦੀ ਨਜ਼ਰ ਆਈ ਰਾਨੂ ਮੰਡਲ, ਵਾਇਰਲ ਹੋ ਰਹੀ ਹੈ ਵੀਡੀਓ

Sunday, Aug 15, 2021 - 09:55 AM (IST)

''ਬਚਪਨ ਕਾ ਪਿਆਰ'' ਗਾਣਾ ਗਾਉਂਦੀ ਨਜ਼ਰ ਆਈ ਰਾਨੂ ਮੰਡਲ, ਵਾਇਰਲ ਹੋ ਰਹੀ ਹੈ ਵੀਡੀਓ

ਮੁੰਬਈ : 'ਬਚਪਨ ਕਾ ਪਿਆਰ' ਗਾਉਣ ਵਾਲੇ ਸਹਦੇਵ ਦਿਰਦੋ ਇਨ੍ਹਾਂ ਦਿਨੀਂ ਆਪਣੀ ਗਾਇਕੀ ਨਾਲ ਧੂਮ ਮਚਾ ਰਹੇ ਹਨ। ਰੈਪਰ ਬਾਦਸ਼ਾਹ ਨਾਲ ਉਨ੍ਹਾਂ ਦੀ ਵੀਡੀਓ ਯੂਟਿਊਬ 'ਤੇ ਖ਼ੂਬ ਟਰੈਂਡ ਕਰ ਰਹੀ ਹੈ। ਉੱਥੇ ਇੰਸਟਾਗ੍ਰਾਮ 'ਤੇ ਇਸ ਗਾਣੇ ਦੇ ਖ਼ੂਬ ਰੀਲਸ ਬਣ ਰਹੇ ਹਨ। ਹੁਣ ਰਾਨੂੰ ਮੰਡਲ ਨੇ ਵੀ 'ਬਚਪਨ ਕਾ ਪਿਆਰ' ਗਾ ਕੇ ਸਹਦੇਵ ਨਾਲ ਸੁਰ 'ਚ ਸੁਰ ਮਿਲਾਇਆ ਹੈ। ਰਾਨੂੰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Sacred Adda (@sacredadda)


ਇੰਸਟਾਗ੍ਰਾਮ 'ਤੇ ਸੈਕਰਡ ਅੱਡਾ ਨਾਂ ਦੇ ਇਕ ਅਕਾਊਂਟ ਤੋਂ ਰਾਨੂੰ ਮੰਡਲ ਦੀ ਇਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਇਕ ਵਿਅਕਤੀ ਰਾਨੂੰ ਮੰਡਲ ਦਾ ਗਾਣਾ ਰਿਕਾਰਡ ਕਰ ਰਿਹਾ ਹੈ। ਰਾਨੂੰ ਮੰਡਲ ਆਪਣੇ ਹੀ ਅੰਦਾਜ਼ 'ਚ 'ਬਚਪਨ ਕਾ ਪਿਆਰ' ਗਾ ਰਹੀ ਹੈ। ਰਾਨੂੰ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਰਾਨੂੰ ਵੀ ਅਜਿਹੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਵੀਡੀਓ ਤੋਂ ਬਾਅਦ ਰਾਤੋਂ-ਰਾਤ ਸਟਾਰ ਬਣ ਗਈ ਸੀ।
ਇੰਝ ਹਿੱਟ ਹੋਇਆ ਬਚਪਨ ਕਾ ਪਿਆਰ
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਸਹਦੇਵ ਦਾ 'ਬਚਪਨ ਕਾ ਪਿਆਰ' ਗਾਣਾ ਗਾਉਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਨੂੰ ਦੇਖ ਕੇ ਹਰ ਕੋਈ ਸਹਦੇਵ ਦਾ ਫੈਨ ਹੋ ਗਿਆ। ਇਸ ਤੋਂ ਬਾਅਦ ਬਾਦਸ਼ਾਹ ਨੇ ਸਹਦੇਵ ਨੂੰ ਮਿਲਣ ਲਈ ਚੰਡੀਗੜ੍ਹ ਬੁਲਾਇਆ ਅਤੇ ਉਸ ਨਾਲ ਇਸ ਗਾਣੇ ਨੂੰ ਰਿਕ੍ਰਿਏਟ ਕੀਤਾ। ਇਹ ਗਾਣਾ ਹੁਣ ਯੂਟਿਊਬ 'ਤੇ ਨੰਬਰ ਵਨ ਟਰੈਂਡ ਕਰ ਰਿਹਾ ਹੈ।


author

Aarti dhillon

Content Editor

Related News