ਰਣਜੀਤ ਟਪਿਆਲਾ ਦਾ ਨਵਾਂ ਗੀਤ ‘ਭੰਗੜੇ ਪੈਣੇ ਹੀ ਪੈਣੇ’ ਰਿਲੀਜ਼ (ਵੀਡੀਓ)

12/01/2021 1:10:10 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਰਣਜੀਤ ਟਪਿਆਲਾ ਦਾ ਨਵਾਂ ਗੀਤ ‘ਭੰਗੜੇ ਪੈਣੇ ਹੀ ਪੈਣੇ’ ਰਿਲੀਜ਼ ਹੋ ਗਿਆ ਹੈ। ਰਣਜੀਤ ਟਪਿਆਲਾ ਨੇ ਗੀਤ ਨੂੰ ਆਡੀਓ ਦੇ ਰੂਪ ’ਚ ਰਿਲੀਜ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਟੈਕਨੀਕਲ ਕਾਰਨ ਕਰਕੇ ਇਸ ਦੀ ਵੀਡੀਓ ਰਿਲੀਜ਼ ਨਹੀਂ ਹੋ ਸਕੀ। ਇਸੇ ਟੈਕਨੀਕਲ ਕਾਰਨ ਕਰਕੇ ਇਹ ਗੀਤ ਜਿਥੇ ਦੀਵਾਲੀ ਮੌਕੇ ਰਿਲੀਜ਼ ਹੋਣਾ ਸੀ, ਉਹ ਹੁਣ ਰਿਲੀਜ਼ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 200 ਕਰੋੜ ਦੀ ਠੱਗੀ ਮਾਰਨ ਵਾਲੇ ਸੁਕੇਸ਼ ਨਾਲ ਰੋਮਾਂਸ ਜੈਕਲੀਨ ਨੂੰ ਪਿਆ ਭਾਰੀ, ਹੋਈ ਬਦਨਾਮ

ਰਣਜੀਤ ਟਪਿਆਲਾ ਨੇ ਕਿਹਾ ਕਿ ਇਸ ਗੀਤ ਦੀ ਵੀਡੀਓ ਵੀ ਉਹ ਜਲਦ ਲੈ ਕੇ ਆਉਣਗੇ। ਰਣਜੀਤ ਟਪਿਆਲਾ ਵਲੋਂ ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਲਿਖੇ ਗਏ ਹਨ ਤੇ ਸੰਗੀਤ ਵੀ ਆਪ ਹੀ ਤਿਆਰ ਕੀਤਾ ਗਿਆ ਹੈ।

ਦੱਸ ਦੇਈਏ ਰਣਜੀਤ ਟਪਿਆਲਾ ਨੇ 4 ਸਾਲਾਂ ਬਾਅਦ ਗੀਤ ‘ਛਮਕਛੱਲੋ’ ਨਾਲ ਵਾਪਸੀ ਕੀਤੀ ਸੀ। ਇਹ ਗੀਤ ਵੀ ਦੇਸੀ ਟਿਊਨ ਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ। ਰਣਜੀਤ ਟਪਿਆਲਾ ਨੇ ਕਿਹਾ ਕਿ ਨਵਾਂ ਗੀਤ ਸੁਣ ਕੇ ਲੋਕਾਂ ਦਾ ਭੰਗੜਾ ਪਾਉਣ ਨੂੰ ਦਿਲ ਕਰ ਉਠੇਗਾ। ਰਣਜੀਤ ਟਪਿਆਲਾ ਨੇ ਕਿਹਾ ਕਿ ਹੁਣ ਜਦੋਂ ਤਿੰਨ ਖੇਤੀ ਕਾਨੂੰਨ ਰੱਦ ਹੋ ਚੁੱਕੇ ਹਨ ਤਾਂ ਇਸ ਖ਼ੁਸ਼ੀ ਦੇ ਮਾਹੌਲ ’ਚ ਭੰਗੜਾ ਪਾਉਣਾ ਤਾਂ ਲਾਜ਼ਮੀ ਬਣਦਾ ਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News