ਆਪਣੇ ਸ਼ੋਅ ਦੀ ਪੂਰੀ ਕਮਾਈ ਹੜ੍ਹ ਪੀੜਤਾਂ ਨੂੰ ਦੇਣਗੇ ਰਣਜੀਤ ਬਾਵਾ ! ਕੈਨੇਡਾ ਕੰਸਰਟ ਦੌਰਾਨ ਸਟੇਜ ''ਤੇ ਖੜ੍ਹ ਕੀਤਾ ਐਲਾਨ
Sunday, Aug 31, 2025 - 03:11 PM (IST)

ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਆਏ ਹੜ੍ਹ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਉਨ੍ਹਾਂ ਨੇ ਕੈਨੇਡਾ ਵਿਚ ਇਕ ਸ਼ੋਅ ਦੌਰਾਨ ਕੀਤਾ।
ਇਹ ਵੀ ਪੜ੍ਹੋ: ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ
ਗਾਇਕ ਰਣਜੀਤ ਬਾਵਾ, ਜੋ ਕਿ ਇਸ ਸਮੇਂ ਮਿਊਜ਼ਿਕ ਕੰਸਰਟ ਲਈ ਕੈਨੇਡਾ ਗਏ ਹੋਏ ਹਨ, ਨੇ ਅਲਬਰਟਾ ਵਿੱਚ ਆਪਣੇ ਕੰਸਰਟ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਸ਼ੋਅ ਤੋਂ ਹੋਈ ਕਮਾਈ ਪੰਜਾਬ ਦੇ ਹੜ੍ਹ-ਪ੍ਰਭਾਵਿਤ ਲੋਕਾਂ ਨੂੰ ਦਾਨ ਕਰਨਗੇ।
ਇਹ ਵੀ ਪੜ੍ਹੋ: ਵੱਡੀ ਖਬਰ; ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ
ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੌਰਾਨ ਪੰਜਾਬ 'ਚ ਆਏ ਹੜ੍ਹਾਂ ਦੀ ਇੱਕ ਵੀਡੀਓ ਵੀ ਦਿਖਾਈ। ਇਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਮੇਰਾ ਰਾਜ ਇਸ ਵੇਲੇ ਇਕ ਵੱਡੀ ਆਫ਼ਤ ਨਾਲ ਜੂਝ ਰਿਹਾ ਹੈ, ਇਸ ਲਈ ਮੈਂ ਆਪਣੇ ਇਸ ਸ਼ੋਅ ਦੀ ਸਾਰੀ ਕਮਾਈ ਦਾਨ ਕਰਕੇ ਹੜ੍ਹ-ਪ੍ਰਭਾਵਿਤਾਂ ਦੀ ਮਦਦ ਕਰਾਂਗਾ।
ਇਹ ਵੀ ਪੜ੍ਹੋ: ਡੰਕੀ ਨਹੀਂ, 'ਕਾਤਲ' ਰੂਟ ! ਵਿਦੇਸ਼ ਜਾਣ ਦੀ ਚਾਹ ਨੇ ਇਕ ਵਾਰ ਫ਼ਿਰ ਨਿਗਲ਼ੀਆਂ 70 ਜਾਨਾਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਅਤੇ ਸਤਿੰਦਰ ਸਰਤਾਜ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦਾ ਐਲਾਨ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8