ਗਿੱਪੀ ਗਰੇਵਾਲ, ਮੇਰਾ ਮੈਸੇਜ ਇਗਨੋਰ ਨਾ ਕਰੀਂ...! ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Tuesday, Mar 17, 2026 - 11:59 AM (IST)
ਮਨੋਰੰਜਨ ਡੈਸਕ - ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਗਿੱਪੀ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਕਥਿਤ ਤੌਰ 'ਤੇ ਗੋਲਡੀ ਬਰਾੜ ਵੱਲੋਂ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਗੋਲਡੀ ਬਰਾੜ ਨੇ ਇਕ ਆਡੀਓ ਕਾਲ ਰਾਹੀਂ ਗਿੱਪੀ ਗਰੇਵਾਲ ਨੂੰ ਸੁਨੇਹਾ ਭੇਜਿਆ ਹੈ। ਇਸ ਆਡੀਓ 'ਚ ਉਸ ਨੇ ਸਖ਼ਤ ਲਹਿਜੇ 'ਚ ਕਿਹਾ, "ਮੇਰਾ ਮੈਸੇਜ ਇਗਨੋਰ ਨਾ ਕਰਿਓ... ਨਹੀਂ ਤਾਂ ਗੋਲੀਆਂ..."।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ। ਇਸ ਤਾਜ਼ਾ ਘਟਨਾ ਤੋਂ ਬਾਅਦ ਮਨੋਰੰਜਨ ਜਗਤ ਅਤੇ ਪ੍ਰਸ਼ੰਸਕਾਂ 'ਚ ਚਿੰਤਾ ਪਾਈ ਜਾ ਰਹੀ ਹੈ।
