ਜ਼ੀ ਨਿਊਜ਼ ਤੇ ਬਾਲੀਵੁੱਡ ਨੂੰ ਲੈ ਕੇ ਰਣਜੀਤ ਬਾਵਾ ਹੋਇਆ ਸਿੱਧਾ, ਕਿਹਾ- ‘ਮੇਰੀ ਸਪੋਰਟ ਹਮੇਸ਼ਾ ਕਿਸਾਨੀ ਨੂੰ’

08/25/2021 12:58:12 PM

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਕਿਸਾਨੀ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਹਨ। ਇਥੋਂ ਤਕ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਰਣਜੀਤ ਬਾਵਾ ਨੇ ਆਪਣੇ ਕਰੀਅਰ ਨੂੰ ਲੈ ਕੇ ਵੀ ਹੈਰਾਨੀਜਨਕ ਫ਼ੈਸਲੇ ਲਏ ਹਨ।

ਦੱਸ ਦੇਈਏ ਕਿ ਰਣਜੀਤ ਬਾਵਾ ਨੇ ਜ਼ੀ ਨਿਊਜ਼ ਦੇ ਸ਼ੋਅ ’ਚ ਨਾ ਜਾਣ ਦਾ ਵੀ ਫ਼ੈਸਲਾ ਲਿਆ ਸੀ। ਉਥੇ ਹੁਣ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ’ਚ ਇਹ ਕਿਹਾ ਜਾ ਰਿਹਾ ਹੈ ਕਿ ਰਣਜੀਤ ਬਾਵਾ ਨੂੰ ਕੋਈ ਬਾਲੀਵੁੱਡ ਫ਼ਿਲਮ ਆਫਰ ਹੋਈ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਤੇ ਉਹ ਫ਼ਿਲਮ ਦੂਜੇ ਪੰਜਾਬੀ ਕਲਾਕਾਰ ਨੇ ਕਰ ਲਈ।

ਇਹ ਖ਼ਬਰ ਵੀ ਪੜ੍ਹੋ : 2022 ’ਚ ਕੀ ਕਾਂਗਰਸ ਵਲੋਂ ਚੋਣ ਲੜਨਗੇ ਸੋਨੂੰ ਸੂਦ? ਜਾਣੋ ਵਾਇਰਲ ਖ਼ਬਰ ਦਾ ਸੱਚ

ਇਸ ਨੂੰ ਲੈ ਕੇ ਰਣਜੀਤ ਬਾਵਾ ਨੇ ਇਕ ਪੋਸਟ ਸਾਂਝੀ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ, ‘ਜ਼ੀ ਨਿਊਜ਼ ਦੇ ਸ਼ੋਅ ’ਚ ਮੈਂ ਨਹੀਂ ਗਿਆ, ਉਹ ਮੇਰਾ ਤੇ ਮੇਰੀ ਟੀਮ ਦਾ ਫ਼ੈਸਲਾ ਸੀ ਕਿਉਂਕਿ ਕਿਸਾਨ ਹੋਣ ਨਾਅਤੇ ਮੇਰਾ ਫਰਜ਼ ਬਣਦਾ ਸੀ ਨਹੀਂ ਜਾਣਾ। ਕੁਝ ਕੁ ਦਿਨਾਂ ਦੀ ਇਕ ਪੋਸਟ ਵਾਇਰਲ ਹੋ ਰਹੀ ਬਾਲੀਵੁੱਡ ਦੀ ਕਿਸੇ ਆਉਣ ਵਾਲੀ ਫ਼ਿਲਮ ਨੂੰ ਲੈ ਕੇ। ਉਸ ਦੀ ਮੇਰੇ ਜਾਂ ਮੇਰੀ ਟੀਮ ਤਕ ਕੋਈ ਜਾਣਕਾਰੀ ਨਹੀਂ।’

PunjabKesari

ਰਣਜੀਤ ਬਾਵਾ ਨੇ ਅੱਗੇ ਲਿਖਿਆ, ‘ਮੈਨੂੰ ਕਿਸੇ ਵੀ ਕਲਾਕਾਰ ਵੀਰ ਨਾਲ ਨਾ ਜੋੜਿਆ ਜਾਵੇ, ਸਭ ਦਾ ਆਪਣਾ ਕੰਮ ਤੇ ਫ਼ੈਸਲਾ। ਮੇਰੀ ਹਮੇਸ਼ਾ ਸਪੋਰਟ ਰਹੇਗੀ ਪੰਜਾਬ ਤੇ ਕਿਸਾਨੀ ਨੂੰ। ਆਪਾਂ ਰਲ-ਮਿਲ ਕੇ ਇਜਕੁਟ ਹੋ ਕੇ ਬਿੱਲਾਂ ਦਾ ਵਿਰੋਧ ਕਰਦੇ ਰਹੀਏ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਮਿੱਟੀ ਦਾ ਬਾਵਾ।’

PunjabKesari

ਉਥੇ ਦੂਜੀ ਪੋਸਟ ’ਚ ਰਣਜੀਤ ਬਾਵਾ ਲਿਖਦੇ ਹਨ, ‘ਬਾਲੀਵੁੱਡ ਦੀ ਕਿਸੇ ਫ਼ਿਲਮ ਨਾਲ ਕੋਈ ਲੈਣ-ਦੇਣ ਨਹੀਂ ਮੇਰਾ। ਕਿਸੇ ਵੀ ਕਲਾਕਾਰ ਵੀਰ ਨਾਲ ਫੋਟੋ ਨਾ ਲਾਓ, ਨਾ ਮੁਕਾਬਲਾ ਕਰੋ। ਅਸੀਂ ਸਾਰੇ ਇਕੋ ਹਾਂ। ਨੈਗੇਟੀਵਿਟੀ ਛੱਡ ਕੇ ਅਸੀਂ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕਰਦੇ ਰਹੀਏ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’

ਨੋਟ– ਰਣਜੀਤ ਬਾਵਾ ਦੀਆਂ ਇਨ੍ਹਾਂ ਪੋਸਟਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News