ਰਣਜੀਤ ਬਾਵਾ ਨੇ ‘ਲੈਂਬਰਗਿੰਨੀ’ ਦੀ ਰਿਲੀਜ਼ ਤੋਂ ਪਹਿਲਾਂ ਇਕ ਸਮਾਰੋਹ ’ਚ ਪੰਜਾਬੀ ਭਾਸ਼ਾ ਤੇ ਵਿਰਸੇ ਲਈ ਪ੍ਰਗਟਾਇਆ ਪਿਆਰ

05/29/2023 10:51:43 AM

ਐਂਟਰਟੇਨਮੈਂਟ ਡੈਸਕ– ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਹਾਲ ਹੀ ’ਚ ਪੰਜਾਬ ’ਚ ਆਪਣੇ ਇਕ ਸਮਾਰੋਹ ਦੌਰਾਨ ਇਕ ਮਹੱਤਵਪੂਰਨ ਸੰਦੇਸ਼ ਸਾਂਝਾ ਕੀਤਾ।

ਉਨ੍ਹਾਂ ਨੇ ਪੰਜਾਬੀ ਭਾਸ਼ਾ ਸਿੱਖਣ ਤੇ ਉਸ ’ਤੇ ਮਾਣ ਮਹਿਸੂਸ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਬਾਵਾ ਨੇ ਲੋਕਾਂ ਨੂੰ ਪੰਜਾਬੀ ਬੋਲਣ ’ਚ ਸ਼ਰਮ ਨਾ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਉਨ੍ਹਾਂ ਦੀ ਮਾਂ ਬੋਲੀ ਹੈ। ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਲੋੜ ’ਤੇ ਵੀ ਚਾਣਨਾ ਪਾਇਆ, ਜੋ ਕਿ ਬਹਾਦਰ ਯੌਧਿਆਂ, ਅਧਿਆਤਮਿਕ ਆਗੂਆਂ ਤੇ ਪਵਿੱਤਰ ਸ਼ਖ਼ਸੀਅਤਾਂ ਨਾਲ ਸੁਸ਼ੋਭਿਤ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਭਰਾ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਕੀਤਾ ਯਾਦ, ਲਿਖੀਆਂ ਇਹ ਖ਼ਾਸ ਗੱਲਾਂ

ਬਾਵਾ ਨੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰਕ ਜੜ੍ਹਾਂ ’ਤੇ ਮਾਣ ਪ੍ਰਗਟ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪੁਰਾਤਨ ਗ੍ਰੰਥਾਂ ਦੀ ਧਰਤੀ ਹੈ।

ਰਣਜੀਤ ਬਾਵਾ ਨੇ ਹਮੇਸ਼ਾ ਹੀ ਸਾਫ਼-ਸੁਥਰੇ ਤੇ ਸਾਰਥਕ ਗੀਤਾਂ ਦੀ ਮਜ਼ਬੂਤੀ ਨਾਲ ਵਕਾਲਤ ਕੀਤੀ ਹੈ, ਕਿਸੇ ਵੀ ਅਜਿਹੀ ਸਮੱਗਰੀ ਤੋਂ ਪ੍ਰਹੇਜ਼ ਕੀਤਾ ਹੈ, ਜੋ ਅਸ਼ਲੀਲ ਜਾਂ ਹਿੰਸਾ ਨੂੰ ਉਤਸ਼ਾਹਿਤ ਕਰ ਸਕਦਾ ਹੈ।

ਉਸ ਦੀ ਆਉਣ ਵਾਲੀ ਫ਼ਿਲਮ ‘ਲੈਂਬਰਗਿੰਨੀ’ ਜੋ ਕਿ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਕ ਪਰਿਵਾਰਕ ਕਾਮੇਡੀ ਹੈ, ਜਿਸ ਦਾ ਹਰ ਉਮਰ ਦੇ ਲੋਕ ਆਨੰਦ ਲੈ ਸਕਦੇ ਹਨ। ਉਪਿੰਦਰ ਵੜੈਚ ਦੇ ਸੰਵਾਦਾਂ ਨਾਲ ਈਸ਼ਾਨ ਚੋਪੜਾ ਵਲੋਂ ਨਿਰਦੇਸ਼ਿਤ ਫ਼ਿਲਮ ਐੱਸ. ਐੱਸ. ਡੀ. ਪ੍ਰੋਡਕਸ਼ਨਜ਼, ਹੈਂਗਬੌਇਸ ਸਟੂਡੀਓਜ਼ ਤੇ 91 ਫ਼ਿਲਮ ਸਟੂਡੀਓਜ਼ ਵਲੋਂ ਨਿਰਮਿਤ ਹੈ।

PunjabKesari

ਸੰਗੀਤ ਸਮਾਰੋਹ ’ਚ ਰਣਜੀਤ ਬਾਵਾ ਦੇ ਬੋਲ ਸਰੋਤਿਆਂ ਦੇ ਮਨ ’ਚ ਉਤਰ ਗਏ, ਉਨ੍ਹਾਂ ਨੂੰ ਆਪਣੀ ਪੰਜਾਬੀ ਪਛਾਣ ਨੂੰ ਅਪਣਾਉਣ ਤੇ ਆਪਣੇ ਵਿਰਸੇ ’ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ। ਆਪਣੀ ਸਟਾਰਡਮ, ਪ੍ਰਤਿਭਾ ਤੇ ਸਮਰਪਣ ਰਾਹੀਂ ਬਾਵਾ ਦਾ ਉਦੇਸ਼ ਸੱਭਿਆਚਾਰਕ ਮਾਣ ਦੀ ਭਾਵਨਾ ਪੈਦਾ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਅਮੀਰ ਇਤਿਹਾਸ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।


Rahul Singh

Content Editor

Related News