ਕੋਵਿਡ ''ਚ ਹੋਇਆ ਸੀ ਰਾਣੀ ਮੁਖਰਜੀ ਦਾ ਗਰਭਪਾਤ, 3 ਸਾਲ ਬਾਅਦ ਛਲਕਿਆ ਦਰਦ

Saturday, Aug 12, 2023 - 11:23 AM (IST)

ਕੋਵਿਡ ''ਚ ਹੋਇਆ ਸੀ ਰਾਣੀ ਮੁਖਰਜੀ ਦਾ ਗਰਭਪਾਤ, 3 ਸਾਲ ਬਾਅਦ ਛਲਕਿਆ ਦਰਦ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਭਾਵੇਂ ਫ਼ਿਲਮੀ ਪਰਦੇ 'ਤੇ ਨਜ਼ਰ ਆਉਂਦੀ ਹੈ ਪਰ ਜਦੋਂ ਵੀ ਉਹ ਆਉਂਦੀ ਹੈ ਤਾਂ ਉਹ ਪ੍ਰਸ਼ੰਸਕਾਂ ਦਾ ਦਿਲ ਮੋਹ ਲੈਂਦੀ ਹੈ। ਹਾਲ ਹੀ 'ਚ ਉਸ ਨੂੰ 'ਮਿਸਿਜ਼ ਚੈਟਰਜੀ ਬਨਾਮ ਨਾਰਵੇ' 'ਚ ਦੇਖਿਆ ਗਿਆ ਸੀ। ਇਹ ਫ਼ਿਲਮ 17 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਰਾਣੀ ਮੁਖਰਜੀ ਸਟਾਰਰ ਫ਼ਿਲਮ ਇੱਕ ਸੱਚੀ ਘਟਨਾ 'ਤੇ ਅਧਾਰਿਤ ਸੀ, ਜਿਸ 'ਚ ਰਾਣੀ ਮੁਖਰਜੀ ਨੇ ਇੱਕ ਮਾਂ ਦਾ ਕਿਰਦਾਰ ਨਿਭਾਇਆ ਸੀ, ਜੋ ਆਪਣੇ ਬੱਚੇ ਨੂੰ ਵਾਪਸ ਲੈਣ ਲਈ ਨਾਰਵੇਈ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਕੇਸ ਲੜਦੀ ਹੈ। ਹਾਲਾਂਕਿ ਰਾਣੀ ਮੁਖਰਜੀ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰੋਫੈਸ਼ਨਲ ਲਾਈਫ ਤੋਂ ਪੂਰੀ ਤਰ੍ਹਾਂ ਵੱਖ ਰੱਖਦੀ ਹੈ ਪਰ ਹਾਲ ਹੀ 'ਚ 'ਇੰਡੀਅਨ ਫ਼ਿਲਮ ਫੈਸਟੀਵਲ 2023' 'ਚ ਸ਼ਾਮਲ ਹੋਣ ਲਈ ਮੈਲਬੋਰਨ ਪਹੁੰਚੀ ਰਾਣੀ ਮੁਖਰਜੀ ਨੇ ਸਾਲ 2020 'ਚ ਪਹਿਲੀ ਵਾਰ ਆਪਣੇ ਗਰਭਪਾਤ ਬਾਰੇ ਗੱਲ ਕੀਤੀ।

PunjabKesari

ਸਾਲ 2020 'ਚ ਗਰਭਵਤੀ ਹੋਈ ਸੀ ਰਾਣੀ ਮੁਖਰਜੀ 
ਬਿਜ਼ਨੈੱਸ ਟੂਡੇ 'ਚ ਪ੍ਰਕਾਸ਼ਿਤ ਖ਼ਬਰਾਂ ਮੁਤਾਬਕ ਹਾਲ ਹੀ 'ਚ ਜਦੋਂ ਰਾਣੀ ਮੁਖਰਜੀ ਮੈਲਬੌਰਨ 'ਚ ਇੰਡੀਅਨ ਫ਼ਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਆਈ ਸੀ ਤਾਂ ਉਸ ਨੇ ਸਾਲ 2020 'ਚ ਆਪਣੇ ਗਰਭਪਾਤ ਦਾ ਜ਼ਿਕਰ ਕੀਤਾ ਸੀ। ਰਾਣੀ ਨੇ ਕਿਹਾ, ''ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਮੈਂ ਇਸ ਦਾ ਖੁਲਾਸਾ ਕਰ ਰਹੀ ਹਾਂ। ਅੱਜ ਦੇ ਸਮੇਂ 'ਚ ਤੁਹਾਡੀ ਜ਼ਿੰਦਗੀ ਦੀ ਜਨਤਕ ਤੌਰ 'ਤੇ ਚਰਚਾ ਹੁੰਦੀ ਹੈ। ਜਦੋਂ ਮੈਂ ਆਪਣੀ ਫ਼ਿਲਮ 'ਮਿਸਿਜ਼ ਚੈਟਰਜੀ ਬਨਾਮ ਨਾਰਵੇ' ਦੀ ਪ੍ਰਮੋਸ਼ਨ ਕਰ ਰਹੀ ਸੀ ਤਾਂ ਮੈਂ ਇਸ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਉਦੋਂ ਲੋਕ ਸੋਚਣਗੇ ਕਿ ਮੈਂ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰ ਰਹੀ ਹਾਂ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੋਵਿਡ ਸਾਲ 2020 'ਚ ਆਇਆ ਸੀ। 2020 ਦੇ ਅਖੀਰ 'ਚ ਜਦੋਂ ਮੈਂ ਆਪਣੇ ਦੂਜੇ ਬੱਚੇ ਨਾਲ ਗਰਭਵਤੀ ਸੀ ਪਰ ਬਦਕਿਸਮਤੀ ਨਾਲ ਗਰਭ ਅਵਸਥਾ ਦੇ ਪੰਜ ਮਹੀਨਿਆਂ ਬਾਅਦ ਮੇਰਾ ਗਰਭਪਾਤ ਹੋ ਗਿਆ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਰਾਣੀ ਨੇ ਕਿਹਾ ਕਿ ਮੇਰੇ ਗਰਭਪਾਤ ਤੋਂ 10 ਦਿਨ ਬਾਅਦ, ਨਿਰਦੇਸ਼ਕ ਨਿਖਿਲ ਅਡਵਾਨੀ ਇਹ ਫ਼ਿਲਮ ਮੇਰੇ ਕੋਲ ਲੈ ਕੇ ਆਏ ਸਨ। 

PunjabKesari

'ਮਿਸਿਜ਼ ਚੈਟਰਜੀ ਬਨਾਮ ਨਾਰਵੇ' ਦੇ ਦਰਦ ਨੂੰ ਆਪਣੇ ਨਾਲ ਜੋੜਿਆ
'ਬੰਟੀ ਔਰ ਬਬਲੀ 2' ਦੀ ਅਦਾਕਾਰਾ ਰਾਣੀ ਨੇ ਕਿਹਾ, ''ਮੇਰੇ ਬੱਚੇ ਨੂੰ ਗੁਆਉਣ ਤੋਂ 10 ਦਿਨ ਬਾਅਦ ਨਿਖਿਲ ਅਡਵਾਨੀ ਨੇ ਮੈਨੂੰ ਫ਼ੋਨ ਕੀਤਾ। ਉਸ ਨੇ ਮੈਨੂੰ ਕਹਾਣੀ ਸੁਣਾਈ ਅਤੇ ਮੈਂ ਤੁਰੰਤ ਹਾਂ ਕਹਿ ਦਿੱਤੀ। ਮੈਂ ਉਸ ਸਮੇਂ ਫ਼ਿਲਮ ਲਈ ਹਾਂ ਨਹੀਂ ਕਿਹਾ ਕਿਉਂਕਿ ਮੈਂ ਇੱਕ ਬੱਚੇ ਨੂੰ ਗੁਆਉਣ ਦੇ ਦਰਦ 'ਚੋਂ ਲੰਘ ਰਹੀ ਸੀ ਪਰ ਕਈ ਵਾਰ ਸਹੀ ਸਮੇਂ 'ਤੇ ਕੁਝ ਅਜਿਹਾ ਆਉਂਦਾ ਹੈ, ਜਿਸ ਨਾਲ ਤੁਸੀਂ ਨਿੱਜੀ ਤੌਰ 'ਤੇ ਜੁੜ ਜਾਂਦੇ ਹੋ। ਜਦੋਂ ਮੈਂ ਇਹ ਕਹਾਣੀ ਸੁਣੀ ਤਾਂ ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੀ ਕਿਉਂਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਨਾਰਵੇ ਵਰਗੇ ਦੇਸ਼ 'ਚ ਭਾਰਤੀ ਪਰਿਵਾਰਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਗੁਜ਼ਰਨਾ ਪਵੇਗਾ।

PunjabKesari

ਸਾਲ 2014 'ਚ ਆਦਿਤਿਆ ਚੋਪੜਾ ਨਾਲ ਹੋਇਆ ਸੀ ਵਿਆਹ
ਦੱਸਣਯੋਗ ਹੈ ਕਿ ਰਾਣੀ ਮੁਖਰਜੀ ਅਤੇ ਆਦਿਤਿਆ ਚੋਪੜਾ ਨੇ ਸਾਲ 2014 'ਚ ਇਟਲੀ 'ਚ ਗੁਪਤ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਆਦਿਤਿਆ-ਰਾਣੀ ਨੇ ਵਿਆਹ ਦੇ 1 ਸਾਲ ਬਾਅਦ ਆਪਣੀ ਧੀ 'ਆਦਿਰਾ' ਦਾ ਆਪਣੀ ਜ਼ਿੰਦਗੀ 'ਚ ਸਵਾਗਤ ਕੀਤਾ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News