''ਸਤ੍ਰੀ 2'' ਦੀ ਕਾਮਯਾਬੀ ਦੌਰਾਨ ''ਮਰਦਾਨੀ 3'' ਦਾ ਐਲਾਨ, ਵੀਡੀਓ ''ਚ ਦੇਖੋ ਰਾਣੀ ਮੁਖਰਜੀ ਦਾ ਜ਼ਬਰਦਸਤ ਅੰਦਾਜ਼

Thursday, Aug 22, 2024 - 04:24 PM (IST)

''ਸਤ੍ਰੀ 2'' ਦੀ ਕਾਮਯਾਬੀ ਦੌਰਾਨ ''ਮਰਦਾਨੀ 3'' ਦਾ ਐਲਾਨ, ਵੀਡੀਓ ''ਚ ਦੇਖੋ ਰਾਣੀ ਮੁਖਰਜੀ ਦਾ ਜ਼ਬਰਦਸਤ ਅੰਦਾਜ਼

ਮੁੰਬਈ (ਬਿਊਰੋ) : ਬਾਕਸ ਆਫਿਸ 'ਤੇ 'ਸਤ੍ਰੀ 2' ਦੀ ਸਫ਼ਲਤਾ ਦੇ ਵਿਚਕਾਰ ਰਾਣੀ ਮੁਖਰਜੀ ਸਟਾਰਰ ਫ਼ਿਲਮ 'ਮਰਦਾਨੀ 3' ਦਾ ਅੱਜ 22 ਅਗਸਤ ਨੂੰ ਐਲਾਨ ਕੀਤਾ ਗਿਆ ਹੈ। 'ਯਸ਼ਰਾਜ ਫਿਲਮਜ਼' ਨੇ ਮਰਦਾਨੀ ਫ੍ਰੈਂਚਾਇਜ਼ੀ ਦੇ 10 ਸਾਲ ਪੂਰੇ ਹੋਣ 'ਤੇ 'ਮਰਦਾਨੀ 3' ਦਾ ਐਲਾਨ ਕੀਤਾ ਹੈ। ਰਾਣੀ ਮੁਖਰਜੀ ਇੱਕ ਵਾਰ ਫਿਰ ਮੁੰਬਈ ਕ੍ਰਾਈਮ ਬ੍ਰਾਂਚ ਦੀ ਸੀਨੀਅਰ ਇੰਸਪੈਕਟਰ ਸ਼ਿਵਾਨੀ ਸ਼ਿਵਾਜੀ ਰਾਏ ਦੇ ਕਿਰਦਾਰ 'ਚ ਨਜ਼ਰ ਆਵੇਗੀ। 'ਮਰਦਾਨੀ 3' ਦਾ ਐਲਾਨ ਕਰਨ ਤੋਂ ਬਾਅਦ 'ਯਸ਼ਰਾਜ ਫਿਲਮਜ਼' ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ। 'ਮਰਦਾਨੀ ਫ੍ਰੈਂਚਾਇਜ਼ੀ ਮਹਿਲਾ ਲੀਡ ਸਟਾਰਰ ਫ਼ਿਲਮਾਂ ਦੀ ਚੋਟੀ ਦੀ ਸੂਚੀ 'ਚ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਰਾਣੀ ਮੁਖਰਜੀ ਨੇ ਐਕਸ਼ਨ 'ਚ ਕੀਤੀ ਵਾਪਸੀ
 2014 'ਚ ਯਸ਼ਰਾਜ ਫਿਲਮਜ਼ ਨੇ 'ਮਰਦਾਨੀ' ਬਣਾਈ ਅਤੇ ਪੰਜ ਸਾਲ ਬਾਅਦ ਫ਼ਿਲਮ 'ਮਰਦਾਨੀ 2' ਰਿਲੀਜ਼ ਹੋਈ। ਹੁਣ ਇੱਕ ਵਾਰ ਫਿਰ ਪੰਜ ਸਾਲ ਬਾਅਦ 'ਮਰਦਾਨੀ 3' ਆ ਰਹੀ ਹੈ। 'ਯਸ਼ਰਾਜ ਫਿਲਮਜ਼' ਨੇ 'ਮਰਦਾਨੀ 3' ਦੀ ਘੋਸ਼ਣਾ ਕੀਤੀ ਹੈ ਅਤੇ ਇੱਕ ਵੀਡੀਓ ਸਾਂਝਾ ਕੀਤੀ ਹੈ, ਜਿਸ 'ਚ ਰਾਣੀ ਮੁਖਰਜੀ 'ਮਰਦਾਨੀ' ਅਤੇ 'ਮਰਦਾਨੀ 2' 'ਚ ਆਪਣੇ ਡੈਸ਼ਿੰਗ ਪੁਲਸ ਲੁੱਕ 'ਚ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਅੰਤ 'ਚ ਫ਼ਿਲਮ 'ਮਰਦਾਨੀ 3' ਦਾ ਐਲਾਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੇ ਮੁੜ ਸਹੇੜਿਆ ਵਿਵਾਦ, ਸਿਆਸਤ 'ਚ ਵੀ ਗਰਮਾਇਆ ਮਾਮਲਾ

ਜਲਦੀ ਆ ਰਹੀ ਹੈ 'ਮਰਦਾਨੀ 3'
'ਮਰਦਾਨੀ 3' ਦੀ ਘੋਸ਼ਣਾ ਕਰਦੇ ਹੋਏ 'ਯਸ਼ ਰਾਜ ਫਿਲਮਜ਼' ਨੇ ਲਿਖਿਆ, 'ਮਰਦਾਨੀ' ਦੇ 10 ਸਾਲ ਪੂਰੇ ਹੋ ਗਏ ਹਨ ਅਤੇ ਅਗਲੇ ਦੀ ਉਡੀਕ ਕਰ ਰਹੇ ਹਾਂ, ਇੱਕ ਦਹਾਕੇ ਤੱਕ ਇੰਨਾ ਪਿਆਰ ਦੇਣ ਤੋਂ ਬਾਅਦ ਦਲੇਰ ਸ਼ਿਵਾਨੀ ਸ਼ਿਵਾਜੀ ਰਾਏ ਅਤੇ ਮਰਦਾਨੀ ਦੀ ਭਾਵਨਾ ਦਾ ਜਸ਼ਨ ਮਨਾ ਰਹੀ ਹੈ ਇਸ ਪਿਆਰ ਤੋਂ ਅਸੀਂ ਫਿਰ ਤੋਂ ਪ੍ਰੇਰਿਤ ਹੋ ਰਹੇ ਹਾਂ, ਰਾਣੀ ਮੁਖਰਜੀ ਅਤੇ ਮਰਦਾਨੀ ਦੇ 10 ਸਾਲ।

ਦੱਸ ਦੇਈਏ ਕਿ ਮਰਦਾਨੀ ਨੂੰ ਪ੍ਰਦੀਪ ਸਰਕਾਰ ਨੇ ਡਾਇਰੈਕਟ ਕੀਤਾ ਸੀ ਅਤੇ 'ਮਰਦਾਨੀ 2' ਨੂੰ ਗੋਪੀ ਪੁਤਰਨ ਨੇ ਡਾਇਰੈਕਟ ਕੀਤਾ ਸੀ। ਹੁਣ 'ਮਰਦਾਨੀ 3' ਨੂੰ ਕੌਣ ਡਾਇਰੈਕਟ ਕਰੇਗਾ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਨਹੀਂ ਆਇਆ ਹੈ ਕਿ ਫ਼ਿਲਮ 'ਚ ਰਾਣੀ ਮੁਖਰਜੀ ਦੇ ਨਾਲ ਕਿਹੜੇ-ਕਿਹੜੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਹੋਣਗੇ। ਰਾਣੀ ਮੁਖਰਜੀ ਨੂੰ ਪਿਛਲੀ ਵਾਰ ਫ਼ਿਲਮ 'ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ' (2023) 'ਚ ਦੇਖਿਆ ਗਿਆ ਸੀ। ਫਿਲਮ 'ਚ ਰਾਣੀ ਦੀ ਐਕਟਿੰਗ ਦੀ ਕਾਫੀ ਤਾਰੀਫ਼ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News