ਫ਼ਿਲਮਾਂ ਨੂੰ ਚੁਣਨ ਲਈ ਮੈਂ ਇਸ ਨੂੰ ਇੱਕ ਬਿੰਦੂ ਬਣਾ ਦਿੱਤਾ, ਜਿੱਥੇ ਲੜਕੀ ਵੀ ਕਥਾਨਕ ਲਈ ਅਹਿਮ ਹੈ : ਰਾਣੀ ਮੁਖਰਜੀ

05/30/2023 4:11:39 PM

ਮੁੰਬਈ (ਵਿਸ਼ੇਸ਼) : ਰਾਣੀ ਮੁਖਰਜੀ ਨੇ ਭਾਰਤੀ ਸਿਨੇਮਾ ਵਿਚ ਕੁਝ ਪ੍ਰਭਾਵਸ਼ਾਲੀ ਮਹਿਲਾ ਨਾਇਕਾ ਦੇ ਪਾਤਰ ਕੀਤੇ ਹਨ, ਜਿਨ੍ਹਾਂ ਨੇ ਸਮਾਜ ਵਿਚ ਅੱਜ ਔਰਤਾਂ ਨੂੰ ਜਿਸ ਤਰ੍ਹਾਂ ਨਾਲ ਵੇਖਿਆ ਜਾਂਦਾ ਹੈ, ਉਸ ਨੂੰ ਆਕਾਰ ਦੇਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸਿਨੇਮਾ ਦੇ ਇਤਿਹਾਸ ਵਿਚ ਇੱਕ ਆਈਕਨ ਮੰਨੀ ਜਾਣ ਵਾਲੀ ਪ੍ਰਭਾਵਸ਼ਾਲੀ ਅਦਾਕਾਰਾ ਰਾਣੀ ਨੇ ਫਿਲਮਾਂ ਵਿਚ ਔਰਤਾਂ ਦੀ ਠੀਕ ਤਰਜਮਾਨੀ ਕਰਨ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ।

ਰਾਣੀ ਨੇ ਦੱਸਿਆ, ‘ਇੱਕ ਅਦਾਕਰਾ ਦੇ ਰੂਪ ਵਿਚ ਸਿਨੇਮਾ ਅਤੇ ਭੂਮਿਕਾਵਾਂ ਲਈ ਤੁਹਾਡਾ ਨਜ਼ਰੀਆ ਲਗਾਤਾਰ ਵਿਕਸਿਤ ਹੁੰਦਾ ਰਹੇਗਾ ਪਰ ਇੱਕ ਚੀਜ਼ ਜੋ ਮੇਰੇ ਲਈ ਹਮੇਸ਼ਾ ਬਣੀ ਰਹੀ, ਉਹ ਹੈ ਪਰਦੇ ’ਤੇ ਔਰਤਾਂ ਨੂੰ ਚਿਤਰਿਤ ਕਰਨਾ ਅਤੇ ਉਨ੍ਹਾਂ ਦੀ ਤਰਜਮਾਨੀ ਕਰਨਾ। ਔਰਤਾਂ ਇੱਕ ਪਰਿਵਾਰ ਅਤੇ ਸਮਾਜ ਦਾ ਆਧਾਰ ਹੁੰਦੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਇੱਕ ਅਦਾਕਾਰਾ ਦੇ ਰੂਪ ਵਿਚ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਦੇਸ਼ ਅਤੇ ਦੁਨੀਆ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਦਿਖਾਵਾਂ। ਸਿਨੇਮਾ ਲੋਕਾਂ ਦੇ ਦਿਮਾਗ ’ਤੇ ਸਥਾਈ ਪ੍ਰਭਾਵ ਪਾ ਸਕਦਾ ਹੈ। ਇਹ ਇੱਕ ਰਾਸ਼ਟਰੀ ਸੰਵਾਦ ਨੂੰ ਟ੍ਰਿਗਰ ਕਰਨ ਲਈ ਇੱਕ ਵੱਡਾ ਸ਼ਕਤੀਸ਼ਾਲੀ ਟੂਲ ਹੈ ਅਤੇ ਮੈਂ ਆਪਣੇ ਕਰੀਅਰ ਵਿਚ ਬਹੁਤ ਪਹਿਲਾਂ ਹੀ ਸੁਚੇਤ ਹੋ ਗਈ ਸੀ ਕਿ ਜਿਸ ਤਰ੍ਹਾਂ ਨਾਲ ਔਰਤਾਂ ਨੂੰ ਪਰਦੇ ’ਤੇ ਪੇਸ਼ ਕੀਤਾ ਜਾਂਦਾ ਹੈ, ਉਸ ਵਿਚ ਮੈਂ ਇੱਕ ਅਸਲੀ ਬਦਲਾਅ ਲਿਆ ਸਕਦੀ ਹਾਂ, ਜੋ ਸਕਾਰਾਤਮਕ ਹੋ ਸਕਦਾ ਹੈ।’

ਔਰਤਾਂ ਹਮੇਸ਼ਾ ਤੋਂ ਬਦਲਾਅ ਦੀ ਪ੍ਰਤੀਨਿਧੀ ਰਹੀਆਂ
ਰਾਣੀ ਫ਼ਿਲਮਾਂ ਵਿਚ ਲੜਕੀਆਂ ਨੂੰ ਸੁਤੰਤਰ ਅਤੇ ਆਤਮਨਿਰਭਰ ਰੂਪ ਵਿਚ ਦਿਖਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ, ‘ਫ਼ਿਲਮਾਂ ਨੂੰ ਚੁਣਨ ਲਈ ਮੈਂ ਇਸ ਨੂੰ ਇੱਕ ਬਿੰਦੂ ਬਣਾ ਦਿੱਤਾ, ਜਿੱਥੇ ਲੜਕੀ ਵੀ ਕਥਾਨਕ ਲਈ ਬਹੁਤ ਜ਼ਿਆਦਾ ਮਹੱਤਵਪੂਰਣ ਹੈ, ਜਿੱਥੇ ਲੜਕੀ ਨੂੰ ਸ਼ਾਨ ਅਤੇ ਸ਼ਕਤੀ ਨਾਲ ਪੇਸ਼ ਕੀਤਾ ਜਾਂਦਾ ਹੈ। ਮੇਰੇ ਲਈ ਔਰਤਾਂ ਹਮੇਸ਼ਾ ਤੋਂ ਬਦਲਾਅ ਦੀਆਂ ਪ੍ਰਤੀਨਿਧੀ ਰਹੀਆਂ ਹਨ। ਉਹ ਆਜ਼ਾਦ, ਸਾਹਸੀ, ਦੇਖਭਾਲ ਕਰਨ ਵਾਲੀਆਂ, ਸੁਪਨਿਆਂ ਦਾ ਪਿੱਛਾ ਕਰਨ ਵਾਲੀਆਂ ਅਤੇ ਬਿਹਤਰ ਮਲਟੀਟਾਸਕਰ ਰਹੀਆਂ ਹਨ, ਜਿਨ੍ਹਾਂ ਨੂੰ ਤੁਸੀਂ ਕਦੇ ਵੀ ਪਾ ਸਕਦੇ ਹੋ। ਮੈਂ ਇਸ ਵਿਸ਼ਵਾਸ ਪ੍ਰਣਾਲੀ ਨੂੰ ਚਿਤਰਨ ਕਰਨ ਵਾਲੇ ਪਾਤਰਾਂ ਨੂੰ ਚੁਣ ਕੇ ਇੱਕ ਔਰਤ ਦੇ ਇਨ੍ਹਾਂ ਪਹਿਲੂਆਂ ਨੂੰ ਪ੍ਰਗਟ ਕਰਨਾ ਚਾਹੁੰਦੀ ਸੀ।’

ਰਾਣੀ ਨੇ ਦੱਸਿਆ, ‘ਜੇਕਰ ਤੁਸੀਂ ‘ਬਲੈਕ’, ‘ਵੀਰਜ਼ਾਰਾ’, ‘ਮਰਦਾਨੀ’ ਸੀਰੀਜ਼, ‘ਯੁਵਾ’, ‘ਨੋ ਵਨ ਕਿੱਲਡ ਜੈਸਿਕਾ’, ‘ਹਿਚਕੀ’ ਜਾਂ ਮੇਰੀ ਨਵੀਂ ਫ਼ਿਲਮ ‘ਸ਼੍ਰੀਮਤੀ ਚੈਟਰਜੀ ਵਰਸੇਜ਼ ਨਾਰਵੇ’ ਵਰਗੀਆਂ ਫਿਲਮਾਂ ਵੇਖੋ ਤਾਂ ਜਿਨ੍ਹਾਂ ਲੜਕੀਆਂ ਦੀ ਮੈਂ ਭੂਮਿਕਾ ਨਿਭਾਈ ਹੈ, ਉਹ ਮੇਰੇ ਲਈ ਕੇਂਦਰੀ ਰਹੀਆਂ ਹਨ, ਉਹ ਨਾਇਕਾ, ਜਿਨ੍ਹਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਉਹ ਜੋ ਹੋਵੇ, ਉਹੀ ਬਣੇ ਰਹਿਣ ਲਈ ਉਨ੍ਹਾਂ ਨੂੰ ਸਵੀਕਾਰ ਕੀਤਾ ਹੈ। ਪਿਛਲੀ ਰਿਲੀਜ਼ ‘ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ’ ਵਿਚ ਰਾਣੀ ਨੇ ਫਿਰ ਪ੍ਰਭਾਵਸ਼ਾਲੀ ਔਰਤ ਦੀ ਭੂਮਿਕਾ ਨਿਭਾਈ, ਜੋ ਆਪਣੇ ਬੱਚਿਆਂ ਨੂੰ ਵਾਪਸ ਹਾਸਲ ਕਰਨ ਲਈ ਦੇਸ਼ ਨਾਲ ਲੋਹਾ ਲੈਂਦੀ ਹੈ। ਫ਼ਿਲਮ ਬਾਕਸ-ਆਫਿਸ ’ਤੇ ਜ਼ਬਰਦਸਤ ਹਿੱਟ ਰਹੀ ਅਤੇ ਇਸਨੇ ਇਸ ਵਿਸ਼ਵਾਸ ਨੂੰ ਵਾਪਸ ਲਿਆ ਦਿੱਤਾ ਕਿ ਮਹਾਮਾਰੀ ਤੋਂ ਬਾਅਦ ਦੀ ਦੁਨੀਆ ਵਿਚ ਕੰਟੈਂਟ ਸਿਨੇਮਾ ਲੋਕਾਂ ਨੂੰ ਸਿਨੇਮਾਘਰਾਂ ਤੱਕ ਖਿੱਚ ਸਕਦਾ ਹੈ।

ਚੰਗੀ ਫ਼ਿਲਮ ਹਮੇਸ਼ਾ ਲੋਕਾਂ ਨੂੰ ਥਿਏਟਰ ਤੱਕ ਲਿਆਉਂਦੀ ਹੈ
ਰਾਣੀ ਨੇ ਦੱਸਿਆ , ‘ਐੱਮ. ਸੀ. ਵੀ. ਐੱਨ. ਦੇ ਅੱਜ ਹਿੱਟ ਹੋਣ ਦਾ ਤੱਥ ਇਹ ਹੈ ਕਿ ਲੋਕ ਇਸ ਤਰ੍ਹਾਂ ਦੀਆਂ ਮਜ਼ਬੂਤ ਔਰਤ ਨਾਇਕਾਵਾਂ ਨੂੰ ਵੱਡੇ ਪਰਦੇ ’ਤੇ ਵੇਖਣਾ ਚਾਹੁੰਦੇ ਹਨ। ਸਭ ਗੱਲਾਂ ਕਰਦੇ ਹਨ ਕਿ ਕੀ ਔਰਤ ’ਤੇ ਕੇਂਦਰਿਤ ਫ਼ਿਲਮਾਂ ਬਾਕਸ ਆਫਿਸ ’ਤੇ ਡਰਾਅ ਹੁੰਦੀਆਂ ਹਨ ? ਇਹ ਮੈਨੂੰ ਚਿੰਤਤ ਕਰਦਾ ਹੈ, ਨਿਸ਼ਚਿਤ ਤੌਰ ’ਤੇ ਉਹ ਬਾਕਸ ਆਫਿਸ ਡਰਾਅ ਹੈ।

ਇੱਕ ਫ਼ਿਲਮ ਤਦ ਹਿੱਟ ਹੁੰਦੀ ਹੈ, ਜਦੋਂ ਨਿਰਮਾਤਾ ਉਸ ਤੋਂ ਪੈਸਾ ਕਮਾਉਂਦੇ ਹਨ ਅਤੇ ਇਹ ਸਿਰਫ ਬਾਕਸ-ਆਫਿਸ ’ਤੇ ਕਿੰਨਾ ਇਕੱਠਾ ਕਰਦੀ ਹੈ, ਇਸ ਬਾਰੇ ਨਹੀਂ ਹੈ ਕਿਉਂਕਿ ਫ਼ਿਲਮ ਦੀ ਲਾਗਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।’ ਉਨ੍ਹਾਂ ਨੇ ਕਿਹਾ , ‘ਹਿੱਟ ਦਾ ਮਤਲਬ ਕੀ ਹੈ, ਇਸ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਫ਼ਿਲਮ ਮੁਨਾਫੇ ਵਿਚ ਹੈ ਤਾਂ ਲੋਕਾਂ ਨੂੰ ਕੋਈ ਫੈਸਲਾ ਲੈਣ ਤੋਂ ਪਹਿਲਾਂ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਇੱਕ ਚੰਗੀ ਫ਼ਿਲਮ ਹਮੇਸ਼ਾ ਲੋਕਾਂ ਨੂੰ ਥਿਏਟਰ ਤੱਕ ਲੈ ਕੇ ਆਉਂਦੀ ਹੈ ਅਤੇ ਇਸ ਵਿਚ ਲਿੰਗ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ।’
 


sunita

Content Editor

Related News