ਕੋਰੋਨਾ ਨੂੰ ਹਰਾ ਘਰ ਪਰਤੇ ਰਣਧੀਰ ਕਪੂਰ, ਡਾਕਟਰਾਂ ਨੇ ਦਿੱਤੀ ਕੁਝ ਦਿਨ ਇਕੱਲੇ ਰਹਿਣ ਦੀ ਸਲਾਹ
Friday, May 14, 2021 - 04:03 PM (IST)
ਮੁੰਬਈ (ਬਿਊਰੋ)– ਮਸ਼ਹੂਰ ਅਦਾਕਾਰ ਰਣਧੀਰ ਕਪੂਰ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲਈ ਹੈ। ਕੋਰੋਨਾ ਦੀ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਰਣਧੀਰ ਕਪੂਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਾਜ ਕਪੂਰ ਦੇ ਵੱਡੇ ਬੇਟੇ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹਿ ਚੁੱਕੇ ਰਣਧੀਰ ਕਪੂਰ ਨੂੰ ਕੋਰੋਨਾ ਵਾਇਰਸ ਦੇ ਚਲਦਿਆਂ 29 ਅਪ੍ਰੈਲ ਨੂੰ ਮੁੰਬਈ ਦੇ ਕੋਕੀਲਾਬੇਨ ਹਸਤਪਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਨੂੰ ਹਰਾ ਕੇ ਘਰ ਪਰਤੇ ਰਣਧੀਰ ਕਪੂਰ ਨੇ ਇਸ ਨੂੰ ਲੈ ਕੇ ਕਿਹਾ ਕਿ ਉਹ ਘਰ ਆ ਗਏ ਹਨ ਤੇ ਬਿਲਕੁਲ ਠੀਕ ਹਨ।
ਇਹ ਖ਼ਬਰ ਵੀ ਪੜ੍ਹੋ : ਟਵਿਟਰ ’ਤੇ ਪਾਈਆਂ ਸਿੱਧੂ ਮੂਸੇ ਵਾਲਾ ਨੇ ਧੁੰਮਾਂ, ‘ਮੂਸਟੇਪ’ ਆਈ ਟਰੈਂਡਿੰਗ ’ਚ
ਹਾਲਾਂਕਿ ਅਜੇ ਰਣਧੀਰ ਕਪੂਰ ਕਿਸੇ ਨਾਲ ਮੁਲਾਕਾਤ ਨਹੀਂ ਕਰ ਸਕਦੇ। ਇਥੋਂ ਤਕ ਕਿ ਪਤਨੀ ਬਬੀਤਾ ਤੇ ਬੇਟੀਆਂ ਕਰਿਸ਼ਮਾ ਤੇ ਕਰੀਨਾ ਵੀ ਅਜੇ ਕੁਝ ਦਨਾਂ ਤਕ ਉਨ੍ਹਾਂ ਨੂੰ ਨਹੀਂ ਮਿਲਣਗੀਆਂ। ਡਾਕਟਰਾਂ ਨੇ ਉਨ੍ਹਾਂ ਨੂੰ ਅਜੇ ਕੁਝ ਦਿਨਾਂ ਤਕ ਅਲੱਗ ਹੀ ਰਹਿਣ ਦੀ ਸਲਾਹ ਦਿੱਤੀ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਸਿਰਫ ਕੁਝ ਸਮੇਂ ਦੀ ਗੱਲ ਹੈ, ਛੇਤੀ ਹੀ ਉਹ ਸਭ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪੂਰੇ ਸਟਾਫ ਦਾ ਇੰਨੀ ਦੇਖ-ਰੇਖ ਲਈ ਧੰਨਵਾਦ। ਉਹ ਲੋਕ ਬੇਹੱਦ ਸ਼ਾਨਦਾਰ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਕਸੀਜਨ ਸੁਪੋਰਟ ਦੀ ਜ਼ਰੂਰਤ ਨਹੀਂ ਪਈ। ਭਗਵਾਨ ਦਿਆਲੂ ਹੈ।
ਇਹ ਖ਼ਬਰ ਵੀ ਪੜ੍ਹੋ : ਨੀਤੂ ਕਪੂਰ ਨੂੰ ਨਹੀਂ ਪਸੰਦ ਪੁੱਤ ਤੇ ਧੀ ਨਾਲ ਰਹਿਣਾ, ਪ੍ਰਾਇਵੇਸੀ ਕਰਦੀ ਹੈ ਪਸੰਦ
ਦੱਸਣਯੋਗ ਹੈ ਕਿ ਰਣਧੀਰ ਕਪੂਰ ਨੂੰ 29 ਅਪ੍ਰੈਲ ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਰਣਧੀਰ ਨੂੰ ਪਹਿਲਾਂ ਹਲਕਾ ਬੁਖਾਰ ਸੀ। ਇਸ ਤੋਂ ਬਾਅਦ ਉਹ ਕੰਬਣ ਲੱਗੇ।
ਕਈ ਦਿਨਾਂ ਦੇ ਲੰਮੇ ਇਲਾਜ ਤੋਂ ਬਾਅਦ ਆਖਿਰ ਉਹ ਕੋਰੋਨਾ ਨੂੰ ਹਰਾ ਕੇ ਘਰ ਵਾਪਸ ਆ ਗਏ ਹਨ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਰਣਧੀਰ ਨੇ ਕਿਹਾ ਸੀ, ‘ਉਹ ਪੂਰੀ ਤਰ੍ਹਾਂ ਨਾਲ ਸੁਰੱਖਿਆ ਦਾ ਪਾਲਣ ਕਰ ਰਹੇ ਸਨ ਤੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਇਸ ਗੱਲ ਨਾਲ ਉਹ ਕਾਫੀ ਹੈਰਾਨ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।