ਰਣਦੀਪ ਹੁੱਡਾ ਨੂੰ ਮਾਇਆਵਤੀ ਨਾਲ ਅਸ਼ਲੀਲ ਮਜ਼ਾਕ ਕਰਨਾ ਪਿਆ ਮਹਿੰਗਾ, ਹਟਾਇਆ ਇਸ ਅਹੁਦੇ ਤੋਂ
Saturday, May 29, 2021 - 09:16 AM (IST)
ਮੁੰਬਈ (ਬਿਊਰੋ) : ਅਦਾਕਾਰ ਰਣਦੀਪ ਹੁੱਡਾ ਨੂੰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਸੰਯੁਕਤ ਰਾਸ਼ਟਰ ਦੇ ਰਾਜਦੂਤ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। 9 ਸਾਲ ਪੁਰਾਣੇ ਵੀਡੀਓ ਲਈ ਅਦਾਕਾਰ ਦੀ ਸੋਸ਼ਲ ਮੀਡੀਆ 'ਤੇ ਅਲੋਚਨਾ ਹੋ ਰਹੀ ਹੈ, ਜਿਸ 'ਚ ਉਹ ਮਾਇਆਵਤੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ 2012 'ਚ ਇਕ ਮੀਡੀਆ ਹਾਊਸ ਵੱਲੋਂ ਆਯੋਜਿਤ ਕੀਤੇ ਗਏ ਇਕ ਪ੍ਰੋਗਰਾਮ ਦਾ 43 ਸੈਕਿੰਟ ਦਾ ਵੀਡੀਓ ਹੈ, ਜਿਸ ਨੂੰ ਇਕ ਵਿਅਕਤੀ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਰਣਦੀਪ ਹੁੱਡਾ ਨੇ ਇਕ ਚੁਟਕਲਾ ਸੁਣਾਇਆ, ਜਿਸ ਨੂੰ ਨਸਲਵਾਦੀ ਦੱਸਿਆ ਜਾ ਰਿਹਾ ਹੈ ਅਤੇ ਉਹ ਦਰਸ਼ਕਾਂ ਨਾਲ ਹੱਸਦੇ ਹੋਏ ਵੀ ਦਿਖਾਈ ਦੇ ਰਿਹਾ ਹੈ।
ਸੀ.ਐੱਮ.ਐੱਸ. ਦੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਗਿਆ ਹੈ, 'ਸੀ. ਐੱਮ. ਐੱਸ. ਸਕੱਤਰੇਤ ਨੇ ਵੀਡੀਓ 'ਚ ਟਿੱਪਣੀਆਂ ਨੂੰ ਇਤਰਾਜ਼ਯੋਗ ਮੰਨਿਆ ਅਤੇ ਉਹ ਸੀ. ਐੱਮ. ਐੱਸ. ਸਕੱਤਰੇਤ ਜਾਂ ਸੰਯੁਕਤ ਰਾਸ਼ਟਰ ਦੀਆਂ ਕਦਰਾਂ ਕੀਮਤਾਂ ਨੂੰ ਨਹੀਂ ਦਰਸਾਉਂਦਾ।' ਬਿਆਨ 'ਚ ਅੱਗੇ ਕਿਹਾ ਗਿਆ ਹੈ, 'ਅਦਾਕਾਰ ਰਣਦੀਪ ਹੁੱਡਾ ਹੁਣ ਸੀ. ਐੱਮ. ਐੱਸ. ਦਾ ਰਾਜਦੂਤ ਨਹੀਂ ਹੈ।' ਅਦਾਕਾਰ ਰਣਦੀਪ ਹੁੱਡਾ ਨੂੰ ਫਰਵਰੀ 2020 'ਚ ਮਾਈਗਰੇਟਰੀ ਸਪੀਸੀਜ਼ ਆਫ਼ ਵਾਈਲਡ ਐਨੀਮਲਜ਼ (ਸੀ. ਐੱਮ. ਐੱਸ) ਦੀ ਸੰਭਾਲ ਲਈ ਸੰਧੀ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ।
ਮਾਇਆਵਤੀ ਨੂੰ ਲੈ ਕੇ ਕੀਤਾ ਮਾੜਾ ਮਜ਼ਾਕ
ਰਣਦੀਪ ਹੁੱਡਾ ਦੀ ਵਾਇਰਲ ਹੋ ਰਹੀ ਇਸ ਵੀਡੀਓ 'ਚ ਉਹ ਸੋਸ਼ਲ ਮੀਡੀਆ 'ਤੇ ਗੱਲ ਕਰ ਰਿਹਾ ਹੈ। ਇਸ ਦੌਰਾਨ ਉਹ ਉਥੇ ਬੈਠੇ ਸਰੋਤਿਆਂ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਨੂੰ 'ਗੰਦਾ ਜੋਕ' ਸੁਣਾਉਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ 'ਮਾਇਆਵਤੀ 2 ਬੱਚਿਆਂ ਨਾਲ ਜਾ ਰਹੀ ਹੁੰਦੀ ਹੈ। ਇਸ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਪੁੱਛਿਆ ਕਿ ਇਹ ਬੱਚੇ ਜੁੜਵਾਂ ਹਨ?' ਤਾਂ ਮਾਇਆਵਤੀ ਨੇ ਕਿਹਾ ਕਿ ਨਹੀਂ ਇਕ ਚਾਰ ਸਾਲ ਦਾ ਹੈ ਅਤੇ ਦੂਜਾ ਅੱਠ ਸਾਲ ਦਾ ਹੈ।''
ਇਸ ਤੋਂ ਬਾਅਦ ਲੋਕ ਉਹ ਜੋ ਕਹਿੰਦੇ ਹਨ, ਉਹ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਲੋਕ ਸੋਸ਼ਲ ਮੀਡੀਆ 'ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਭੜਕੇ ਲੋਕ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਆਪਣੇ ਸਮਰਥਕ ਹਨ, ਜੋ ਉਨ੍ਹਾਂ ਨੂੰ 'ਆਇਰਨ ਲੇਡੀ' ਕਹਿੰਦੇ ਹਨ ਅਤੇ ਉਹ ਹਰ ਸੂਬੇ 'ਚ ਸਰਕਾਰ ਬਣਾਉਣ ਨੂੰ ਲੈ ਕੇ ਉਸ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਹੈ। ਅਜਿਹੀ ਸਥਿਤੀ 'ਚ ਰਣਦੀਪ ਹੁੱਡਾ ਨੂੰ ਇਹ ਚੁਟਕਲਾ ਭਾਰੀ ਪੈ ਸਕਦਾ ਹੈ। ਲੋਕ ਸੋਸ਼ਲ ਮੀਡੀਆ 'ਤੇ ਭੜਕੇ ਹੋਏ ਹਨ। ਇਕ ਯੂਜ਼ਰ ਨੇ ਲਿਖਿਆ, 'ਰਣਦੀਪ ਹੁੱਡਾ ਇਹ ਮਜ਼ਾਕੀਆ ਜੋਕ ਨਹੀਂ ਹੈ। ਅੱਜ ਤੱਕ ਕਿਸੇ ਮਰਦ ਨੇਤਾ 'ਤੇ ਕੋਈ ਮਜ਼ਾਕ ਨਹੀਂ ਹੁੰਦਾ ਅਤੇ ਆਪਣੇ ਇਕ ਦਲਿਤ ਅਤੇ ਪਿੱਛੋਕੜਾਂ ਦੀ ਮਹਿਲਾ ਨੇਤਾ 'ਤੇ ਅਜਿਹਾ ਅਸ਼ਲੀਲ ਮਜ਼ਾਕ ਕੀਤਾ ਹੈ, ਜੋ ਗਲ਼ਤ ਹੈ।