ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦੀ ਰਿਸੈਪਸ਼ਨ ਪਾਰਟੀ : ਲਾੜੀ ਦੇ ਸਾਦੇ ਅੰਦਾਜ਼ ਨੇ ਕੀਲੇ ਪ੍ਰਸ਼ੰਸਕ

Tuesday, Dec 12, 2023 - 01:05 PM (IST)

ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦੀ ਰਿਸੈਪਸ਼ਨ ਪਾਰਟੀ : ਲਾੜੀ ਦੇ ਸਾਦੇ ਅੰਦਾਜ਼ ਨੇ ਕੀਲੇ ਪ੍ਰਸ਼ੰਸਕ

ਮੁੰਬਈ (ਬਿਊਰੋ)– ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦਾ ਵਿਆਹ 29 ਨਵੰਬਰ ਨੂੰ ਇੰਫਾਲ, ਮਣੀਪੁਰ ’ਚ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ’ਚ ਮੁੰਬਈ ’ਚ ਆਪਣੇ ਦੋਸਤਾਂ ਤੇ ਸਹਿ ਕਲਾਕਾਰਾਂ ਲਈ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ ਸੀ। ਇਸ ਦੀਆਂ ਤਸਵੀਰਾਂ ਤੇ ਵੀਡੀਓ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਤੇ ਪ੍ਰਸ਼ੰਸਕ ਇਕ ਵਾਰ ਫਿਰ ਲਾੜੀ ਲਿਨ ਲੈਸ਼ਰਾਮ ਦੇ ਦੀਵਾਨੇ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ

ਵੀਡੀਓ ’ਚ ਰਣਦੀਪ ਆਲ ਬਲੈਕ ਲੁੱਕ ’ਚ ਸਨ, ਜਦਕਿ ਉਸ ਦੀ ਪਤਨੀ ਨੇ ਚਮਕਦਾਰ ਲਾਲ ਸਾੜ੍ਹੀ ਪਹਿਨੀ ਸੀ। ਇਸ ਦੌਰਾਨ ਦੋਵੇਂ ਪਾਪਰਾਜ਼ੀ ਲਈ ਪੋਜ਼ ਦਿੰਦੇ ਨਜ਼ਰ ਆਏ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਗਈਆਂ।

PunjabKesari

ਇਕ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਰਣਦੀਪ ਤੇ ਲਿਨ ਲੈਸ਼ਰਾਮ ਨੂੰ ਪਾਪਾਰਾਜ਼ੀ ਲਈ ਪੋਜ਼ ਦਿੰਦੇ ਦੇਖਿਆ ਗਿਆ। ਕੁਮੈਂਟ ਬਾਕਸ ’ਚ ਪ੍ਰਸ਼ੰਸਕਾਂ ਨੇ ਦਿਲ ਦੀ ਇਮੋਜੀ ਨਾਲ ਪ੍ਰਸ਼ੰਸਾ ਕੀਤੀ। ਇਕ ਯੂਜ਼ਰ ਨੇ ਲਿਖਿਆ, ‘‘ਬਹੁਤ ਖ਼ੂਬਸੂਰਤ, ਬਹੁਤ ਖ਼ੂਬਸੂਰਤ, ਇਕੱਠੇ ਬਹੁਤ ਵਧੀਆ ਲੱਗ ਰਹੇ ਹਨ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਹ ਬਹੁਤ ਹੀ ਸ਼ਾਨਦਾਰ ਤੇ ਖ਼ੂਬਸੂਰਤ ਪਤਨੀ ਹੈ। ਸੱਭਿਆਚਾਰ ਨੂੰ ਦਰਸਾਉਂਦੀ ਹੈ।’’

PunjabKesari

ਇਸ ਤੋਂ ਇਲਾਵਾ ਦੋਵਾਂ ਨੇ ਸਮਾਰੋਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪ੍ਰਸ਼ੰਸਕਾਂ ਲਈ ਪੋਸਟ ਕੀਤੀਆਂ ਤੇ ਕੈਪਸ਼ਨ ’ਚ ਲਿਖਿਆ, ‘‘ਅੱਜ ਤੋਂ ਅਸੀਂ ਇਕ #JustMarried ਹਾਂ।’’ ਤੁਹਾਨੂੰ ਦੱਸ ਦੇਈਏ ਕਿ 47 ਸਾਲਾ ਰਣਦੀਪ ਹੁੱਡਾ ਤੇ 37 ਸਾਲਾ ਲਿਨ ਲੈਸ਼ਰਾਮ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News