ਰਣਬੀਰ ਦਾ ਕ੍ਰਿਸਮਿਸ ਸੈਲੀਬ੍ਰੇਸ਼ਨ ਵਿਵਾਦਾਂ 'ਚ, ਕੇਕ 'ਤੇ ਸ਼ਰਾਬ ਡੋਲ੍ਹ ਬੋਲਿਆ- ਜੈ ਮਾਤਾ ਦੀ

Wednesday, Dec 27, 2023 - 11:06 AM (IST)

ਰਣਬੀਰ ਦਾ ਕ੍ਰਿਸਮਿਸ ਸੈਲੀਬ੍ਰੇਸ਼ਨ ਵਿਵਾਦਾਂ 'ਚ, ਕੇਕ 'ਤੇ ਸ਼ਰਾਬ ਡੋਲ੍ਹ ਬੋਲਿਆ- ਜੈ ਮਾਤਾ ਦੀ

ਮੁੰਬਈ (ਬਿਊਰੋ) : ਇੰਨੀਂ ਦਿਨੀਂ ਰਣਬੀਰ ਕਪੂਰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਐਨੀਮਲ' ਦੀ ਸਫ਼ਲਤਾ ਦਾ ਆਨੰਦ ਮਾਣ ਰਿਹਾ ਹੈ। ਬੀਤੇ ਦਿਨੀਂ ਰਣਬੀਰ ਅਤੇ ਆਲੀਆ ਭੱਟ ਨੇ ਕ੍ਰਿਸਮਿਸ 'ਤੇ ਆਪਣੀ ਪਿਆਰੀ ਧੀ ਰਾਹਾ ਦਾ ਚਿਹਰਾ ਜਨਤਕ ਕਰਕੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਇਸੇ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਹੁਣ ਰਣਬੀਰ ਕਪੂਰ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਸਤਵਿੰਦਰ ਬੁੱਗਾ ਨੇ ਭਰਜਾਈ ਦੀ ਮੌਤ ਨੂੰ ਲੈ ਕੇ ਖੋਲ੍ਹੇ ਰਾਜ਼, ਕਿਹਾ-ਦੋਵਾਂ ਨੇ ਮਿਲ ਮੈਨੂੰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼

ਕੇਕ 'ਤੇ ਸ਼ਰਾਬ ਡੋਲ ਰਣਬੀਰ ਨੇ ਲਾਇਆ 'ਜੈ ਮਾਤਾ ਦੀ' ਦਾ ਜੈਕਾਰਾ
ਬੀਤੇ ਦਿਨੀਂ ਕਪੂਰ ਪਰਿਵਾਰ 'ਚ ਕ੍ਰਿਸਮਿਸ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਰਣਬੀਰ-ਆਲੀਆ ਆਪਣੀ ਦੀ ਰਾਹਾ ਨਾਲ ਪਹੁੰਚੇ। ਇਸ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚੋਂ ਇਕ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ 'ਚ ਉਸ ਨੇ ਕੁਝ ਅਜਿਹਾ ਆਖ ਦਿੱਤਾ, ਜਿਸ ਨੂੰ ਲੈ ਕੇ ਹੁਣ ਰਣਬੀਰ ਨੂੰ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੇਕ ਕੱਟਦੇ ਹੋਏ ਰਣਬੀਰ ਕਪੂਰ ਕ੍ਰਿਸਮਸ ਦੇ ਕੇਕ 'ਤੇ ਵਾਈਨ ਪਾਉਂਦਾ ਹੈ ਅਤੇ ਇਸੇ ਦੌਰਾਨ ਰਣਬੀਰ- ਜੈ ਮਾਤਾ ਦੀ ਆਖਦਾ ਹੈ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਹਰ ਕੋਈ ਹੱਸ ਪਿਆ।

ਲੋਕਾਂ ਨੇ ਕਿਹਾ- ਬਕਵਾਸ...
ਹੁਣ ਰਣਬੀਰ ਦਾ ਸੋਸ਼ਲ ਮੀਡੀਆ ਯੂਜ਼ਰਸ ਮਜ਼ਾਕ ਬਣਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਸ਼ਰਾਬ ਅਤੇ ਜੈ ਮਾਤਾ ਦੀ... ਇਹ ਕੀ ਬਕਵਾਸ ਹੈ?' ਤਾਂ ਇੱਕ ਹੋਰ ਯੂਜ਼ਰ ਨੇ ਕਿਹਾ, 'ਉਹ ਜੈ ਮਾਤਾ ਦੀ.. ਕਹਿ ਕੇ ਕੇਕ 'ਤੇ ਸ਼ਰਾਬ ਪਾ ਰਿਹਾ ਹੈ ਤੇ ਅਸੀਂ ਅਜਿਹੇ ਲੋਕਾਂ ਨੂੰ ਆਪਣਾ ਆਦਰਸ਼ ਸਮਝਦੇ ਹਾਂ।'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News