ਰਣਬੀਰ ਕਪੂਰ ਨੇ ‘ਰਾਮਾਇਣ’ ਲਈ ਛੱਡੀ ਸ਼ਰਾਬ ਤੇ ਮਾਸਾਹਾਰੀ ਭੋਜਨ, ਰਾਮ ਬਣਨ ਲਈ ਇੰਝ ਕਰ ਰਹੇ ਤਿਆਰੀ

Tuesday, Oct 10, 2023 - 12:29 PM (IST)

ਰਣਬੀਰ ਕਪੂਰ ਨੇ ‘ਰਾਮਾਇਣ’ ਲਈ ਛੱਡੀ ਸ਼ਰਾਬ ਤੇ ਮਾਸਾਹਾਰੀ ਭੋਜਨ, ਰਾਮ ਬਣਨ ਲਈ ਇੰਝ ਕਰ ਰਹੇ ਤਿਆਰੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਨੀਮਲ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਦੀ ਤਾਰੀਫ਼ ਕਰ ਰਿਹਾ ਹੈ ਪਰ ਇਸ ਦੌਰਾਨ ਰਣਬੀਰ ਆਪਣੀ ਇਕ ਹੋਰ ਮੋਸਟ ਅਵੇਟਿਡ ਫ਼ਿਲਮ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਹ ਫ਼ਿਲਮ ਕੋਈ ਹੋਰ ਨਹੀਂ, ਸਗੋਂ ‘ਰਾਮਾਇਣ’ ਹੈ। ਰਣਬੀਰ ਇਸ ਫ਼ਿਲਮ ’ਚ ਰਾਮ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ, ਜਿਸ ਲਈ ਉਹ ਸਖ਼ਤ ਮਿਹਨਤ ਕਰ ਰਹੇ ਹਨ। ਰਾਮ ਦੇ ਕਿਰਦਾਰ ’ਚ ਆਉਣ ਲਈ ਉਹ ਕਈ ਚੀਜ਼ਾਂ ਦੀ ਕੁਰਬਾਨੀ ਵੀ ਦੇ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਫ਼ਿਲਮ ਲਈ ਆਪਣਾ ਲਾਈਫਸਟਾਈਲ ਬਦਲ ਰਹੇ ਹਨ। ਰਾਮ ਦੀ ਤਰ੍ਹਾਂ ਸ਼ੁੱਧ ਬਣਨ ਲਈ ਅਦਾਕਾਰ ਨੇ ਸ਼ਰਾਬ ਤੇ ਮਾਸਾਹਾਰੀ ਭੋਜਨ ਛੱਡਣ ਦਾ ਫ਼ੈਸਲਾ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੱਕ ਰਣਬੀਰ ਸ਼ਰਾਬ ਤੇ ਮਾਸਾਹਾਰੀ ਭੋਜਨ ਤੋਂ ਪੂਰੀ ਤਰ੍ਹਾਂ ਦੂਰ ਰਹਿ ਚੁੱਕੇ ਹੋਣਗੇ। ਇਸ ਤੋਂ ਇਲਾਵਾ ਉਹ ਲੇਟ ਨਾਈਟ ਪਾਰਟੀ ਵੀ ਨਹੀਂ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਗਲੇ ਸਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਇਸ ਫ਼ਿਲਮ ’ਚ ਦੱਖਣੀ ਅਦਾਕਾਰਾ ਸਾਈਂ ਪੱਲਵੀ ਵੀ ਨਜ਼ਰ ਆਵੇਗੀ। ਉਹ ਫ਼ਿਲਮ ’ਚ ਸੀਤਾ ਦਾ ਕਿਰਦਾਰ ਨਿਭਾਅ ਸਕਦੀ ਹੈ। ਫ਼ਿਲਮ ਦੀ ਸ਼ੂਟਿੰਗ ਅਗਸਤ 2024 ਤੱਕ ਪੂਰੀ ਹੋ ਜਾਵੇਗੀ। ਆਸਕਰ ਜੇਤੂ ਕੰਪਨੀ DNEG ਫ਼ਿਲਮ ਲਈ VFX ਬਣਾਉਣ ਜਾ ਰਹੀ ਹੈ। ਹਾਲਾਂਕਿ ‘ਰਾਮਾਇਣ’ ਫ਼ਿਲਮ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News