ਰਣਬੀਰ ਕਪੂਰ ਨੇ ਆਲੀਆ ਦੀ ਤੁਲਨਾ ਅਮਿਤਾਭ ਬੱਚਨ ਨਾਲ ਕੀਤੀ, ਕਿਹਾ- ‘ਇਹ ਤਾਂ ਅਮਿਤਾਭ ਬੱਚਨ...’

Monday, Jul 18, 2022 - 12:26 PM (IST)

ਰਣਬੀਰ ਕਪੂਰ ਨੇ ਆਲੀਆ ਦੀ ਤੁਲਨਾ ਅਮਿਤਾਭ ਬੱਚਨ ਨਾਲ ਕੀਤੀ, ਕਿਹਾ- ‘ਇਹ ਤਾਂ ਅਮਿਤਾਭ ਬੱਚਨ...’

ਮੁੰਬਈ: ਅਦਾਕਾਰ ਰਣਬੀਰ ਕਪੂਰ ਆਪਣੀ ਪਤਨੀ ਅਤੇ ਅਦਾਕਾਰਾ ਆਲੀਆ ਭੱਟ ਦੀ ਤਾਰੀਫ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਹਾਲ ਹੀ ’ਚ ਇਕ ਵਾਰ ਫ਼ਿਰ ਉਹ ਆਲੀਆ ਦੀਆਂ ਤਾਰੀਫ਼ਾਂ ਕਰਦੇ ਨਜ਼ਰ ਆਏ। ਜਿਸ ’ਚ ਰਣਬੀਰ ਕਪੂਰ ਨੇ ਪਤਨੀ ਆਲੀਆ ਦੀ ਤੁਲਨਾ ਅਮਿਤਾਭ ਬੱਚਨ ਨਾਲ ਕੀਤੀ। ਹਾਲ ਹੀ ’ਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦਾ ਪਹਿਲਾ ਗੀਤ ‘ਕੇਸਰੀਆ’ ਰਿਲੀਜ਼ ਹੋਇਆ ਹੈ।

ਇਹ ਵੀ ਪੜ੍ਹੋ : ‘ਬਾਵਲ’ ਦੀ ਸ਼ੂਟਿੰਗ ਦੌਰਾਨ ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਮਸਤੀ, ਕਾਰ ਦੇ ਬੋਨਟ ’ਤੇ ਬੈਠੇ ਦਿੱਤੇ ਸ਼ਾਨਦਾਰ ਪੋਜ਼

ਦਰਅਸਲ  ਰਣਬੀਰ ‘ਕੇਸਰੀਆ’ ਗੀਤ ਨੂੰ ਪ੍ਰਮੋਟ ਕਰਨ ਲਈ ਲਾਈਵ ਚੈੱਟ ਦੌਰਾਨ ਆਲੀਆ ਭੱਟ ਨਾਲ ਜੁੜੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਮਤਿਆਜ਼ ਅਲੀ ਦੀ ਫ਼ਿਲਮ ‘ਹਾਈਵੇ’ ’ਚ ਆਲੀਆ ਭੱਟ ਦੀ ਐਕਟਿੰਗ ਦੇਖ ਕੇ ਉਹ ਦੰਗ ਰਹਿ ਗਏ ਸਨ। ਫ਼ਿਲਮ ਦੇਖ ਕੇ ਰਣਬੀਰ ਦੇ ਮੂੰਹ ’ਚੋਂ ਨਿਕਲਿਆ ਕਿ ‘ਇਹ ਤਾਂ ਅਮਿਤਾਭ ਬੱਚਨ ਨਿਕਲੀ’ 

PunjabKesari

ਰਣਬੀਰ ਨੇ ਕਪੂਰ ਨੇ ਆਲੀਆ ਦੀ ਤਾਰੀਫ਼ ਕੀਤੀ ਹੈ ਇਹ ਪਹਿਲਾਂ ਮੌਕਾ ਨਹੀਂ ਸੀ, ਅਦਾਕਾਰਾ ਨੂੰ ਆਲੀਆ ਦੀ ਤਾਰੀਫ਼ ਕਰਦੇ ਕਈ ਵਾਰੀ ਸੁਣੀਆਂ ਗਿਆ ਹੈ। ਇਕ ਗੱਲਬਾਤ ਦੌਰਾਨ ਰਣਬੀਰ ਨੇ ਕਿਹਾ ਕਿ ਜਦੋਂ ਉਹ ਆਲੀਆ ਨਾਲ ਹੁੰਦੇ ਹਨ ਤਾਂ ਸਭ ਤੋਂ ਜ਼ਿਆਦਾ ਖ਼ੁਸ਼ ਹੁੰਦੇ ਹਨ।

ਇਹ ਵੀ ਪੜ੍ਹੋ : ਪਿੰਕ ਡਰੈੱਸ ’ਚ ਸ਼ਹਿਨਾਜ਼ ਨੇ ਦਿਖਾਈ ਖ਼ੂਬਸੂਰਤੀ, ਗੁਲਾਬ ਦੀਆਂ ਪੱਤੀਆਂ ਡਿੱਗਦਿਆਂ ਦੇਖ ਖੁਸ਼ ਹੋਈ ਅਦਾਕਾਰਾ

ਦੱਸ ਦੇਈਏ ਕਿ ਰਣਬੀਰ ਇਨ੍ਹੀਂ ਦਿਨੀਂ ਫ਼ਿਲਮ ‘ਸ਼ਮਸ਼ੇਰਾ’ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਰਣਬੀਰ ਤੋਂ ਇਲਾਵਾ ਫ਼ਿਲਮ ’ਚ ਵਾਣੀ ਕਪੂਰ, ਸੰਜੇ ਦੱਤ, ਤ੍ਰਿਧਾ ਚੌਧਰੀ, ਸੌਰਭ ਸ਼ੁਕਲਾ ਅਤੇ ਰੋਨਿਤ ਰਾਏ ਵੀ ਅਹਿਮ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 22 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Anuradha

Content Editor

Related News