ਬੇਬੀਮੂਨ ਤੋਂ ਬਾਅਦ ਮੁੰਬਈ ਪਰਤੇ ਰਣਬੀਰ ਕਪੂਰ ਅਤੇ ਆਲੀਆ ਭੱਟ, ਏਅਰਪੋਰਟ ਦੀ ਵੀਡੀਓ ਹੋਈ ਵਾਇਰਲ

08/15/2022 4:32:57 PM

ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਬੇਬੀਮੂਨ ਲਈ ਇਟਲੀ ਗਏ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਸ ਟ੍ਰੀਪ ਦੀ ਝਲਕ ਦਿੱਤੀ ਹੈ। ਹੁਣ ਉਨ੍ਹਾਂ ਦੀ ਵਾਪਸੀ ’ਤੇ ਏਅਰਪੋਰਟ ਦੀ ਵੀਡੀਓ ਵਾਇਰਲ ਹੋਈ ਹੈ। ਦੋਵੇਂ ਵੀਡੀਓ ’ਚ ਬੇਹੱਦ ਸ਼ਾਨਦਾਰ ਨਜ਼ਰ ਆ ਰਹੇ  ਹਨ।ਲੁੱਕ ਦੀ ਗੱਲ ਕਰੀਏ ਤਾਂ ਆਲੀਆ ਭੱਟ ਨੇ ਕਾਲੇ ਰੰਗ ਦਾ ਟਰੈਕਸੂਟ ਪਾਇਆ ਹੋਇਆ ਸੀ। ਇਸ ਦੌਰਾਨ ਰਣਬੀਰ ਨੇ ਵੀ ਨੀਲੇ ਰੰਗ ਦਾ ਟਰੈਕਸੂਟ ਪਾਇਆ ਹੈ। ਰਣਬੀਰ ਇਸ ਸਮੇਂ ਅਦਾਕਾਰਾ ਨਾਲ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 
 

A post shared by yogen shah (@yogenshah_s)

 

ਇਸ ਦੇ ਇਕ ਹੋਰ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਜਿਸ 'ਚ ਰਣਬੀਰ ਫ਼ਿਲਮ 'ਬ੍ਰਹਮਾਸਤਰ' ਦੇ ਗੀਤ ਦੇਵਾ ਦੇਵਾ 'ਤੇ ਸਵਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਰਣਬੀਰ ਮਸਤੀ ਦੇ ਮੂਡ ’ਚ ਨਜ਼ਰ ਆ ਰਹੇ ਹਨ। ਦੱਸ ਦੇਈਏ 5 ਸਾਲ ਤੱਕ ਚੱਲੇ ਇਸ ਰਿਸ਼ਤੇ ਤੋਂ ਬਾਅਦ ਦੋਵਾਂ ਨੇ ਇਸ ਸਾਲ ਅਪ੍ਰੈਲ ’ਚ ਵਿਆਹ ਕਰ ਲਿਆ। ਜੂਨ 'ਚ ਦੋਹਾਂ ਨੇ ਆਪਣੇ ਮਾਤਾ-ਪਿਤਾ ਬਣਨ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

 

 

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਆਪਣੀ ਧੀ ਦੀਆਂ ਖ਼ੂਬਸੂਰਤ ਤਸਵੀਰਾਂ, ਖਿਡੌਣਿਆਂ ਨਾਲ ਖੇਡਦੀ ਨਜ਼ਰ ਆਈ ਮਾਲਤੀ

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਆਲੀਆ ਦੀ ਹਾਲ ਹੀ ’ਚ ਫ਼ਿਲਮੀ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਕਰੀਨਾ ਸਟਾਈਲਿਸ਼ ਲੁੱਕ ’ਚ ਪਤੀ ਅਤੇ ਪੁੱਤਰ ਨਾਲ ਆਈ ਨਜ਼ਰ, ਤੈਮੂਰ ਨੇ ਗਲੇ ’ਚ ਹੈੱਡਫੋਨ ਲਗਾ ਕੇ ਦਿਖਾਇਆ ਸਵੈਗ

ਇਸ ਦੇ ਨਾਲ ਹੀ ਰਣਬੀਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਫ਼ਿਲਮ ‘ਸ਼ਮਸ਼ੇਰਾ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਅਦਾਕਾਰ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਰਣਬੀਰ ਇੰਨੀਂ ਦਿਨੀਂ ਸ਼ਰਧਾ ਕਪੂਰ ਦੇ ਨਾਲ ਬਿਨਾਂ ਸਿਰਲੇਖ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ।


 


Shivani Bassan

Content Editor

Related News