''ਬ੍ਰਹਮਾਸਤਰ'' ਦੀ ਰਿਲੀਜ਼ ਮਗਰੋਂ ਪ੍ਰਸੰਸ਼ਕਾਂ ਨੂੰ ਮਿਲੇ ਰਣਬੀਰ-ਆਲੀਆ, ਪ੍ਰਤੀਕਿਰਿਆਵਾਂ ''ਤੇ ਦਿੱਤੇ ਅਜਿਹੇ ਜਵਾਬ (ਵੀਡੀਓ)

Friday, Sep 16, 2022 - 12:07 PM (IST)

''ਬ੍ਰਹਮਾਸਤਰ'' ਦੀ ਰਿਲੀਜ਼ ਮਗਰੋਂ ਪ੍ਰਸੰਸ਼ਕਾਂ ਨੂੰ ਮਿਲੇ ਰਣਬੀਰ-ਆਲੀਆ, ਪ੍ਰਤੀਕਿਰਿਆਵਾਂ ''ਤੇ ਦਿੱਤੇ ਅਜਿਹੇ ਜਵਾਬ (ਵੀਡੀਓ)

ਨਵੀਂ ਦਿੱਲੀ: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਬਾਕਸ ਆਫ਼ਿਸ ’ਤੇ ਕਾਫੀ ਧਮਾਲ ਮਚਾ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਬ੍ਰਹਮਾਸਤਰ’ ਬਾਕਸ ਆਫ਼ਿਸ ’ਤੇ ਚੰਗੀ ਕਮਾਈ ਕੀਤੀ ਹੈ। ਇਸ ਦੌਰਾਨ ਰਣਬੀਰ-ਆਲੀਆ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਅਹਿਮਦਾਬਾਦ ਪਹੁੰਚ, ਜਿੱਥੇ ਉਨ੍ਹਾਂ ਨੇ ਆਪਣੀ ਫ਼ਿਲਮ ’ਚ ਚੰਗੇ-ਮਾੜੇ ਪ੍ਰਤੀਕਰਮਾਂ ਦਾ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸਾਹਮਣਾ ਕੀਤਾ।

ਇਹ ਵੀ ਪੜ੍ਹੋ : ਅਜੈ ਦੇਵਗਨ ਨੇ ਅਹਿਮਦਾਬਾਦ ’ਚ ਖੋਲ੍ਹਿਆ 4 ਸਕ੍ਰੀਨ ਵਾਲਾ ਮਲਟੀਪਲੈਕਸ, ਕੰਗਨਾ ਨੇ ਸਟੋਰੀ ਸਾਂਝੀ ਕਰਕੇ ਤਾਰੀਫ਼

ਰਣਬੀਰ ਕਪੂਰ ਅਤੇ ਆਲੀਆ ਭੱਟ ਬ੍ਰਹਮਾਸਤਰ ਦੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਅਹਿਮਦਾਬਾਦ ਪਹੁੰਚੇ ਹਨ। ਤਿੰਨਾਂ ਨੇ ਕੁਝ ਦਰਸ਼ਕਾਂ ਅਤੇ ਮੀਡੀਆ ਨਾਲ ਬੈਠ ਕੇ ਫ਼ਿਲਮ ਦੇਖੀ ਅਤੇ ਲੋਕਾਂ ਤੋਂ ਉਨ੍ਹਾਂ ਦੀ ਪ੍ਰਤੀਕਿਰਿਆ ਜਾਣੀ। ਇਸ ਦੌਰਾਨ ਆਲੀਆ ਨੇ ਫ਼ਿਲਮ ਨੂੰ ਲੈ ਕੇ ਲੋਕਾਂ ਦੇ ਨੇਗੈਟਿਵ ਅਤੇ ਪਾਜ਼ੇਟਿਵ ਪ੍ਰਤੀਕਿਰਿਆ ਦਾ ਸ਼ਾਂਤਮਈ ਢੰਗ ਨਾਲ ਜਵਾਬ ਦਿੱਤਾ। ਇਸ ਈਵੈਂਟ ਦੀ ਵੀਡੀਓ ਸਾਹਮਣੇ ਆਉਂਦੇ ਹੀ ਲੋਕ ਉਸ ਤੋਂ ਕਾਫੀ ਪ੍ਰਭਾਵਿਤ ਹੋ ਗਏ ਹਨ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari

ਇਸ ਵੀਡੀਓ ਇਕ ਯੂਜ਼ਰ ਨੇ ਆਪਣੇ ਟਵੀਟਰ ’ਤੇ ਸਾਂਝੀ ਕੀਤੀ ਹੈ ਇਸ ਦੇ ਨਾਲ ਉਸ ਨੇ ਆਲੀਆ ਦੀ ਤਾਰੀਫ਼ ਕਰਦਿਆਂ ਲਿਖਿਆ ਹੈ ਕਿ ‘ਉਹ ਇਸ ਸਮੇਂ ਗਰਭਵਤੀ ਹੈ ਪਰ ਉਹ ਸ਼ਲਾਘਾਯੋਗ ਹੈ। ਇਹ ਉਹੀ ਕੁੜੀ ਹੈ ਜਿਸ ਨੇ ਆਪਣੇ ਸ਼ੁਰੂਆਤੀ ਦਿਨਾਂ ’ਚ ਟ੍ਰੋਲਿੰਗ ਦਾ ਸਾਹਮਣਾ ਕੀਤਾ ਸੀ ਪਰ ਹੁਣ ਦੇਖੋ, ਜਿਸ ਤਰ੍ਹਾਂ ਉਹ ਮੀਡੀਆ ਨੂੰ ਜਵਾਬ ਦਿੰਦੀ ਹੈ, ਇਹ ਕੋਈ ਆਸਾਨ ਕੰਮ ਨਹੀਂ ਹੈ। ਇਹ ਸ਼ਲਾਘਾ ਯੋਗ ਹੈ, ਪਾਜ਼ੇਟਿਵ ਅਤੇ ਚਮਕਦੇ ਰਹੋ।’ 

ਇਹ ਵੀ ਪੜ੍ਹੋ : ਬੀਚ ਕੰਢੇ ਮੌਨੀ ਰਾਏ ਰੈੱਡ ਡਰੈੱਸ ’ਚ ਆਈ ਨਜ਼ਰ, ਕੂਲ ਅੰਦਾਜ਼ ’ਚ ਦੇ ਰਹੀ ਪੋਜ਼ (ਦੇਖੋ ਤਸਵੀਰਾਂ)

ਇਸ ਵੀਡੀਓ ’ਚ ਆਲੀਆ ਨੇ ਲੋਕਾਂ ਦੇ ਨੇਗੈਟਿਵ ਕੁਮੈਂਟ ’ਤੇ ਕਿਹਾ ਕਿ ‘ਜਦੋਂ ਵੀ ਮੀਡੀਆ ਨੇਗੈਟਿਵ ਸਵਾਲ ਕਰਦਾ ਹੈ ਅਸੀਂ ਕੋਸ਼ਿਸ਼ ਕਰੀਏ ਕੀ ਉਸ  ਦੇ ਜ਼ਿਆਦਾ ਚਰਚਾ ਨਾ ਕਰੀਏ। ਆਲੋਚਨਾ, ਸਮੀਖਿਆ, ਰਾਏ ਅਤੇ ਫ਼ੀਡਬੈਕ ਦਰਸ਼ਕਾਂ ਦਾ ਅਧਿਕਾਰ ਹੈ। ਅਸੀਂ ਆਸ ਕਰਦੇ ਹਾਂ ਅਤੇ ਸਿਰਫ਼ ਨੇਗੈਟਿਵ ਚੀਜ਼ਾਂ ਦੀ ਬਜਾਏ ਪਾਜ਼ੇਟਿਵ ਚੀਜ਼ਾਂ ’ਤੇ ਵਧੇਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।’

ਅਦਾਕਾਰਾ ਨੇ ਇਸ ਮਾਮਲੇ ’ਤੇ ਅੱਗੇ ਕਿਹਾ ਕਿ ‘ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਸਭ ਦਾ ਹੁੰਗਾਰਾ ਪਾਜ਼ੇਟਿਵ ਅਤੇ ਚੰਗਾ ਆ ਰਿਹਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਬਾਕਸ ਆਫ਼ਿਸ ਦੇ ਅੰਕੜੇ ਕੁਝ ਹੋਰ ਹੁੰਦੇ।’ ਆਲੀਆ ਭੱਟ ਦੇ ਇਸ ਅੰਦਾਜ਼ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਜਿਸ ਤਾਰੀਕੇ ਨਾਲ ਆਲੀਆ ਨੇ ਦਰਸ਼ਕਾਂ ਨੂੰ ਸਰਲਤਾ ਨਾਲ ਜਵਾਬ ਦਿੱਤਾ।


author

Shivani Bassan

Content Editor

Related News