ਬਲੈਕ ਆਊਟਫ਼ਿਟ ’ਚ ਰਣਬੀਰ-ਆਲੀਆ ਦੀ ਸ਼ਾਨਦਾਰ ਲੁੱਕ, ‘ਬ੍ਰਹਮਾਸਤਰ’ ਦੀ ਸਫ਼ਲਤਾ ਨੇ ਚਿਹਰੇ ’ਤੇ ਲਿਆਂਦੀ ਖੁਸ਼ੀ

Saturday, Sep 17, 2022 - 02:00 PM (IST)

ਬਲੈਕ ਆਊਟਫ਼ਿਟ ’ਚ ਰਣਬੀਰ-ਆਲੀਆ ਦੀ ਸ਼ਾਨਦਾਰ ਲੁੱਕ, ‘ਬ੍ਰਹਮਾਸਤਰ’ ਦੀ ਸਫ਼ਲਤਾ ਨੇ ਚਿਹਰੇ ’ਤੇ ਲਿਆਂਦੀ ਖੁਸ਼ੀ

ਬਾਲੀਵੁੱਡ ਡੈਸਕ-  ਬਾਲੀਵੁੱਡ ਦੀ ਮਸ਼ਹੂਰ ਜੋੜੀਆਂ ’ਚੋਂ ਆਲੀਆ-ਰਣਬੀਰ ਦੀ ਜੋੜੀ ਕਾਫ਼ੀ ਸੁਰਖੀਆਂ ’ਚ ਰਹਿੰਦੀ ਹੈ। ਜੋੜਾ ਇਸ ਸਮੇਂ ਕਾਫ਼ੀ ਖੂਸ਼ ਹੈ ਕਿਉਂਕਿ ਇਕ ਪਾਸੇ ਉਨ੍ਹਾਂ ਦੀ ਫ਼ਿਲਮ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਸ ਦੇ ਨਾਲ ਦੂਜੇ ਪਾਸੇ ਜੋੜਾ ਜਲਦ ਹੀ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਆਪਣੀ ਗਰਭ ਅਵਸਥਾ ਨੂੰ ਲੈ ਕੇ ਅਦਾਕਾਰਾ ਕਾਫ਼ੀ ਖੁਸ਼ ਹੈ। ਦੋਵਾਂ ਆਪਣੇ ਇਸ ਸਮੇਂ ਦਾ ਕਾਫ਼ੀ ਆਨੰਦ ਲੈ ਰਹੇ ਹਨ। 

PunjabKesari

ਇਸ ਦੌਰਾਨ ਹਾਲ ਹੀ ’ਚ ਰਣਬੀਰ ਅਤੇ ਆਲੀਆ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦਫ਼ਤਰ ਦੇ ਬਾਹਰ ਦੇਖਿਆ ਗਿਆ, ਜਿੱਥੇ ਫ਼ਿਲਮ ਦੀ ਸਫ਼ਲਤਾ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ’ਤੇ ਸਾਫ਼ ਦਿਖਾਈ ਦੇ ਰਹੀ ਸੀ। ਇਸ ਜੋੜੇ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਬੰਗਲੇ ਦਾ ਨਾਂ ਕਿਉਂ ਰੱਖਿਆ ‘ਪ੍ਰਤੀਕਸ਼ਾ’, ‘ਕੌਨ ਬਣੇਗਾ ਕਰੋੜਪਤੀ’ ’ਚ ਦੱਸੀ ਵਜ੍ਹਾ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਆਲੀਆਣ-ਰਣਬੀਰ ਦੀ ਜ਼ਬਰਦਸਤ ਟਵਿਨਿੰਗ ਦੇਖਣ ਨੂੰ ਮਿਲੀ ਹੈ। ਦੋਵੇਂ ਬਲੈਕ ਆਊਟਫ਼ਿਟਸ ’ਚ ਨਜ਼ਰ ਆ ਰਹੇ ਹਨ।

PunjabKesari

ਆਲੀਆ ਕਾਲੇ ਰੰਗ ਦੀ ਕਮੀਜ਼ ਦੇ ਨਾਲ ਸਟਾਈਲਿਸ਼ ਟਰਾਊਜ਼ਰ ਪਾ ਕੇ ਬਹੁਤ ਸਟਾਈਲਿਸ਼ ਲੱਗ ਰਹੀ ਸੀ। ਇਸ ਦੇ ਨਾਲ ਹੀ ਰਣਬੀਰ ਕਪੂਰ ਵੀ ਬਲੈਕ ਟੀ-ਸ਼ਰਟ ਦੇ ਨਾਲ ਮੈਚਿੰਗ ਪੈਂਟ ’ਚ ਸ਼ਾਨਦਾਰ ਲੱਗ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ PM ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ‘ਤੁਸੀਂ ਰਾਮ,ਕ੍ਰਿਸ਼ਨ ਦੀ ਤਰ੍ਹਾਂ ਅਮਰ ਹੋ’

ਇਨ੍ਹਾਂ ਤਸਵੀਰਾਂ ’ਚ ਦੋਵੇਂ ਕੂਲ ਮੂਡ ’ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ’ਚ ਦੇਖ ਸਕਦੇ  ਹੋ ਕਿ ਜੋੜੇ ਨੇ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ  ਪੋਜ਼ ਦਿੱਤੇ ਹਨ। ਪ੍ਰਸ਼ੰਸਕਾਂ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਮੀਡੀਆ ਰਿਪੋਰਟ ਮੁਤਾਬਕ ਆਲੀਆ-ਰਣਬੀਰ ਦੀ ਫ਼ਿਲਮ ਨੇ  ਬਾਕਸ ਆਫ਼ਿਸ ਦੇ ਪਹਿਲੇ ਹਫ਼ਤੇ ਹੀ ਲਗਭਗ 174 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੱਸ ਦੇਈਏ ਕਿ ਫ਼ਿਲਮ ’ਚ ਆਲੀਆ-ਰਣਬੀਰ ਤੋਂ ਇਲਾਵਾ ਮੌਨੀ ਰਾਏ, ਅਮਿਤਾਭ ਬੱਚਨ ਅਤੇ ਨਾਗਾਰਜੁਨ ਅਹਿਮ ਭੂਮਿਕਾ ’ਚ ਨਜ਼ਰ ਆਏ ਹਨ। ਫ਼ਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ।

PunjabKesari


 


author

Shivani Bassan

Content Editor

Related News