ਤੌਕਤੇ ਤੂਫ਼ਾਨ ਨੇ ਰਣਬੀਰ-ਆਲੀਆ ਦੇ ਨਿਰਮਾਣ ਅਧੀਨ ਘਰ ’ਚ ਮਚਾਈ ਤਬਾਹੀ, ਵੀਡੀਓ ਵਾਇਰਲ

Tuesday, May 18, 2021 - 04:10 PM (IST)

ਤੌਕਤੇ ਤੂਫ਼ਾਨ ਨੇ ਰਣਬੀਰ-ਆਲੀਆ ਦੇ ਨਿਰਮਾਣ ਅਧੀਨ ਘਰ ’ਚ ਮਚਾਈ ਤਬਾਹੀ, ਵੀਡੀਓ ਵਾਇਰਲ

ਮੁੰਬਈ (ਬਿਊਰੋ)– ਚੱਕਰਵਾਤੀ ਤੂਫ਼ਾਨ ਤੌਕਤੇ ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਕਈ ਇਲਾਕਿਆਂ ’ਚ ਭਾਰੀ ਤਬਾਹੀ ਮਚਾਈ ਹੈ। ਇਸ ’ਚ ਮੁੰਬਈ ਵੀ ਸ਼ਾਮਲ ਹੈ। ਤੂਫ਼ਾਨ ਤੌਕਤੇ ਨੇ ਆਮ ਤੋਂ ਲੈ ਕੇ ਖ਼ਾਸ ਤਕ, ਕਈ ਲੋਕਾਂ ਦੇ ਘਰਾਂ ਤੇ ਦਫ਼ਤਰਾਂ ਨੂੰ ਤਬਾ ਕਰ ਦਿੱਤਾ ਹੈ।

ਇਸ ’ਚ ਬਾਲੀਵੁੱਡ ਸਿਤਾਰਿਆਂ ਦੇ ਘਰ ਵੀ ਸ਼ਾਮਲ ਹਨ। ਤੂਫ਼ਾਨ ਤੌਕਤੇ ਨੇ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਘਰ ਨੂੰ ਵੀ ਤਬਾਹ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਨੇ ਕੱਢੀ ਭੜਾਸ, ਪੋਸਟ ਆਈ ਸਾਹਮਣੇ

ਕਾਫੀ ਸਮੇਂ ਤੋਂ ਮੀਡੀਆ ’ਚ ਅਜਿਹੀਆਂ ਖ਼ਬਰ ਹਨ ਕਿ ਰਣਬੀਰ ਤੇ ਆਲੀਆ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਇਹ ਦੋਵੇਂ ਜਲਦ ਵਿਆਹ ਕਰਵਾ ਸਕਦੇ ਹਨ। ਅਜਿਹੇ ’ਚ ਵਿਆਹ ਤੋਂ ਪਹਿਲਾਂ ਇਹ ਦੋਵੇਂ ਮੁੰਬਈ ਦੇ ਬਾਂਦਰਾ ’ਚ ਆਪਣਾ ਨਵਾਂ ਘਰ ਬਣਵਾ ਰਹੇ ਹਨ। ਫਿਲਹਾਲ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਇਹ ਘਰ ਨਿਰਮਾਣ ਅਧੀਨ ਹੈ। ਸੋਮਵਾਰ ਨੂੰ ਜਦੋਂ ਤੌਕਤੇ ਤੂਫ਼ਾਨ ਆਇਆ ਤਾਂ ਇਨ੍ਹਾਂ ਦੇ ਇਸ ਘਰ ’ਚ ਕਾਫੀ ਨੁਕਸਾਨ ਹੋਇਆ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਗੱਲ ਦੀ ਜਾਣਕਾਰੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਦਿੱਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਰਣਬੀਰ ਤੇ ਆਲੀਆ ਦੇ ਨਿਰਮਾਣ ਅਧੀਨ ਘਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੌਕਤੇ ਤੂਫ਼ਾਨ ਨੇ ਇਨ੍ਹਾਂ ਦੋਵਾਂ ਦੇ ਘਰ ਦੇ ਬਾਹਰ ਤੇ ਅੰਦਰ ਭਾਰੀ ਤਬਾਹੀ ਮਚਾਈ ਹੈ। ਇਸ ਵੀਡੀਓ ਦੇ ਨਾਲ ਵਿਰਲ ਭਿਆਨੀ ਨੇ ਪੋਸਟ ’ਚ ਲਿਖਿਆ, ‘ਮੁੰਬਈ ’ਚ ਬਾਂਦਰਾ ਤੋਂ ਰਣਬੀਰ ਤੇ ਆਲੀਆ ਦੇ ਭਵਿੱਖ ਦੇ ਘਰ ਦਾ ਦ੍ਰਿਸ਼। ਜਦੋਂ ਅਸੀਂ ਦੇਸ਼ ਭਰ ’ਚ ਮੌਜੂਦਾ ਕੋਵਿਡ ਦੀ ਸਥਿਤੀ ਨਾਲ ਲੜਨ ਲਈ ਸੰਘਰਸ਼ ਕਰ ਰਹੇ ਹਾਂ, ਉਦੋਂ ਚੱਕਰਵਾਤ ਤੌਕਤੇ ਨੇ ਕਹਿਰ ਵਰ੍ਹਾਇਆ ਹੈ।

ਸੋਸ਼ਲ ਮੀਡੀਆ ’ਤੇ ਰਣਬੀਰ ਤੇ ਆਲੀਆ ਦੇ ਘਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਥੇ ਇਨ੍ਹਾਂ ਦੇ ਘਰ ਤੋਂ ਇਲਾਵਾ ਅਮਿਤਾਭ ਬੱਚਨ ਦੇ ਦਫ਼ਤਰ ਜਨਕ ’ਚ ਤੌਕਤੇ ਤੂਫ਼ਾਨ ਨੇ ਬਰਬਾਦੀ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਬਿੱਗ ਬੀ ਨੇ ਆਪਣੇ ਬਲਾਗ ਰਾਹੀਂ ਦਿੱਤੀ ਹੈ। ਇਸ ਤੂਫ਼ਾਨ ਕਾਰਨ ਸੋਮਵਾਰ ਰਾਤ ਨੂੰ ਬਿੱਗ ਬੀ ਦੇ ਦਫ਼ਤਰ ਜਨਕ ’ਚ ਹੜ੍ਹ ਵਰਗੀ ਸਥਿਤੀ ਬਣ ਗਈ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News