ਦਿਨ ’ਚ 40 ਅੰਡੇ ਤੇ 8 ਘੰਟੇ ਜਿਮ, ਇੰਝ ‘ਬਾਹੂਬਲੀ’ ਦਾ ‘ਭਲਾਲਦੇਵ’ ਬਣਿਆ ਸੀ ਰਾਣਾ ਡੱਗੂਬਾਤੀ

12/14/2020 2:01:10 PM

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਰਾਣਾ ਡੱਗੂਬਾਤੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਰਾਣਾ ਡੱਗੂਬਾਤੀ ਦਾ ਫ਼ਿਲਮੀ ਸਫਰ ਕਾਫੀ ਲੰਮਾ ਰਿਹਾ ਹੈ। ਜਿਥੇ ਉਨ੍ਹਾਂ ਨੇ ਕਈ ਬਿਹਤਰੀਨ ਫ਼ਿਲਮਾਂ ’ਚ ਕੰਮ ਕੀਤਾ, ਉਥੇ ਢੇਰ ਸਾਰੇ ਐਵਾਰਡਸ ਵੀ ਜਿੱਤੇ। ਹਾਲਾਂਕਿ ਰਾਣਾ ਨੂੰ ਹਰ ਕੋਈ ਬਤੌਰ ‘ਭਲਾਲਦੇਵ’ ਹੀ ਯਾਦ ਰੱਖਣਾ ਚਾਹੁੰਦਾ ਹੈ। ਦੇਸ਼ ਦੀ ਸਭ ਤੋਂ ਸਫਲ ਫ਼ਿਲਮ ‘ਬਾਹੂਬਲੀ’ ਦਾ ਇਕ ਮਜ਼ਬੂਤ ਕਿਰਦਾਰ ‘ਭਲਾਲਦੇਵ’ ਅੱਜ ਵੀ ਲੋਕਾਂ ਦੇ ਮਨਾਂ ’ਚ ਤਾਜ਼ਾ ਹੈ। ਕਹਿਣ ਨੂੰ ਫ਼ਿਲਮ ’ਚ ‘ਬਾਹੂਬਲੀ’ ਬਣੇ ਪ੍ਰਭਾਸ ਮੁੱਖ ਭੂਮਿਕਾ ’ਚ ਸਨ ਪਰ ਰਾਣਾ ਡੱਗੂਬਾਤੀ ਦੇ ਬਿਨਾਂ ਇਸ ਫ਼ਿਲਮ ਨੂੰ ਕਦੇ ਸੋਚਿਆ ਵੀ ਨਹੀਂ ਜਾ ਸਕਦਾ।

PunjabKesari

ਕਿਵੇਂ ਤਿਆਰ ਹੋਇਆ ਸੀ ‘ਭਲਾਲਦੇਵ’ ਦਾ ਕਿਰਦਾਰ?
‘ਭਲਾਲਦੇਵ’ ਬਣਨ ਲਈ ਰਾਣਾ ਨੇ ਕਾਫੀ ਮਿਹਨਤ ਕੀਤੀ ਸੀ। ਉਸ ਨੇ ਇੰਨੀ ਲਗਨ ਨਾਲ ਕੰਮ ਕੀਤਾ ਸੀ ਕਿ ਉਸ ਨੂੰ ਇਸ ਫ਼ਿਲਮ ਦੀ ਤਿਆਰੀ ਦੌਰਾਨ ਆਪਣੇ ਸਰੀਰ ਨੂੰ ਵੱਡਾ ਚੈਲੇਂਜ ਦੇਣਾ ਪਿਆ। ਦੱਸਿਆ ਜਾਂਦਾ ਹੈ ਕਿ ‘ਭਲਾਲਦੇਵ’ ਦੇ ਕਿਰਦਾਰ ਲਈ ਰਾਣਾ ਨੂੰ ਰੋਜ਼ 4000 ਕੈਲੋਰੀਜ਼ ਲੈਣੀਆਂ ਪੈਂਦੀਆਂ ਸਨ। ਇੰਨੀ ਵੱਡੀ ਇਨਟੇਕ ਲਈ ਰਾਣਾ ਇਕ ਦਿਨ ’ਚ 40 ਅੰਡੇ ਖਾਂਦੇ ਸਨ। ਇਸ ਤੋਂ ਇਲਾਵਾ ਉਹ ਜਿਮ ’ਚ ਰੋਜ਼ਾਨਾ 8 ਘੰਟੇ ਪਸੀਨਾ ਵਹਾਉਂਦੇ ਸਨ। ਇਕ ਆਮ ਇਨਸਾਨ ਰੋਜ਼ਾਨਾ ਸਿਰਫ 3 ਵਾਰ ਖਾਣਾ ਖਾਂਦਾ ਹੈ ਪਰ ‘ਭਲਾਲਦੇਵ’ ਬਣਨ ਲਈ ਰਾਣਾ ਇਕ ਦਿਨ ’ਚ 8 ਵਾਰ ਖਾਣਾ ਖਾਂਦੇ ਸਨ। ਹਰ ਦੋ ਘੰਟਿਆਂ ਬਾਅਦ ਚੌਲ ਵੀ ਰਾਣਾ ਡੱਗੂਬਾਤੀ ਖਾਂਦੇ ਸਨ।

PunjabKesari

100 ਕਿਲੋ ਤਕ ਕੀਤਾ ਭਾਰ
ਰਾਣਾ ਡੱਗੂਬਾਤੀ ਮੁਤਾਬਕ ਇਸ ਕਿਰਦਾਰ ਲਈ ਉਨ੍ਹਾਂ ਨੇ ਆਪਣਾ ਭਾਰ 100 ਕਿਲੋ ਤਕ ਕੀਤਾ ਸੀ। ਹੁਣ ਇੰਨੇ ਭਾਰ ’ਚ ਕਿਸੇ ਦਾ ਵੀ ਢਿੱਡ ਨਿਕਲ ਆਵੇਗਾ ਪਰ ਰਾਣਾ ਨੇ ਆਪਣੇ ਸਰੀਰ ’ਤੇ ਇੰਨੀ ਮਿਹਨਤ ਕੀਤੀ ਸੀ ਕਿ ਉਸ ਦਾ ਵਧਿਆ ਭਾਰ ਵੀ ਮਸਲਜ਼ ਦੇ ਰੂਪ ’ਚ ਹੀ ਦਿਖਾਈ ਦਿੱਤਾ। ਅਜਿਹੇ ’ਚ ਸਾਰਿਆਂ ਨੂੰ ਸਿਰਫ ‘ਭਲਾਲਦੇਵ’ ਦੀ ਸ਼ਾਨਦਾਰ ਬਾਡੀ ਦੇਖਣ ਨੂੰ ਮਿਲੀ।

PunjabKesari

ਰਾਣਾ ਡੱਗੂਬਾਤੀ ਦਾ ਫ਼ਿਲਮੀ ਸਫਰ
ਰਾਣਾ ਡੱਗੂਬਾਤੀ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਉਸ ਨੇ ਬਿਪਾਸ਼ਾ ਬਾਸੂ ਨਾਲ ਵੀ ਫ਼ਿਲਮ ਕੀਤੀ ਹੈ ਤੇ ਉਸ ਨੇ ਖਿਲਾੜੀ ਅਕਸ਼ੇ ਕੁਮਾਰ ਨਾਲ ਵੀ ਸਕ੍ਰੀਨ ਸਾਂਝੀ ਕੀਤੀ ਹੈ। ਉਸ ਨੇ ਬਾਲੀਵੁੱਡ ’ਚ ਘੱਟ ਸਮੇਂ ’ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਸਾਊਥ ’ਚ ਉਸ ਨੇ ਵੱਖਰੇ ਹੀ ਝੰਡੇ ਗੱਡੇ ਹੋਏ ਹਨ। ਉਸ ਦਾ ਐਕਸ਼ਨ ਵੀ ਇਸ ਪੱਧਰ ਦਾ ਦੇਖਣ ਨੂੰ ਮਿਲਦਾ ਹੈ ਕਿ ਸਾਰੇ ਸਿਰਫ ਉਸ ਦੀ ਤਾਰੀਫ ਕਰਦੇ ਰਹਿ ਜਾਂਦੇ ਹਨ। ਦੱਸਣਯੋਗ ਹੈ ਕਿ ਭੱਲਾਲਦੇਵ ਨੇ ਕੋਰੋਨਾ ਕਾਲ ’ਚ ਵਿਆਹ ਵੀ ਕਰਵਾਇਆ ਹੈ। ਉਸ ਨੇ ਮਿਹਿਕਾ ਬਜਾਜ ਨਾਲ ਸੱਤ ਫੇਰੇ ਲਏ ਹਨ। ਸੋਸ਼ਲ ਮੀਡੀਆ ’ਤੇ ਉਸ ਦੇ ਵਿਆਹ ਦੀ ਹਰ ਤਸਵੀਰ ਟਰੈਂਡਿੰਗ ’ਚ ਸੀ।

PunjabKesari

ਨੋਟ– ਰਾਣਾ ਡੱਗੂਬਾਤੀ ਦਾ ਭਲਾਲਦੇਵ ਵਾਲਾ ਕਿਰਦਾਰ ਤੁਹਾਨੂੰ ਕਿਵੇਂ ਦਾ ਲੱਗਾ ਸੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News