'ਰਾਮ' ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਭੂਮੀ ਪੂਜਨ 'ਤੇ ਆਖੀ ਇਹ ਗੱਲ

08/05/2020 10:53:34 AM

ਨਵੀਂ ਦਿੱਲੀ (ਬਿਊਰੋ) : ਰਾਮ ਮੰਦਰ ਦੀ ਉਸਾਰੀ ਲਈ 5 ਅਗਸਤ ਨੂੰ ਅਯੁੱਧਿਆ 'ਚ ਭੂਮੀ ਪੂਜਨ ਹੋਣ ਜਾ ਰਿਹਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਮਸਲਾ ਇਸ ਮੰਦਰ ਦੇ ਸਬੰਧ 'ਚ ਲੰਬੇ ਸਮੇਂ ਤੋਂ ਅਦਾਲਤ 'ਚ ਵਿਚਾਰ ਅਧੀਨ ਸੀ। ਹੁਣ ਰਾਮ ਮੰਦਰ ਦੇ ਹੱਕ 'ਚ ਆਏ ਫ਼ੈਸਲੇ ਤੋਂ ਬਾਅਦ ਇਸ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਭੂਮੀ ਪੂਜਨ ਨੂੰ ਲੈ ਕੇ ਆਮ ਆਦਮੀ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਚਰਚਾਵਾਂ ਚਲ ਰਹੀਆਂ ਹਨ। ਟੀ. ਵੀ. ਦੇ ਮਸ਼ਹੂਰ ਸੀਰੀਅਲ 'ਰਾਮਾਇਣ' 'ਚ 'ਰਾਮ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
PunjabKesari
ਅਰੁਣ ਗੋਵਿਲ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਲਿਖਿਆ, 'ਅਯੁੱਧਿਆ 'ਚ ਰਾਮ ਮੰਦਰ ਲਈ ਲਗਾਤਾਰ ਲੜਦੇ ਆ ਰਹੇ ਹਨ ਬਜ਼ੁਰਗਾਂ, ਪਤਵੰਤਿਆਂ ਅਤੇ ਅੱਗੇ ਇਸ ਲੜਾਈ ਨੂੰ ਭੂਮੀ ਪੂਜਨ ਤੱਕ ਲੈ ਕੇ ਜਾਣ ਵਾਲੇ ਸਾਰੇ ਰਾਮ ਭਗਤਾਂ ਨੂੰ ਮੇਰਾ ਕੋਟਿ-ਕੋਟਿ ਨਮਨ। ਤੁਹਾਡੇ ਸਾਰਿਆਂ ਦੇ ਮਹਾਨ ਯਤਨਾਂ ਸਦਕਾ, ਸਾਨੂੰ ਇਹ ਦਿਨ ਵੇਖਣ ਦਾ ਮੌਕਾ ਮਿਲ ਰਿਹਾ ਹੈ। ਜੈ ਸ਼੍ਰੀ ਰਾਮ।'
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਇਸ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਰੁਣ ਨੇ ਟਵੀਟ ਕਰਕੇ ਲਿਖਿਆ ਸੀ, 'ਸਾਰੀ ਮਨੁੱਖ ਜਾਤੀ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਨੀਂਹ ਪੱਥਰ ਦੀ ਉਡੀਕ ਕਰ ਰਹੀ ਹੈ। ਅਯੁੱਧਿਆ 'ਚ ਭੂਮੀ ਪੂਜਨ ਨਾਲ ਬ੍ਰਹਮ ਯੁੱਗ ਦੀ ਸ਼ੁਰੂਆਤ ਹੋਵੇਗੀ। ਜੈ ਸ਼੍ਰੀ ਰਾਮ।'
PunjabKesari
ਦੱਸਣਯੋਗ ਹੈ ਕਿ 5 ਅਗਸਤ ਯਾਨੀਕਿ ਬੁੱਧਵਾਰ ਨੂੰ ਰਾਮ ਮੰਦਰ ਲਈ ਭੂਮੀ ਭਜਨ ਹੋਣ ਵਾਲਾ ਹੈ। ਇਸ ਲਈ ਵਿਸ਼ੇਸ਼ ਇੱਟਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੂਮੀ ਪੂਜਨ ਲਈ ਸੱਦਾ ਦਿੱਤਾ ਗਿਆ ਹੈ। ਉਹ ਨਾ ਸਿਰਫ਼ ਭੂਮੀ ਪੂਜਨ ਕਰਨਗੇ ਸਗੋਂ ਲਗਭਗ ਇੱਕ ਘੰਟਾ ਦੇਸ਼ ਨੂੰ ਸੰਬੋਧਿਤ ਵੀ ਕਰਨਗੇ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ 'ਤੇ ਕੀਤਾ ਜਾਵੇਗਾ। ਉਥੇ ਹੀ ਜੇਕਰ ਗੱਲ ਕਰੀਏ ਅਰੁਣ ਗੋਵਿਲ ਦੀ ਤਾਂ ਉਹ ਰਾਮਾਨੰਦ ਸਾਗਰ ਦੇ ਸੀਰੀਅਲ 'ਰਾਮਾਇਣ' ਨਾਲ ਚਰਚਾ 'ਚ ਆਏ ਸਨ। ਤਾਲਾਬੰਦੀ ਦੇ ਸਮੇਂ ਰਾਮਾਇਣ ਦੇ ਦੂਰਦਰਸ਼ਨ ਪਰਤਣ ਤੋਂ ਬਾਅਦ ਉਹ ਇੱਕ ਵਾਰ ਫ਼ਿਰ ਸੁਰਖੀਆਂ 'ਚ ਹਨ। ਇਸ ਸਮੇਂ, ਉਹ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਸਰਗਰਮ ਹੈ।


sunita

Content Editor

Related News