‘ਰਾਮਾਇਣ’ ਦੇ ਰਾਮ ਨੇ ਸਾਰਿਆਂ ਦੇ ਸਾਹਮਣੇ ਖਿੱਚੇ ਲਕਸ਼ਮਣ ਦੇ ਕੰਨ, ਸੁਨੀਲ ਲਹਿਰੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

Saturday, Jan 20, 2024 - 03:12 PM (IST)

‘ਰਾਮਾਇਣ’ ਦੇ ਰਾਮ ਨੇ ਸਾਰਿਆਂ ਦੇ ਸਾਹਮਣੇ ਖਿੱਚੇ ਲਕਸ਼ਮਣ ਦੇ ਕੰਨ, ਸੁਨੀਲ ਲਹਿਰੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

ਮੁੰਬਈ (ਬਿਊਰੋ)– 22 ਜਨਵਰੀ ਦਾ ਦਿਨ ਰਾਮ ਭਗਤਾਂ ਲਈ ਬਹੁਤ ਖ਼ਾਸ ਦਿਨ ਹੈ। ਭਗਵਾਨ ਰਾਮ ਦੀ ਮੂਰਤੀ ਦਾ ਉਦਘਾਟਨ ਸਮਾਰੋਹ 22 ਜਨਵਰੀ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਬਾਲੀਵੁੱਡ ਤੋਂ ਲੈ ਕੇ ਸਾਊਥ ਫ਼ਿਲਮ ਇੰਡਸਟਰੀ ਤੱਕ ਦੇ ਸਿਤਾਰਿਆਂ ਨੂੰ ਸੱਦਾ ਭੇਜਿਆ ਗਿਆ ਹੈ। ਸ਼ਰਧਾਲੂਆਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਨੇ ਵੀ ਅਯੁੱਧਿਆ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਅਜਿਹੇ ’ਚ ਰਾਮਾਨੰਦ ਸਾਗਰ ਦੀ ‘ਰਾਮਾਇਣ’ ਦੇ ਰਾਮ, ਸੀਤਾ ਤੇ ਲਕਸ਼ਮਣ 17 ਜਨਵਰੀ ਨੂੰ ਅਯੁੱਧਿਆ ਪਹੁੰਚ ਗਏ ਹਨ। ਤਿੰਨਾਂ ਦਾ ਭਗਵਾਨ ਸ਼੍ਰੀ ਰਾਮ ਦੀ ਨਗਰੀ ’ਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਮ ਯਾਨੀ ਅਰੁਣ ਗੋਵਿਲ ਨੇ ਸੁਨੀਲ ਲਹਿਰੀ ਨਾਲ ਇਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਤੇ ਰਿਸ਼ਤੇ ਦੀ ਮਰਿਆਦਾ ਬਾਰੇ ਦੱਸਿਆ।

ਅਰੁਣ ਗੋਵਿਲ ਨੇ ਸੁਨੀਲ ਦੇ ਖਿੱਚੇ ਕੰਨ
‘ਰਾਮਾਇਣ’ ਦੇ ਰਾਮ ਯਾਨੀ ਅਰੁਣ ਗੋਵਿਲ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਕਸ਼ਮਣ ਸੁਨੀਲ ਲਹਿਰੀ ਨਾਲ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਮ ਤੇ ਲਕਸ਼ਮਣ ਦੀ ਜੋੜੀ ਸਾਲਾਂ ਬਾਅਦ ਵੀ ਕਿੰਨੀ ਪਿਆਰੀ ਲੱਗ ਰਹੀ ਹੈ। ਵੀਡੀਓ ’ਚ ਅਰੁਣ ਗੋਵਿਲ ਲਕਸ਼ਮਣ ਯਾਨੀ ਸੁਨੀਲ ਦੇ ਕੰਨ ਫੜ ਕੇ ਪੁੱਛਦੇ ਹਨ ਕਿ ਉਹ ਉਸ ਨੂੰ ਕਿਉਂ ਲੈ ਕੇ ਆਏ ਸਨ? ਇਸ ’ਤੇ ਸੁਨੀਲ ਹੱਥ ਜੋੜ ਕੇ ਕਹਿੰਦੇ ਹਨ ਕਿ ਗਲਤੀ ਹੋ ਗਈ ਹੈ, ਮੈਨੂੰ ਮੁਆਫ਼ ਕਰ ਦਿਓ।

ਅਰੁਣ ਗੋਵਿਲ ਨੇ ਰਿਸ਼ਤੇ ਦੀ ਪਰਿਭਾਸ਼ਾ ਸਮਝਾਈ
ਇਸ ਤੋਂ ਬਾਅਦ ਅਰੁਣ ਗੋਵਿਲ ਨੇ ਹੱਸਦਿਆਂ ਕਿਹਾ, ‘‘ਇਹ ਰਿਸ਼ਤਾ ਹੈ, ਇਹ ਰਿਸ਼ਤਾ ਕਈ ਸਾਲ ਪਹਿਲਾਂ ਬਣਿਆ ਸੀ, ਸਾਡਾ ਤੇ ਸੁਨੀਲ ਜੀ ਦਾ ਰਿਸ਼ਤਾ 36-37 ਸਾਲ ਪਹਿਲਾਂ ਬਣਿਆ ਸੀ। ਰਾਮ ਦਾ ਤੇ ਲਕਸ਼ਮਣ ਦਾ।’’

ਇਸ ’ਤੇ ਸੁਨੀਲ ਕਹਿੰਦੇ ਹਨ ਕਿ ਅੱਜ ਵੀ ਰਿਸ਼ਤਾ ਉਹੀ ਹੈ, ਉਹੀ ਪਿਆਰ, ਉਹੀ ਮੁਹੱਬਤ, ਉਹੀ ਸਤਿਕਾਰ ਹੈ ਅਰੁਣ ਜੀ ਲਈ ਤੇ ਅਰੁਣ ਜੀ ਦੀ ਝਿੜਕ ਮੇਰੇ ਲਈ ਉਹੀ ਹੈ। ਜੈ ਸ਼੍ਰੀ ਰਾਮ। ਰਾਮ ਭਗਤ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਕਿਉਂਕਿ ਸਾਲਾਂ ਬਾਅਦ ਉਨ੍ਹਾਂ ਨੂੰ ਰਾਮ ਤੇ ਲਕਸ਼ਮਣ ਨੂੰ ਦੁਬਾਰਾ ਇਕੱਠੇ ਦੇਖਣ ਦਾ ਮੌਕਾ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News