‘ਆਦਿਪੁਰਸ਼’ ਫ਼ਿਲਮ ਦਾ ਦੂਜਾ ਗੀਤ ‘ਰਾਮ ਸੀਆ ਰਾਮ’ ਰਿਲੀਜ਼, VFX ਦੀ ਹੋ ਰਹੀ ਤਾਰੀਫ਼ (ਵੀਡੀਓ)

Monday, May 29, 2023 - 04:38 PM (IST)

‘ਆਦਿਪੁਰਸ਼’ ਫ਼ਿਲਮ ਦਾ ਦੂਜਾ ਗੀਤ ‘ਰਾਮ ਸੀਆ ਰਾਮ’ ਰਿਲੀਜ਼, VFX ਦੀ ਹੋ ਰਹੀ ਤਾਰੀਫ਼ (ਵੀਡੀਓ)

ਮੁੰਬਈ (ਬਿਊਰੋ)– ਫ਼ਿਲਮ ‘ਆਦਿਪੁਰਸ਼’ ਦਾ ਬਹੁਤ ਹੀ ਉਡੀਕਿਆ ਜਾ ਰਿਹਾ ਗੀਤ ‘ਰਾਮ ਸੀਆ ਰਾਮ’ ਰਿਲੀਜ਼ ਹੋ ਗਿਆ ਹੈ। ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜਾ ’ਚ ਲਾਂਚ ਹੋਣ ਵਾਲਾ ‘ਜੈ ਸ਼੍ਰੀ ਰਾਮ’ ਤੋਂ ਬਾਅਦ ਫ਼ਿਲਮ ਦਾ ਇਹ ਦੂਜਾ ਗੀਤ ਹੈ। ਇਹ ਗੀਤ ਸਾਚੇਤ-ਪਰੰਪਰਾ ਵਲੋਂ ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ, ਜਦਕਿ ਗੀਤ ਦੇ ਬੋਲ ਮਨੋਜ ਮੁੰਤਸ਼ੀਰ ਨੇ ਲਿਖੇ ਹਨ। ਗੀਤ ਨੂੰ ‘ਰਾਮ ਸੀਆ ਰਾਮ’ ਭਜਨ ਦੀ ਧੁਨ ’ਤੇ ਰੀਕ੍ਰਿਏਟ ਕੀਤਾ ਗਿਆ ਹੈ।

ਫ਼ਿਲਮ ’ਚ ਪ੍ਰਭਾਸ ਰਾਮ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ ਕ੍ਰਿਤੀ ਸੈਨਨ ਸੀਤਾ ਦਾ ਕਿਰਦਾਰ ਨਿਭਾਅ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ 'ਬਲੈਕ ਡੇਅ', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਗੀਤ ਦੇ ਸ਼ੁਰੂ ’ਚ ਰਾਮ ਸੀਤਾ ਨੂੰ ਕਹਿੰਦੇ ਹਨ ਕਿ ਉਹ ਇਕ ਰਾਜਕੁਮਾਰੀ ਹਨ ਤੇ ਉਨ੍ਹਾਂ ਦਾ ਟਿਕਾਣਾ ਮਹਿਲਾਂ ’ਚ ਹੈ। ਇਸ ਦੇ ਜਵਾਬ ’ਚ ਸੀਤਾ ਕਹਿੰਦੀ ਹੈ ਕਿ ਉਨ੍ਹਾਂ ਦਾ ਮਹਿਲ ਉਹੀ ਹੈ, ਜਿਥੇ ਰਾਘਵ ਹੈ। ਸੀਤਾ ਦੇ ਅਗਵਾ ਤੋਂ ਦੁਖੀ ਹੋ ਕੇ ਰਾਮ ਸੀਤਾ ਦੀ ਭਾਲ ’ਚ ਨਿਕਲਦੇ ਹਨ।

ਇਸ ਦੌਰਾਨ ਸੀਤਾ ਰਾਮ ਦੇ ਆਉਣ ਦੀ ਉਡੀਕ ਕਰ ਰਹੀ ਹੈ। ਵੀਡੀਓ ’ਚ ਹਨੂੰਮਾਨ ਵੀ ਸੀਤਾ ਨੂੰ ਰਾਮ ਦੀ ਅੰਗੂਠੀ ਦਿੰਦੇ ਨਜ਼ਰ ਆ ਰਹੇ ਹਨ। ਇਸ ਗੀਤ ’ਚ ਲੰਕੇਸ਼ ਦਾ ਕਿਰਦਾਰ ਨਿਭਾਅ ਰਹੇ ਸੈਫ ਅਲੀ ਖ਼ਾਨ ਨਜ਼ਰ ਨਹੀਂ ਆ ਰਹੇ ਹਨ।

ਪ੍ਰਭਾਸ ਨੇ ਸੋਸ਼ਲ ਮੀਡੀਆ ’ਤੇ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ। ਉਸ ਨੇ ਟਵੀਟ ਕੀਤਾ, ‘‘ਆਦਿਪੁਰਸ਼ ਦੀ ਰੂਹ ‘ਰਾਮ ਸੀਆ ਰਾਮ’ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜਾ ’ਚ ਰਿਲੀਜ਼ ਹੋ ਗਿਆ ਹੈ।’’ ਇਸ ਗੀਤ ਤੋਂ ਬਾਅਦ ਇਕ ਵਾਰ ਫਿਰ ਫ਼ਿਲਮ ’ਚ VFX ਦੀ ਵਰਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ।

ਸੋਸ਼ਲ ਮੀਡੀਆ ’ਤੇ ਲੋਕ ਗੀਤ ’ਚ VFX ਦੀ ਵਰਤੋਂ ਦੀ ਤਾਰੀਫ਼ ਕਰ ਰਹੇ ਹਨ। ਇਸ ਦੇ ਨਾਲ ਹੀ ਗੀਤ ’ਚ ਸੀਤਾ ਤੋਂ ਵਿਛੋੜੇ ਦੇ ਦੁੱਖ ’ਚ ਪ੍ਰਭਾਸ ਵਲੋਂ ਦਿੱਤੇ ਗਏ ਹਾਵ-ਭਾਵ ਦੀ ਵੀ ਤਾਰੀਫ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News