‘ਰਾਮ ਸੇਤੂ’ ਨੂੰ ਬਚਾਉਣ ਲਈ ਸਿਰਫ 3 ਦਿਨ, ਕੀ ਮਿਸ਼ਨ ’ਚ ਕਾਮਯਾਬ ਹੋਣਗੇ ਅਕਸ਼ੇ ਕੁਮਾਰ?
Monday, Sep 26, 2022 - 03:11 PM (IST)

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੇ ਪ੍ਰਸ਼ੰਸਕ ਖ਼ੁਸ਼ ਹੋ ਜਾਣਗੇ ਕਿਉਂਕਿ ‘ਰਾਮ ਸੇਤੂ’ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਅਕਸ਼ੇ ਕੁਮਾਰ ਨੇ ਫ਼ਿਲਮ ‘ਰਾਮ ਸੇਤੂ’ ਦੇ ਨਵੇਂ ਪੋਸਟਰ ਤੇ ਟੀਜ਼ਰ ਨਾਲ ਪ੍ਰਸ਼ੰਸਕਾਂ ਨੂੰ ਵੱਡੀ ਟ੍ਰੀਟ ਦਿੱਤੀ ਹੈ। ‘ਰਾਮ ਸੇਤੂ’ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। 25 ਅਕਤੂਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਦਾ ਟੀਜ਼ਰ ‘ਰਾਮ ਸੇਤੂ’ ਦੀ ਰਹੱਸਮਈ ਦੁਨੀਆ ਦੀ ਸੈਰ ਕਰਵਾਉਂਦਾ ਹੈ। ਟੀਜ਼ਰ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਰਾਬ ਪੀ ਕੇ ਸ਼ੈਰੀ ਮਾਨ ਨੇ ਮੁੜ ਕੱਢੀਆਂ ਪਰਮੀਸ਼ ਵਰਮਾ ਨੂੰ ਗਾਲ੍ਹਾਂ (ਵੀਡੀਓ)
ਸ਼ੰਖਨਾਦ ਦੀ ਆਵਾਜ਼ ਨਾਲ ਸ਼ੁਰੂ ਤੇ ਜੈ ਸ਼੍ਰੀਰਾਮ ’ਤੇ ਖ਼ਤਮ ਇਹ ਟੀਜ਼ਰ ਦਮਦਾਰ ਹੈ। ਅਕਸ਼ੇ ਕੁਮਾਰ ‘ਰਾਮ ਸੇਤੂ’ ਨੂੰ ਬਚਾਉਣ ਨਿਕਲੇ ਹਨ। ਉਨ੍ਹਾਂ ਕੋਲ ਇਸ ਇਤਿਹਾਸਕ ਬ੍ਰਿਜ ਨੂੰ ਬਚਾਉਣ ਲਈ ਸਿਰਫ 3 ਦਿਨਾਂ ਦਾ ਹੀ ਸਮਾਂ ਹੈ। ‘ਰਾਮ ਸੇਤੂ’ ਕਿਉਂ ਖ਼ਤਰੇ ’ਚ ਹੈ, ਕੀ ਖਿਲਾੜੀ ਕੁਮਾਰ ਆਪਣੇ ਮਿਸ਼ਨ ’ਚ ਸਫਲ ਹੋ ਪਾਉਣਗੇ, ਕੌਣ ਹੈ ਉਹ ਦੁਸ਼ਮਣ, ਜੋ ਰਾਮ ਸੇਤੂ ਦੇ ਪਿੱਛੇ ਪਏ ਹਨ?
ਅਜਿਹੇ ਅਣਗਿਣਤ ਸਵਾਲ ਹਨ, ਜੋ ‘ਰਾਮ ਸੇਤੂ’ ਦਾ ਟੀਜ਼ਰ ਤੁਹਾਡੇ ਦਿਮਾਗ ’ਚ ਪੈਦਾ ਕਰਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਨੂੰ ਫ਼ਿਲਮ ਰਿਲੀਜ਼ ਹੋਣ ’ਤੇ ਹੀ ਮਿਲਣਗੇ।
ਟੀਜ਼ਰ ’ਚ ਇਸਤੇਮਾਲ ਹੋਇਆ ਬੈਕਗਰਾਊਂਡ ਮਿਊਜ਼ਿਕ ਦਮਦਾਰ ਹੈ। ਇਹ ਥ੍ਰਿਲ ਪੈਦਾ ਕਰਦਾ ਹੈ। ਟੀਜ਼ਰ ਦੇਖ ਕੇ ਕਹਿ ਸਕਦੇ ਹਾਂ ਕਿ ਫ਼ਿਲਮ ਪਰਫੈਕਟ ਦੀਵਾਲੀ ਰਿਲੀਜ਼ ਹੈ। ਇਸ ਤੋਂ ਬਿਹਤਰ ਟ੍ਰੀਟ ਅਕਸ਼ੇ ਕੁਮਾਰ ਆਪਣੇ ਪ੍ਰਸ਼ੰਸਕਾਂ ਨੂੰ ਨਹੀਂ ਦੇ ਸਕਦੇ ਸਨ। ਯੂਜ਼ਰਸ ਨੇ ਵੀ ਟੀਜ਼ਰ ਨੂੰ ਬਿਹਤਰੀਨ ਹੁੰਗਾਰਾ ਦਿੱਤਾ ਹੈ। ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ। ਪ੍ਰਸ਼ੰਸਕ ਅਕਸ਼ੇ ਕੁਮਾਰ ਦੀ ਫ਼ਿਲਮ ਦੀ ਰਿਲੀਜ਼ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।