‘ਰਾਮ ਸੇਤੂ’ 2022 ’ਚ ਦੂਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣੀ

Thursday, Oct 27, 2022 - 02:13 PM (IST)

‘ਰਾਮ ਸੇਤੂ’ 2022 ’ਚ ਦੂਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣੀ

ਮੁੰਬਈ (ਬਿਊਰੋ)– ਦੀਵਾਲੀ ’ਤੇ ਅਕਸ਼ੇ ਕੁਮਾਰ ਦੀ ਬਹੁਤ ਉਡੀਕੀ ਜਾਣ ਵਾਲੀ ਐਕਸ਼ਨ-ਐਡਵੈਂਚਰ ਫ਼ਿਲਮ ‘ਰਾਮ ਸੇਤੂ’ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਫ਼ਿਲਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਦਿਨ 15.25 ਕਰੋੜ ਦੀ ਕਮਾਈ ਕੀਤੀ।

ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ 2022 ’ਚ ਕਿਸੇ ਹਿੰਦੀ ਫ਼ਿਲਮ ਲਈ ਦੂਜੀ ਸਭ ਤੋਂ ਵੱਧ ਓਪਨਿੰਗ ਵਾਲੀ ਫ਼ਿਲਮ ਹੈ। ਇਹ ਬਾਕਸ ਆਫਿਸ ’ਤੇ ਸ਼ਾਨਦਾਰ ਕਲੈਕਸ਼ਨ ਦੇ ਨਾਲ ਸਾਲ ਦੀ ਸਭ ਤੋਂ ਵੱਡੀ ਸ਼ੁਰੂਆਤ ਹੈ।

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

ਸਤਿਆਦੇਵ, ਜੈਕਲੀਨ ਫਰਨਾਂਡੀਜ਼ ਤੇ ਨੁਸਰਤ ਭਰੂਚਾ ਸਟਾਰਰ ਫ਼ਿਲਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਜ਼ਿਆਦਾਤਰ ਥਾਵਾਂ ’ਤੇ ਸ਼ਾਮ ਤੇ ਰਾਤ ਦੇ ਸ਼ੋਅਜ਼ ਵਿੱਕ ਰਹੇ ਹਨ।

‘ਰਾਮ ਸੇਤੂ’ ਪ੍ਰਾਈਮ ਵੀਡੀਓ ਵਲੋਂ ਕੇਪ ਆਫ ਗੁੱਡ ਫ਼ਿਲਮਜ਼ ਤੇ ਲਾਇਕਾ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਤੇ ਇਹ ਅਬੁਦੰਤੀਆ ਐਂਟਰਟੇਨਮੈਂਟ ਦਾ ਨਿਰਮਾਣ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News