26 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਕਸ਼ੇ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਦਾ ਟਰੇਲਰ

Thursday, Oct 13, 2022 - 12:11 PM (IST)

26 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਕਸ਼ੇ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਦਾ ਟਰੇਲਰ

ਮੁੰਬਈ (ਬਿਊਰੋ)– ਜ਼ੀ ਸਟੂਡੀਓਜ਼ ਵਰਲਡਵਾਈਡ ਐਕਸ਼ਨ ਐਡਵੈਂਚਰ ਡਰਾਮਾ ਫ਼ਿਲਮ ‘ਰਾਮ ਸੇਤੂ’ ਇਸ ਦੀਵਾਲੀ ’ਤੇ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਦੋਂ ਤੋਂ ਇਸ ਦਾ ਟੀਜ਼ਰ ਸਾਹਮਣੇ ਆਇਆ ਹੈ, ਫ਼ਿਲਮ ਨੂੰ ਬਹੁਤ ਪਿਆਰ ਤੇ ਪ੍ਰਸ਼ੰਸਾ ਮਿਲ ਰਹੀ ਹੈ ਤੇ ਟਰੇਲਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਨਿਰਮਾਤਾਵਾਂ ਨੇ ਆਖਰਕਾਰ ਐਕਸ਼ਨ ਐਡਵੈਂਚਰ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ।

ਅਕਸ਼ੇ ਕੁਮਾਰ ਨਾਲ ਫ਼ਿਲਮ ’ਚ ਸਤਿਆਦੇਵ ਕੰਚਰਾਨਾ, ਨੁਸਰਤ ਭਰੂਚਾ, ਜੈਕਲੀਨ ਫਰਨਾਂਡੀਜ਼ ਤੇ ਐੱਮ. ਨਾਸਿਰ ਵੀ ਹਨ। ਬਹੁਤ ਉਡੀਕਿਆ ਜਾ ਰਿਹਾ ਟਰੇਲਰ ਪਹਿਲਾਂ ਕਦੇ ਨਹੀਂ ਦੇਖੇ ਗਏ ਦ੍ਰਿਸ਼ਾਂ ਨਾਲ ਰੋਮਾਂਚਕ ਤੇ ਆਕਰਸ਼ਕ ਹੈ। ਇਸ ਟਰੇਲਰ ਨੂੰ ਯੂਟਿਊਬ ’ਤੇ ਹੁਣ ਤਕ 26 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

‘ਰਾਮ ਸੇਤੂ’ ਨੂੰ ਪ੍ਰਾਈਮ ਵੀਡੀਓ ਵਲੋਂ ਕੇਪ ਆਫ ਗੁੱਡ ਫ਼ਿਲਮਜ਼ ਤੇ ਲਾਇਕਾ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ ਤੇ ਇਹ ਇਕ ਅਬੁਦੰਤੀਆ ਐਂਟਰਟੇਨਮੈਂਟ ਪ੍ਰੋਡਕਸ਼ਨ ਹੈ। ਫ਼ਿਲਮ ਦਾ ਨਿਰਮਾਣ ਅਰੁਣਾ ਭਾਟੀਆ (ਕੇਪ ਆਫ ਗੁੱਡ ਫ਼ਿਲਮਜ਼), ਵਿਕਰਮ ਮਲਹੋਤਰਾ (ਅਬੁਦੰਤੀਆ ਐਂਟਰਟੇਨਮੈਂਟ), ਸੁਭਾਸਕਰਨ, ਮਹਾਵੀਰ ਜੈਨ ਤੇ ਅਸ਼ੀਸ਼ ਸਿੰਘ (ਲਾਇਕਾ ਪ੍ਰੋਡਕਸ਼ਨ) ਵਲੋਂ ਕੀਤਾ ਗਿਆ ਹੈ।

ਪ੍ਰਾਈਮ ਵੀਡੀਓ ਵਲੋਂ ਡਾ. ਚੰਦਰਪ੍ਰਕਾਸ਼ ਦਿਵੇਦੀ ਰਚਨਾਤਮਕ ਨਿਰਮਾਤਾ ਦੇ ਰੂਪ ’ਚ ਹਨ। ‘ਰਾਮ ਸੇਤੂ’ 25 ਅਕਤੂਬਰ, 2022 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News