ਰਿਲੀਜ਼ ਤੋਂ ਪਹਿਲਾਂ ਵਿਵਾਦਾਂ ’ਚ ਘਿਰੀ ‘ਰਾਮ ਸੇਤੂ’, ਭਾਜਪਾ ਨੇਤਾ ਸੁਬਰਾਮਣੀਅਮ ਨੇ ਅਕਸ਼ੈ ਸਮੇਤ 8 ਨੂੰ ਭੇਜਿਆ ਨੋਟਿਸ
Sunday, Aug 28, 2022 - 06:18 PM (IST)
ਬਾਲੀਵੁੱਡ ਡੈਸਕ- ਸੁਪਰਸਟਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਰਾਮ ਸੇਤੂ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਦੀ ਨਜ਼ਰ ਆ ਰਹੀ ਹੈ। ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਹਾਲ ਹੀ ’ਚ ਫ਼ਿਲਮ ਦੇ ਮੁੱਖ ਲੀਡ ਅਕਸ਼ੈ ਕੁਮਾਰ ਅਤੇ 8 ਹੋਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਸੁਬਰਾਮਣੀਅਮ ਸਵਾਮੀ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਮੁੰਬਈ ਸਿਨੇਮਾ ਦੇ ਲੋਕਾਂ ਨੂੰ ਝੂਠ ਅਤੇ ਗਲ਼ਤ ਤਰੀਕੇ ਨਾਲ ਚੀਜ਼ਾਂ ਨੂੰ ਦਿਖਾਉਣ ਦੀ ਆਦਤ ਹੈ। ਇਸ ਲਈ ਉਨ੍ਹਾਂ ਨੂੰ ਬੌਧਿਕ ਸੰਪਤੀ ਦੇ ਅਧਿਕਾਰ ਬਾਰੇ ਜਾਣਕਾਰੀ ਦੇਣ ਲਈ ਮੈਂ ਐਡਵੋਕੇਟ ਸੱਤਿਆ ਸੱਭਰਵਾਲ ਰਾਹੀਂ ਅਕਸ਼ੈ ਕੁਮਾਰ ਅਤੇ ਰਾਮ ਸੇਤੂ ਨਾਲ ਜੁੜੇ 8 ਲੋਕਾਂ ਦੇ ਖਿਲਾਫ਼ ਕਾਨੂੰਨੀ ਨੋਟਿਸ ਭੇਜਿਆ ਹੈ।’
ਇਹ ਵੀ ਪੜ੍ਹੋ : ਮੁਸਕਰਾਉਂਦੀ ਹੋਏ ਬਿਪਾਸ਼ਾ ਬਾਸੂ ਨੇ ਫ਼ਲਾਂਟ ਕੀਤਾ ਬੇਬੀ ਬੰਪ, ਵੀਡੀਓ ਹੋ ਰਹੀ ਵਾਇਰਲ
ਨੋਟਿਸ ’ਚ ਕਿਹਾ ਗਿਆ ਹੈ ਕਿ ‘ਧਿਆਨ ’ਚ ਆਇਆ ਹੈ ਕਿ ਰਾਮ ਸੇਤੂ ਨਾਮ ਦੀ ਇਕ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ ਹੈ ਅਤੇ ਇਹ 24 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ’ਚ ਰਾਮ ਸੇਤੂ ਦੇ ਮੁੱਦੇ ਨੂੰ ਗਲ਼ਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।’
ਨੋਟਿਸ ’ਚ ਇਹ ਵੀ ਕਿਹਾ ਗਿਆ ਹੈ ਕਿ ‘ਰਾਮ ਸੇਤੂ ਨਾਲ ਜੁੜੀ ਕਾਨੂੰਨੀ ਲੜਾਈ ਸੁਬਰਾਮਣੀਅਮ ਸਵਾਮੀ ਨੇ ਸ਼ੁਰੂ ਕੀਤੀ ਹੈ, ਜਿਸ ਦਾ ਸਿਹਰਾ ਫ਼ਿਲਮ ’ਚ ਨਹੀਂ ਦਿੱਤਾ ਗਿਆ ਹੈ।’
Mumbai cinema [or is it sin-e-ma] wallas have a bad habit of falsifying and misappropriation. Hence to teach them Intellectual Property Rights, I have through Satya Sabharwal Adv issued Legal Notice to Cine Actor Akshay Kumar(Bhatia) and his 8 others for distorting Ram Setu saga.
— Subramanian Swamy (@Swamy39) August 28, 2022
ਇਹ ਵੀ ਪੜ੍ਹੋ : ਬੁਆਏਫ੍ਰੈਂਡ ਨਾਲ ਦੋਸਤ ਕੁਣਾਲ ਦੀ ਮਹਿੰਦੀ ਸੈਰੇਮਨੀ ’ਚ ਪਹੁੰਚੀ ਮਲਾਇਕਾ, ਅਰੁਜਨ ਨਾਲ ਮੈਚਿੰਗ ਕਰਦੀ ਆਈ ਨਜ਼ਰ
ਦੱਸ ਦੇਈਏ ਕਿ ਅਕਸ਼ੈ ਕੁਮਾਰ ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ਰਾਮ ਸੇਤੂ ’ਚ ਇਕ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ ’ਚ ਨਜ਼ਰ ਆਉਣਗੇ, ਜੋ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਰਾਮ ਸੇਤੂ ਕੁਦਰਤੀ ਹੈ ਜਾਂ ਮਨੁੱਖ ਦੁਆਰਾ ਬਣਾਈ ਗਈ ਹੈ। ਫ਼ਿਲਮ ’ਚ ਅਕਸ਼ੈ ਕੁਮਾਰ ਦੇ ਨਾਲ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਅਤੇ ਨੁਸਰਤ ਭਰੂਚਾ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫ਼ਿਲਮ 24 ਅਕਤੂਬਰ 2022 ਨੂੰ ਰਿਲੀਜ਼ ਹੋਵੇਗੀ।