''RRR'' ਫੇਮ ਸੁਪਰਸਟਾਰ ਰਾਮ ਚਰਨ ਦੇ ਘਰ 10 ਸਾਲਾਂ ਬਾਅਦ ਆਵੇਗੀ ਵੱਡੀ ਖੁਸ਼ੀ, ਸਾਂਝੀ ਕੀਤੀ ਪੋਸਟ

12/12/2022 5:37:53 PM

ਮੁੰਬਈ (ਬਿਊਰੋ) : 'ਆਰ. ਆਰ. ਆਰ' ਫੇਮ ਸਟਾਰ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕੋਨੀਡੇਲਾ ਨੇ ਗਰਭ ਅਵਸਥਾ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਹੈ।

PunjabKesari

ਰਾਮ ਚਰਨ ਦੇ ਪਿਤਾ ਚਿਰੰਜੀਵੀ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ, “ਸ਼੍ਰੀ ਹਨੂੰਮਾਨ ਜੀ ਦੇ ਆਸ਼ੀਰਵਾਦ ਨਾਲ, ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਪਾਸਨਾ ਅਤੇ ਰਾਮ ਚਰਨ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਪਿਆਰ ਅਤੇ ਧੰਨਵਾਦ ਨਾਲ ਸੁਰੇਖਾ ਅਤੇ ਚਿਰੰਜੀਵੀ ਕੋਨੀਡੇਲੀ, ਸ਼ੋਭਨਾ ਅਤੇ ਅਨਿਲ ਕਮੀਨੇਨੀ।'' ਇਸ ਪੋਸਟ 'ਚ ਭਗਵਾਨ ਹਨੂੰਮਾਨ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਰਾਮ ਚਰਨ ਨੇ ਵੀ ਹੱਥ ਜੋੜ ਕੇ ਸ਼ੇਅਰ ਕੀਤਾ ਹੈ ਅਤੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ।

PunjabKesari

ਸਾਲ 2012 'ਚ ਬੱਝੇ ਸਨ ਵਿਆਹ ਦੇ ਬੰਧਨ 'ਚ
ਰਾਮ ਚਰਨ ਅਤੇ ਉਪਾਸਨਾ ਨੇ ਸਾਲ 2012 'ਚ ਹੈਦਰਾਬਾਦ 'ਚ ਇਕ-ਦੂਜੇ ਨਾਲ ਵਿਆਹ ਕਰਵਾਇਆ ਸੀ। ਦੋਵੇਂ ਕਥਿਤ ਤੌਰ 'ਤੇ ਇਕ ਦਹਾਕੇ ਪਹਿਲਾਂ ਇਕ ਸਪੋਰਟਸ ਕਲੱਬ 'ਚ ਮਿਲੇ ਸਨ, ਜਿਸ ਤੋਂ ਕੁਝ ਸਮੇਂ ਬਾਅਦ ਹੀ ਦੋਵੇਂ ਇਕ-ਦੂਜੇ ਦੇ ਪਿਆਰ 'ਚ ਪੈ ਗਏ।

PunjabKesari

2022 ਰਿਹਾ ਹੈ ਬਹੁਤ ਖ਼ਾਸ
ਰਾਮ ਚਰਨ ਦਾ ਸਾਲ 2022 ਵਿਅਕਤੀਗਤ ਅਤੇ ਪੇਸ਼ੇਵਰ ਤੌਰ 'ਤੇ ਬਹੁਤ ਖ਼ਾਸ ਰਿਹਾ ਹੈ। ਫ਼ਿਲਮ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਦੁਆਰਾ ਨਿਰਦੇਸ਼ਤ 'ਆਰ. ਆਰ. ਆਰ.' ਇਸ ਸਾਲ ਦੇ ਸ਼ੁਰੂ 'ਚ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦੁਨੀਆ ਭਰ 'ਚ ਹਿੱਟ ਰਹੀ ਹੈ। ਇਸ ਦੇ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਉਹ ਪਿਤਾ ਬਣਨ ਵਾਲੇ ਹਨ।

PunjabKesari

ਸੁਪਰਹਿੱਟ ਸੀ RRR
ਬ੍ਰਿਟਿਸ਼ ਬਸਤੀਵਾਦ ਦੇ ਵਿਰੁੱਧ ਖੜੇ ਹੋਣ ਦਾ ਫ਼ੈਸਲਾ ਕਰਨ ਵਾਲੇ ਦੋ ਅਸਲ-ਜੀਵਨ ਕ੍ਰਾਂਤੀਕਾਰੀਆਂ ਤੋਂ ਪ੍ਰੇਰਿਤ, 'RRR' ਨੇ ਜੂਨੀਅਰ ਐਨ. ਟੀ. ਆਰ, ਅਜੈ ਦੇਵਗਨ, ਸ਼੍ਰੀਆ ਸਰਨ ਅਤੇ ਆਲੀਆ ਭੱਟ ਨੂੰ ਵੀ ਮੁੱਖ ਭੂਮਿਕਾਵਾਂ 'ਚ ਦਿਖਾਇਆ।

PunjabKesari

ਫ਼ਿਲਮ ਟਿਕਟ ਕਾਊਂਟਰ 'ਤੇ ਬਹੁਤ ਵੱਡੀ ਹਿੱਟ ਸਾਬਤ ਹੋਈ, ਦੁਨੀਆ ਭਰ ਦੇ ਕਈ ਮੰਨੇ-ਪ੍ਰਮੰਨੇ ਨਿਰਦੇਸ਼ਕਾਂ ਨੇ ਇਸ ਦੀ ਕਹਾਣੀ ਸੁਣਾਉਣ ਲਈ ਪ੍ਰਸ਼ੰਸਾ ਕੀਤੀ। 'ਆਰ. ਆਰ. ਆਰ.' ਦੀ ਨਜ਼ਰ ਹੁਣ ਅਗਲੇ ਸਾਲ ਆਸਕਰ ਟਰਾਫੀ 'ਤੇ ਹੈ ਕਿਉਂਕਿ ਰਾਜਾਮੌਲੀ ਹਾਲ ਹੀ 'ਚ ਫ਼ਿਲਮ ਦੇ ਪ੍ਰਚਾਰ ਲਈ ਅਮਰੀਕਾ ਦੇ ਦੌਰੇ 'ਤੇ ਗਏ ਸਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News