ਹੱਥਾਂ ’ਚ ਗੁਲਾਬ ਦੇ ਫੁੱਲ ਲੈ ਕੇ ਜਾਪਾਨ ਦੀਆਂ ਸੜਕਾਂ ’ਤੇ ਨਿਕਲੇ ਰਾਮ ਚਰਨ- ਜੂਨੀਅਰ ਐੱਨ.ਟੀ.ਆਰ, ਵੀਡੀਓ ਵਾਇਰਲ
Saturday, Oct 22, 2022 - 01:19 PM (IST)
ਨਵੀਂ ਦਿੱਲੀ: ਜੂਨੀਅਰ ਐੱਨ.ਟੀ.ਆਰ ਅਤੇ ਰਾਮਚਰਨ ਇਸ ਸਮੇਂ ਜਾਪਾਨ ’ਚ ਹਨ। ਉਹ ਆਪਣੀ ਫ਼ਿਲਮ RRR ਦੀ ਰਿਲੀਜ਼ ਲਈ ਉੱਥੇ ਪਹੁੰਚ ਚੁੱਕੇ ਹਨ। ਨਿਰਦੇਸ਼ਕ ਐੱਸ.ਐੱਸ ਰਾਜਾਮੌਲੀ ਸਮੇਤ ਫ਼ਿਲਮ ਦੀ ਟੀਮ ਵੀ ਉਨ੍ਹਾਂ ਨਾਲ ਮੌਜੂਦ ਹੈ। ਤੁਹਾਨੂੰ ਦੱਸ ਦੇਈਏ ਕਿ ਗਲੋਬਲ ਸਨਸਨੀ ਵਾਲੀ ਫ਼ਿਲਮ RRR ਦੀ ਰਿਲੀਜ਼ ਲਈ ਕਾਫ਼ੀ ਪ੍ਰਮੋਸ਼ਨ ਕੀਤੀ ਗਈ ਹੈ। ਇਸ ਸਭ ਦੇ ਵਿਚਕਾਰ ਆਨਲਾਈਨ ਵਾਇਰਲ ਹੋ ਰਹੀ ਇਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ : ਕਪਿਲ ਨੇ ਸ਼ੋਅ ’ਚ ਅਜੇ ਦੇਵਗਨ ਨੂੰ ਕੀਤਾ ਸਵਾਲ, ਕਿਹਾ- ਕੀ ਤੁਸੀਂ ਪੈਸੇ ਜਾਂ ਨੈਸ਼ਨਲ ਐਵਾਰਡ ਲਈ ਕੰਮ ਕਰਦੇ ਹੋ?
ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਜੂਨੀਅਰ ਐੱਨ.ਟੀ.ਆਰ ਅਤੇ ਰਾਮ ਚਰਨ ਪੂਰੀ ਟੀਮ ਨਾਲ ਹੱਥਾਂ ’ਚ ਗੁਲਾਬ ਦੇ ਫੁੱਲ ਫੜੇ ਨਜ਼ਰ ਆ ਰਹੇ ਹਨ। ਹਰ ਕੋਈ ਸੜਕ ’ਤੇ ਦਿਖਾਈ ਦੇ ਰਹੇ ਹਨ।
RRR ਪ੍ਰਮੋਸ਼ਨ ਲਈ ਜਾਪਾਨ ’ਚ ਆਪਣੇ ਪਸੰਦੀਦਾ ਸਟਾਰ ਨੂੰ ਦੇਖ ਕੇ ਉਸਦੇ ਪ੍ਰਸ਼ੰਸਕ ਭਾਵੁਕ ਹੋ ਗਏ। ਵੀਡੀਓ ’ਚ ਪ੍ਰਸ਼ੰਸਕਾਂ ਨੂੰ NTR ਨਾਲ ਸੈਲਫ਼ੀ ਅਤੇ ਆਟੋਗ੍ਰਾਫ਼ ਲੈਂਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ, ਅਦਾਲਤ ’ਚ ਹੋਵੇਗੀ ਪੇਸ਼ੀ
Tokyo led by daiheart fan of #jrntr and give a card Wellcomeing him#RRRInJapan #rrr pic.twitter.com/gWn5Fp1345
— Bejawada.Gayathri_ntr99993 (@BajawadaGayatri) October 19, 2022
ਜਾਪਾਨ ’ਚ ਅਦਾਕਾਰ ਨੂੰ ਹਿੰਦੀ ’ਚ ਲਿਖੇ ਇਕ ਪੱਤਰ ਨਾਲ ਹੋਟਲ ਸਟਾਫ਼ ਤੋਂ ਅਦਾਕਾਰ ਨੂੰ ਹੈਰਾਨੀ ਹੋਈ। ਅਦਾਕਾਰ ਹੋਟਲ ਸਟਾਫ਼ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਜਿਸ ’ਚ ਉਹ ਕਹਿ ਰਹੇ ਹਨ ਕਿ ‘ਇੱਥੇ ਬਹੁਤ ਸਾਰੇ ਲੋਕ ਹਨ, ਕਿਸੇ ਨੇ ਚਿੱਠੀ ’ਚ ‘ਧੰਨਵਾਦ’ ਵੀ ਲਿਖਿਆ ਹੈ। ਇਸ ਤੋਂ ਬਾਅਦ ਹੋਟਲ ਸਟਾਫ਼ ਨੇ ਕਿਹਾ ਕਿ ਉਹ ਨੇਪਾਲੀ ਹੈ, ਅਤੇ ਉਹ ਹਿੰਦੀ ’ਚ ਲਿਖਦਾ ਹੈ।