''ਪੁਸ਼ਪਾ'' ਦੇ ਡਾਇਰੈਕਟਰ ਸੁਕੁਮਾਰ ਨਾਲ ਮੁੜ ਨਜ਼ਰ ਆਉਣਗੇ ਰਾਮ ਚਾਰਨ

Tuesday, Mar 26, 2024 - 01:00 AM (IST)

''ਪੁਸ਼ਪਾ'' ਦੇ ਡਾਇਰੈਕਟਰ ਸੁਕੁਮਾਰ ਨਾਲ ਮੁੜ ਨਜ਼ਰ ਆਉਣਗੇ ਰਾਮ ਚਾਰਨ

ਨਵੀਂ ਦਿੱਲੀ (ਭਾਸ਼ਾ)- 'ਆਰ. ਆਰ. ਆਰ.' ਦੇ ਮਸ਼ਹੂਰ ਅਦਾਕਾਰ ਰਾਮ ਚਰਨ ਤੇ 'ਪੁਸ਼ਪਾ : ਦਿ ਰਾਈਜ਼' ਦੇ ਨਿਰਦੇਸ਼ਕ ਸੁਕੁਮਾਰ ਇਕੱਠੇ ਫ਼ਿਲਮ ਕਰਨ ਲਈ ਰਾਜ਼ੀ ਹੋ ਗਏ ਹਨ।

ਨਿਰਮਾਤਾਵਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਚਰਨ ਦੀ ਇਹ 17ਵੀਂ ਫ਼ਿਲਮ ਮਿਤਰੀ ਮੂਵੀ ਮੇਕਰਜ਼ ਤੇ ਸੁਕੁਮਾਰ ਰਾਈਟਿੰਗਜ਼ ਵਲੋਂ ਬਣਾਈ ਜਾਵੇਗੀ। ਮਿਤਰੀ ਮੂਵੀ ਮੇਕਰਜ਼ ਨੇ ਹੋਲੀ ਦੇ ਮੌਕੇ 'ਤੇ ਆਪਣੇ ਅਧਿਕਾਰਤ 'ਐਕਸ' ਪੇਜ 'ਤੇ ਇਹ ਖ਼ਬਰ ਸਾਂਝੀ ਕੀਤੀ ਹੈ।

ਇਸ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ

ਪ੍ਰੋਡਕਸ਼ਨ ਹਾਊਸ ਨੇ ਲਿਖਿਆ, ''ਵੱਡੀਆਂ ਹਸਤੀਆਂ ਇਕ ਸ਼ਾਨਦਾਰ ਫ਼ਿਲਮ ਲਈ ਇਕੱਠੀਆਂ ਹੋਈਆਂ ਹਨ। ਵਿਸ਼ਵਵਿਆਪੀ ਪਸੰਦੀਦਾ ਰਾਮ ਚਰਨ, ਬੇਮਿਸਾਲ ਨਿਰਦੇਸ਼ਕ ਸੁਕੁਮਾਰ, ਮਿਤਰੀ ਮੂਵੀ ਮੇਕਰਜ਼ ਤੇ ਸੁਕੁਮਾਰ ਰਾਈਟਿੰਗਜ਼ ਭਾਰਤੀ ਸਿਨੇਮਾ 'ਚ ਇਕ ਬੇਮਿਸਾਲ ਫ਼ਿਲਮ ਬਣਾਉਣ ਲਈ ਤਿਆਰ ਹਨ।''

PunjabKesari

2018 ਦੀ ਫ਼ਿਲਮ ''ਰੰਗਸਥਲਮ'' ਤੋਂ ਬਾਅਦ ਚਰਨ ਤੇ ਸੁਕੁਮਾਰ ਦੀ ਇਹ ਦੂਜੀ ਫ਼ਿਲਮ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News