ਰਾਮਚਰਨ ਤੇ ਜਾਨ੍ਹਵੀ ਕਪੂਰ ਨੇ ਕੀਤੀ ਫਿਲਮ ‘ਆਰ. ਸੀ-16’ ਦੀ ਸ਼ੁਰੂਆਤ

03/22/2024 2:41:56 PM

ਮੁੰਬਈ (ਬਿਊਰੋ) - ਰਾਜਾਮੌਲੀ ਦੀ ਐਪਿਕ ਫਿਲਮ ‘ਆਰ. ਆਰ. ਆਰ’ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗਲੋਬਲ ਸਟਾਰ ਰਾਮ ਚਰਨ ਦੀ ਫੈਨ ਫਾਲੋਇੰਗ ਤੇ ਸਟਾਰਡਮ ਦੁਨੀਆ ਭਰ ’ਚ ਵਧੇ ਹਨ। ਉਹ ਇਸ ਸਮੇਂ ਮਸ਼ਹੂਰ ਫਿਲਮ ਨਿਰਮਾਤਾ ਸ਼ੰਕਰ ਦੁਆਰਾ ਨਿਰਦੇਸ਼ਿਤ ਸਿਆਸੀ ਥ੍ਰਿਲਰ ‘ਗੇਮ ਚੇਂਜਰ’ ’ਚ ਰੁੱਝਿਆ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਤੇਲਗੂ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਦੀ ਮੌਜੂਦਗੀ ’ਚ ਆਪਣਾ ਅਗਲਾ ਪ੍ਰਾਜੈਕਟ ‘ਆਰ.ਸੀ-16’ ਸ਼ੁਰੂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਫਿਲਮ ਦਾ ਨਿਰਦੇਸ਼ਨ ਸੁਕੁਮਾਰ ਦੇ ਚੇਲੇ ਬੁਚੀ ਬਾਬੂ ਸਨਾ ਕਰਨਗੇ, ਜਿਨ੍ਹਾਂ ਨੇ ਆਪਣੀ ਪਹਿਲੀ ਫਿਲਮ ‘ਉਪੇਨਾ’ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਫਿਲਮ ’ਚ ਉਨ੍ਹਾਂ ਦੇ ਨਾਲ ਅਭਿਨੇਤਰੀ ਜਾਨ੍ਹਵੀ ਕਪੂਰ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ, ਜੋ ਤੁਹਾਨੂੰ ਨਿਸ਼ਚਿਤ ਤੌਰ ’ਤੇ ਚਿਰੰਜੀਵੀ ਤੇ ਸ਼੍ਰੀਦੇਵੀ ਦੀ ਯਾਦ ਦਿਵਾਏਗੀ। 

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਦਾ ਗੀਤ 'Khutti' ਰਿਲੀਜ਼, ਅਮਰੀਕਨ ਰੈਪਰ ਸਵੀਟੀ ਨੇ ਲਾਇਆ ਹੌਟਨੈੱਸ ਦਾ ਤੜਕਾ

 

‘ਆਰ. ਸੀ-16’ ਦੇ ਲਾਂਚ ਸਮਾਗਮ ’ਚ ਵਿਸ਼ੇਸ਼ ਮਹਿਮਾਨਾਂ ’ਚ ਮੈਗਾ ਸਟਾਰ ਚਿਰੰਜੀਵੀ, ਸਟਾਰ ਨਿਰਦੇਸ਼ਕ ਸ਼ੰਕਰ, ਮਸ਼ਹੂਰ ਫਿਲਮ ਨਿਰਮਾਤਾ ਸੁਕੁਮਾਰ, ਮਸ਼ਹੂਰ ਨਿਰਮਾਤਾ ਅੱਲੂ ਅਰਵਿੰਦ, ਦਿਲ ਰਾਜੂ, ਸਿਰੀਸ਼, ਬੋਨੀ ਕਪੂਰ, ਸਾਹੂ ਗਰਪਤੀ, ਰਾਮ ਅਚੰਤਾ, ਵਿਧਾਇਕ ਰਵੀ ਗੋਟੀਪਤੀ, ਸੀਥਾਰਾ ਕੇ. ਵਾਮਸੀ, ਯੂ. ਵੀ. ਕ੍ਰਿਏਸ਼ਨਸ ਵਾਮਸੀ ਕ੍ਰਿਸ਼ਨਾ ਰੈੱਡੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News