'ਰਾਮਾਇਣ' ਦੇ ਰਾਮ ਅਰੁਣ ਗੋਵਿਲ ਮੇਰਠ ਤੋਂ ਚੋਣ ਮੈਦਾਨ ’ਚ, 'ਮਹਾਭਾਰਤ' ਦੇ ਕ੍ਰਿਸ਼ਨ ਨੇ ਜਿੱਤੀਆਂ ਸੀ 1996 ਦੀਆਂ ਚੋਣਾਂ

Wednesday, Apr 03, 2024 - 11:52 AM (IST)

1987 ’ਚ ਦੂਰਦਰਸ਼ਨ ’ਤੇ ਪ੍ਰਸਾਰਿਤ ਹੋਏ ਸੀਰੀਅਲ ਰਾਮਾਇਣ ’ਚ ਭਗਵਾਨ ਸ੍ਰੀ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਭਾਜਪਾ ਨੇ ਮੇਰਠ ਸੀਟ ਤੋਂ ਮੈਦਾਨ ’ਚ ਉਤਾਰਿਆ ਹੈ ਪਰ ਇਸੇ ਸੀਰੀਅਲ ’ਚ ਸੀਤਾ ਮਾਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲੀਆ ਅਤੇ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ 1991 ਦੀਆਂ ਚੋਣਾਂ ਵਿਚ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਭਾਜਪਾ ਨੇ ਰਾਮਾਇਣ ’ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਦਾਰਾ ਸਿੰਘ ਨੂੰ 2003 ’ਚ ਰਾਜ ਸਭਾ ’ਚ ਵੀ ਭੇਜਿਆ ਸੀ। ਇਸ ਤੋਂ ਇਲਾਵਾ ਮਹਾਭਾਰਤ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲੇ ਨਿਤੀਸ਼ ਭਾਰਦਵਾਜ ਵੀ 1996 ’ਚ ਭਾਜਪਾ ਦੀ ਟਿਕਟ ’ਤੇ ਜਮਸ਼ੇਦਪੁਰ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਮਹਾਭਾਰਤ ’ਚ ਦ੍ਰੌਪਦੀ ਦਾ ਕਿਰਦਾਰ ਨਿਭਾਉਣ ਵਾਲੀ ਰੂਪਾ ਗਾਂਗੁਲੀ ਵੀ ਨਾਮਜ਼ਦ ਕੋਟੇ ਤੋਂ 2016 ਤੋਂ 2022 ਦੌਰਾਨ ਰਾਜ ਸਭਾ ਦੀ ਮੈਂਬਰ ਰਹਿ ਚੁੱਕੀ ਹੈ। ਮੌਜੂਦਾ ਸਮੇਂ ਵਿਚ ਉਹ ਪੱਛਮੀ ਬੰਗਾਲ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਹੈ। ਹਾਲਾਂਕਿ ਅਰੁਣ ਗੋਵਿਲ ਨੂੰ 1990 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਟਿਕਟ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਸਮੇਂ ਉਨ੍ਹਾਂ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਭਾਜਪਾ ਉਮੀਦਵਾਰ ਦੇ ਤੌਰ ’ਤੇ ਉਹ ਮੇਰਠ ਵਿਚ ਵੋਟਰਾਂ ਨੂੰ ਸਹਿਯੋਗ ਦੇਣ ਦੀ ਮੰਗ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ

25 ਸਾਲ ਦੀ ਉਮਰ ’ਚ ਸੰਸਦ ਮੈਂਬਰ ਬਣੀ ਸੀ ਦੀਪਿਕਾ ਚਿਖਾਲੀਆ
ਜਦੋਂ ਦੀਪਿਕਾ ਚਿਖਾਲੀਆ ਗੁਜਰਾਤ ਤੋਂ ਸੰਸਦ ਮੈਂਬਰ ਬਣੀ ਸੀ ਤਾਂ ਉਹ ਸਿਰਫ 25 ਸਾਲਾਂ ਦੀ ਸੀ। ਉਸ ਸਮੇਂ ਉਸ ਨੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਗਾਇਕਵਾੜ ਨੂੰ ਹਰਾਇਆ ਸੀ। 1991 ਦੀਆਂ ਚੋਣਾਂ ’ਚ ਦੀਪਿਕਾ ਨੂੰ 49.98 ਫੀਸਦੀ ਵੋਟਾਂ ਮਿਲੀਆਂ ਸਨ। ਉਸ ਨੇ ਰਣਜੀਤ ਸਿੰਘ ਗਾਇਕਵਾੜ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਬਾਅਦ ਵਿਚ ਉਸ ਨੇ ਆਪਣੀ ਬੇਟੀ ਦੀ ਦੇਖਭਾਲ ਲਈ ਰਾਜਨੀਤੀ ਛੱਡ ਦਿੱਤੀ ਸੀ। ਉਸ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਚੋਣ ਲੜਨ ਲਈ ਕਈ ਪਾਰਟੀਆਂ ਦੇ ਫੋਨ ਆਉਣ ਦੇ ਬਾਵਜੂਦ ਉਸ ਨੇ ਭਾਜਪਾ ਨੂੰ ਵੀ ਚੁਣਿਆ ਸੀ। ਕਿਉਂਕਿ ਉਸ ਦੇ ਦਾਦਾ ਜੀ ਨੇ ਆਰ. ਐੱਸ. ਐੱਸ. (ਰਾਸ਼ਟਰੀ ਸਵੈਮ ਸੇਵਕ ਸੰਘ) ਲਈ ਕੰਮ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਜਨਤਾ ਨੇ ‘ਰਾਵਣ’ ਨੂੰ ਚੁਣਿਆ ਰਾਜਾ
ਰਾਮਾਇਣ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਨੇ 1991 ਵਿਚ ਹੀ ਗੁਜਰਾਤ ਦੀ ਸਾਬਰਕਾਂਡਾ ਲੋਕ ਸਭਾ ਸੀਟ ਤੋਂ ਚੋਣਾਂ ਲੜੀਆਂ ਸਨ, ਓਦੋਂ ਉਨ੍ਹਾਂ ਦੇ ਕੈਂਪੇਨ ਦਾ ਮੁੱਦਾ ‘ਰਾਮ ਮੰਦਰ’ ਹੀ ਸੀ। 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਹ ਮੁੱਦਾ ਭੱਖਿਆ ਹੋਇਆ ਸੀ। ਨਤੀਜੇ ਵਜੋਂ ਇਨ੍ਹਾਂ ਚੋਣਾਂ ਵਿਚ ਅਰਵਿੰਦ ਤ੍ਰਿਵੇਦੀ ਦੀ ਜਿੱਤ ਹੋਈ ਅਤੇ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ 1991 ਦੀਆਂ ਚੋਣਾਂ ਵਿਚ ਅਰਵਿੰਦ ਦੀ ਟੱਕਰ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਨਾਲ ਸੀ ਅਤੇ ਉਨ੍ਹਾਂ ਨੇ ਇਹ ਚੋਣਾਂ ਲੱਗਭਗ 36 ਹਜ਼ਾਰ ਵੋਟਾਂ ਨਾਲ ਜਿੱਤ ਲਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨੂੰ 6 ਮਹੀਨਿਆਂ ’ਚ 500 ਤੋਂ ਵੱਧ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੁਖੜਾ ਸੁਣਾਉਂਦਿਆਂ ਆਖੀ ਇਹ ਗੱਲ

ਮਹਾਭਾਰਤ ਦੇ ਕ੍ਰਿਸ਼ਨ ਜਮਸ਼ੇਦਪੁਰ ਤੋਂ ਪਹੁੰਚੇ ਸਨ ਸੰਸਦ ’ਚ
ਮਹਾਭਾਰਤ ਵਿਚ ਭਗਵਾਨ ਸ਼੍ਰੀ ਕ੍ਰਿਸ਼ਣ ਦਾ ਕਿਰਦਾਰ ਨਿਭਾਉਣ ਵਾਲੇ ਨਿਤੀਸ਼ ਭਾਰਦਵਾਜ ਨੇ 1996 ਦੀਆਂ ਚੋਣਾਂ ਵਿਚ ਜਮਸ਼ੇਦਪੁਰ ਸੀਟ ’ਤੇ ਜਨਤਾ ਦਲ ਦੇ ਉਮੀਦਵਾਰ ਇੰਦਰ ਸਿੰਘ ਨਾਮਧਾਰੀ ਨੂੰ ਹਰਾਇਆ ਸੀ। ਉਨ੍ਹਾਂ ਨੇ ਇਸ ਚੋਣਾਂ ਦੌਰਾਨ 221702 ਵੋਟਾਂ ਹਾਸਲ ਕੀਤੀਆਂ ਸਨ ਜਦਕਿ ਇੰਦਰ ਸਿੰਘ ਨਾਮਧਾਰੀ ਸਿਰਫ 166565 ਵੋਟਾਂ ਹੀ ਹਾਸਲ ਕਰ ਸਕੇ ਸਨ। 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਰਾਜਗੜ੍ਹ ਲੋਕ ਸਭਾ ਸੀਟ ਤੋਂ ਮੱਧ ਪ੍ਰਦੇਸ਼ ਦੇ ਤੱਤਕਾਲੀ ਮੁੱਖ ਮੰਤਰੀ ਦਿਗਵਿਜੈ ਸਿੰਘ ਦੇ ਭਰਾ ਲਕਸ਼ਣ ਸਿੰਘ ਤੋਂ ਹਾਰ ਗਏ ਸਨ। ਇਸ ਚੋਣਾਂ ਦੌਰਾਨ ਲਕਸ਼ਣ ਸਿੰਘ ਨੂੰ 354, 234 ਵੋਟਾਂ ਹਾਸਲ ਹੋਈਆਂ ਸਨ ਜਦਕਿ ਨਿਤੀਸ਼ ਭਾਰਦਵਾਜ 288,541 ਵੋਟਾਂ ਹੀ ਹਾਸਲ ਕਰ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News