ਜਿਓ ਸਟੂਡੀਓ ਦੀ ਫ਼ਿਲਮ ''ਆਈ ਲਵ ਯੂ'' ਦੇ ਇਕ ਸੀਨ ਲਈ 14 ਘੰਟੇ ਪਾਣੀ ''ਚ ਰਹੀ ਰਕੁਲਪ੍ਰੀਤ

06/10/2023 3:55:28 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਇਨ੍ਹੀਂ ਦਿਨੀਂ ਜਿਓ ਸਟੂਡੀਓ ਦੀ ਫ਼ਿਲਮ 'ਆਈ ਲਵ ਯੂ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਕ ਸੀਨ ਲਈ ਰਕੁਲਪ੍ਰੀਤ 14 ਘੰਟੇ ਪਾਣੀ 'ਚ ਰਹੀ। ਇਸ ਸੀਨ ਲਈ ਰਕੁਲਪ੍ਰੀਤ ਨੇ ਜੋ ਤਿਆਰੀ ਕੀਤੀ ਉਹ ਤੁਹਾਡੇ ਹੋਡ ਉੱਡਾ ਦੇਵੇਗੀ। 

ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)

ਅਦਾਕਾਰਾ ਨੇ ਕਿਹਾ ਫ਼ਿਲਮ ਲਈ ਮੈਨੂੰ ਇਕ ਖ਼ਾਸ ਤਰ੍ਹਾਂ ਦੇ ਦਿਮਾਗ ਦੀ ਲੋੜ ਸੀ। ਮੈਂ ਅਸਲ 'ਚ ਇਕ ਮਹੀਨੇ ਦੀ ਸਖ਼ਤ ਤਿਆਰ ਕੀਤੀ। ਅੰਡਰ ਵਾਟਰ ਸੀਨ ਲਈ ਪ੍ਰੀਖਣ ਦੇਣ ਲਈ ਅਨੀਸ਼ ਨਾਂ ਦਾ ਇਕ ਸਕੂਬਾ ਇੰਸਟ੍ਰਕਟਰ ਸੀ ਜਿਸ ਨੇ ਇਸ ਸੀਨ ਲਈ ਪ੍ਰੀਖਿਅਤ ਕੀਤਾ। ਅੰਡਰ ਵਾਟਰ ਸੀਕਵੈਂਸ ਨੂੰ ਸ਼ੂਟ ਕਰਨ 'ਚ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੈਂ ਪਾਣੀ 'ਚ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਕਾਜੋਲ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਡਿਲੀਟ ਕੀਤੀਆਂ ਤਸਵੀਰਾਂ

ਦੁਪਹਿਰ 2 ਤੋਂ ਲੈ ਕੇ ਸਵੇਰੇ 4 ਵਜੇ ਤਕ ਅਤੇ ਮੇਰੀ ਹਾਲਤ ਖ਼ਰਾਬ ਹੋ ਗਈ। ਹਰ ਸ਼ਾਟ ਤੋਂ ਬਾਅਦ ਮੈਨੂੰ 'ਤੇ ਗਰਮ ਪਾਣੀ ਪਾਇਆ ਜਾ ਰਿਹਾ ਸੀ। ਮੈਂ ਅਸਲ 'ਚ ਇਸ ਚੁਣੌਤੀ ਦਾ ਆਨੰਦ ਲਿਆ। ਰਕੁਲਪ੍ਰੀਤ ਅਤੇ ਪਾਵੇਲ ਗੁਲਾਟੀ ਸਟਾਰਰ ਰੋਮਾਂਟਿਕ ਥਰਿਲੱਰ 'ਆਈ ਲਵ ਯੂ' ਦਾ 16 ਜੂਨ ਨੂੰ ਡਿਜੀਟਲ ਪ੍ਰੀਮੀਅਰ ਹੋਵੇਗਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਟ ਕਰਕੇ ਦਿਓ ਜਵਾਬ।


sunita

Content Editor

Related News