ਵਿਆਹ ਦੇ ਬੰਧਨ ’ਚ ਬੱਝਣਗੇ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ, 22 ਫਰਵਰੀ ਨੂੰ ਗੋਆ ’ਚ ਲੈਣਗੇ ਲਾਵਾਂ

Monday, Jan 01, 2024 - 05:50 PM (IST)

ਵਿਆਹ ਦੇ ਬੰਧਨ ’ਚ ਬੱਝਣਗੇ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ, 22 ਫਰਵਰੀ ਨੂੰ ਗੋਆ ’ਚ ਲੈਣਗੇ ਲਾਵਾਂ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਨਿਰਮਾਤਾ ਜੈਕੀ ਭਗਨਾਨੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਖ਼ਬਰਾਂ ਮੁਤਾਬਕ ਦੋਵੇਂ ਇਸ ਸਾਲ 22 ਫਰਵਰੀ ਨੂੰ ਗੋਆ ’ਚ ਵਿਆਹ ਕਰਨਗੇ। ਇਸ ਵਿਆਹ ’ਚ ਸਿਰਫ਼ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।

ਹਾਲਾਂਕਿ ਰਕੁਲ ਜਾਂ ਉਸ ਦੇ ਪਰਿਵਾਰ ਵਲੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵਿਆਹ ਸਮਾਗਮ ਨਾਲ ਜੁੜੀ ਹੋਰ ਜਾਣਕਾਰੀ ਵੀ ਅਜੇ ਸਾਹਮਣੇ ਨਹੀਂ ਆਈ ਹੈ।

ਜੈਕੀ ਨੇ ਬੈਂਕਾਕ ’ਚ ਬੈਚਲਰ ਪਾਰਟੀ ਮਨਾਈ
ਇਕ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਹਰ ਚੀਜ਼ ਨੂੰ ਨਿੱਜੀ ਰੱਖਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਵਿਆਹ ਦੀ ਰਸਮ ਨੂੰ ਵੀ ਨਿੱਜੀ ਰੱਖਿਆ ਹੈ। ਫਿਲਹਾਲ ਉਹ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਹੋਣ ਤੋਂ ਪਹਿਲਾਂ ਛੁੱਟੀਆਂ ਦਾ ਆਨੰਦ ਲੈ ਰਹੇ ਹਨ।

ਖ਼ਬਰਾਂ ਮੁਤਾਬਕ ਜੈਕੀ ਫਿਲਹਾਲ ਬੈਂਕਾਕ ’ਚ ਹੈ ਤੇ ਆਪਣੀ ਬੈਚਲਰ ਪਾਰਟੀ ਦਾ ਆਨੰਦ ਲੈ ਰਿਹਾ ਹੈ। ਇਸ ਦੌਰਾਨ ਰਕੁਲ ਥਾਈਲੈਂਡ ’ਚ ਛੁੱਟੀਆਂ ਮਨਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ

ਰਕੁਲ ਨੇ 2022 ’ਚ ਰਿਸ਼ਤੇ ’ਤੇ ਮੋਹਰ ਲਗਾਈ ਸੀ ਮੋਹਰ
ਰਕੁਲ ਤੇ ਜੈਕੀ ਲਗਭਗ 2 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਇਕ-ਦੂਜੇ ਨਾਲ ਛੁੱਟੀਆਂ ਮਨਾਉਣ ਜਾਂਦੇ ਹਨ। ਰਕੁਲ ਨੇ 2022 ’ਚ ਆਪਣੇ ਜਨਮਦਿਨ ’ਤੇ ਇਕ ਰੋਮਾਂਟਿਕ ਫੋਟੋ ਪੋਸਟ ਕਰਕੇ ਜੈਕੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਉਸ ਨੇ ਜੈਕੀ ਨੂੰ ਉਸ ਸਾਲ ਦਾ ਸਭ ਤੋਂ ਵੱਡਾ ਤੋਹਫ਼ਾ ਕਿਹਾ।

ਆਪਣੀ ਲਵ ਸਟੋਰੀ ਬਾਰੇ ਰਕੁਲ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਹ ਦੋਵੇਂ ਗੁਆਂਢੀ ਸਨ ਪਰ ਉਨ੍ਹਾਂ ਨੇ ਕਦੇ ਗੱਲ ਨਹੀਂ ਕੀਤੀ ਸੀ। ਫਿਰ ਦੋਵਾਂ ਦੀ ਮੁਲਾਕਾਤ ਇਕ ਦੋਸਤ ਰਾਹੀਂ ਹੋਈ। ਇਸ ਮੁਲਾਕਾਤ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਕੁਝ ਸਮੇਂ ਦੀ ਦੋਸਤੀ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ।

ਰਕੁਲ ਲਗਭਗ 41 ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ
ਰਕੁਲ ਦਾ ਜਨਮ 10 ਅਕਤੂਬਰ, 1990 ਨੂੰ ਨਵੀਂ ਦਿੱਲੀ ’ਚ ਰਹਿਣ ਵਾਲੇ ਇਕ ਪੰਜਾਬੀ ਸਿੱਖ ਪਰਿਵਾਰ ’ਚ ਹੋਇਆ ਸੀ। ਰਕੁਲ ਬਚਪਨ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ। ਇਸ ਕਾਰਨ ਉਸ ਨੇ 18 ਸਾਲ ਦੀ ਉਮਰ ’ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਉਸ ਨੇ 2009 ’ਚ ਕੰਨੜਾ ਫ਼ਿਲਮ ‘ਗਿਲੀ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।

ਉਸ ਨੇ 2014 ’ਚ ਫ਼ਿਲਮ ‘ਯਾਰੀਆਂ’ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਕੰਨੜਾ ਤੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਉਸ ਨੇ ਤਾਮਿਲ ਤੇ ਤੇਲਗੂ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਉਹ ਹੁਣ ਤੱਕ 41 ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਆਉਣ ਵਾਲੇ ਦਿਨਾਂ ’ਚ ਕਮਲ ਹਾਸਨ ਨਾਲ ‘ਇੰਡੀਅਨ 2’ ’ਚ ਨਜ਼ਰ ਆਵੇਗੀ। ਇਹ 1996 ’ਚ ਆਈ ਫ਼ਿਲਮ ‘ਇੰਡੀਅਨ’ ਦਾ ਸੀਕੁਅਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News