ਜਿਣਸੀ ਸ਼ੋਸਣ ਵਰਗੇ ਗੰਭੀਰ ਮੁੱਦੇ ’ਤੇ ਹੈ ਰਕੁਲਪ੍ਰੀਤ ਦੀ ‘ਛਤਰੀਵਾਲੀ’

Wednesday, Jan 18, 2023 - 05:08 PM (IST)

ਜਿਣਸੀ ਸ਼ੋਸਣ ਵਰਗੇ ਗੰਭੀਰ ਮੁੱਦੇ ’ਤੇ ਹੈ ਰਕੁਲਪ੍ਰੀਤ ਦੀ ‘ਛਤਰੀਵਾਲੀ’

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਆਉਣ ਵਾਲੀ ਫ਼ਿਲਮ ‘ਛੱਤਰੀਵਾਲੀ’ ਨੂੰ ਲੈ ਕੇ ਚਰਚਾ ’ਚ ਹੈ। ਹਾਲ ਹੀ ’ਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਤੇਜਸ ਪ੍ਰਭਾ ਵਿਜੇ ਦੇਓਸਕਰ ਦੁਆਰਾ ਨਿਰਦੇਸ਼ਿਤ, ਫ਼ਿਲਮ ਸੈਕਸ ਐਜੂਕੇਸ਼ਨ ਦੇ ਗੰਭੀਰ ਵਿਸ਼ੇ ’ਤੇ ਗੱਲ ਕਰਦੀ ਹੈ। ਫ਼ਿਲਮ ਜ਼ੀ5 ’ਤੇ 20 ਜਨਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਸੁਮਿਤ ਵਿਆਸ, ਸਤੀਸ਼ ਕੌਸ਼ਿਕ, ਡੌਲੀ ਆਹਲੂਵਾਲੀਆ, ਰਾਜੇਸ਼ ਤੈਲੰਗ, ਪ੍ਰਾਚੀ ਸ਼ਾਹ ਪੰਡਿਆ, ਰੀਵਾ ਅਰੋੜਾ ਵੀ ਅਹਿਮ ਭੂਮਿਕਾਵਾਂ ’ਚ ਹਨ।

ਰਕੁਲਪ੍ਰੀਤ ਦੱਸਦੀ ਹੈ ਕਿ ਇਸ ਫ਼ਿਲਮ ਦੀ ਖਾਸੀਅਤ ਔਰਤਾਂ ’ਚ ਹੋਣ ਵਾਲੀਆਂ ਦਰਪੇਸ਼ ਸਿਹਤ ਸਮੱਸਿਆਵਾਂ ਹਨ। ਸ਼ੁਰੂਆਤ ਤੋਂ ਹੀ ਫ਼ਿਲਮ ਦੀ ਸਕ੍ਰਿਪਟ ’ਤੇ ਮੈਨੂੰ ਭਰੋਸਾ ਸੀ। ਜਦੋਂ ਤੇਜਸ ਇਹ ਸਕ੍ਰਿਪਟ ਮੇਰੇ ਸਾਹਮਣੇ ਲੈ ਕੇ ਆਇਆ ਤਾਂ ਮੈਂ ਸੋਚਿਆ ਕਿ ਇਹ ਫ਼ਿਲਮ ਮਨੋਰੰਜਨ ਦੇ ਜ਼ਰੀਏ ਇੰਨੀ ਵੱਡੀ ਗੱਲ ਦੱਸ ਰਹੀ ਹੈ, ਜਿਸ ਬਾਰੇ ਸਮਾਜ ਦੇ ਲੋਕ ਗੱਲ ਵੀ ਨਹੀਂ ਕਰਦੇ। ਸਾਡਾ ਸਮਾਜ ਸੇਫ ਸੈਕਸ ਦੀ ਗੱਲ ਕਰਦਾ ਹੈ, ਪਰ ਇਹ ਗੱਲ ਕਦੇ ਨਹੀਂ ਸੋਚਦਾ ਕਿ ਕਿੰਨੇ ਕੁ ਗਰਭਪਾਤ ਹੋ ਜਾਂਦੇ ਹਨ ਜਾਂ ਕਿੰਨੇ ਗਰਭਪਾਤ ਇਕ ਔਰਤ ਦਾ ਸਰੀਰ ਸਹਿ ਸਕਦਾ ਹੈ। ਫ਼ਿਲਮ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਹੱਸਦੇ ਹੋਏ ਤੁਹਾਨੂੰ ਇਕ ਅਹਿਮ ਸੁਨੇਹਾ ਮਿਲਦਾ ਹੈ। ਇਸ ਦੇ ਨਾਲ ਹੀ ਤੇਜਸ ਪ੍ਰਭਾ ਦਾ ਕਹਿਣਾ ਹੈ ਕਿ ਫ਼ਿਲਮ ’ਚ ਔਰਤਾਂ ਨੂੰ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਸਮੱਸਿਆ ਹਰ ਕਿਸੇ ਦੇ ਘਰ ਹੁੰਦੀ ਹੈ ਪਰ ਇਸ ਬਾਰੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਅਸੀਂ ਫ਼ਿਲਮ ਰਾਹੀਂ ਇਸ ਗੰਭੀਰ ਮੁੱਦੇ ’ਤੇ ਖੁੱਲ੍ਹ ਕੇ ਗੱਲ ਕਰ ਰਹੇ ਹਾਂ। 

ਦੱਸਣਯੋਗ ਹੈ ਕਿ‘ਛੱਤਰੀਵਾਲੀ’ ਇੱਕ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਹੈ। ਉਹ ਦੱਸਦਾ ਹੈ ਕਿ ਜਦੋਂ ਸਰੀਰ ’ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਬੱਚਿਆਂ ਨੂੰ ਉਸੇ ਸਮੇਂ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਸਰਕਾਰੀ ਖੋਜਕਰਤਾਵਾਂ ਨੇ ਬੱਚਿਆਂ ਲਈ ਸਕੂਲ ’ਚ ਸੈਕਸ ਐਜੂਕੇਸ਼ਨ ਲਈ ਸਹੀ ਉਮਰ ਤੈਅ ਕੀਤੀ ਹੈ ਪਰ ਕਈ ਵਾਰ ਅਧਿਆਪਕ ਵੀ ਇਸ ਵਿਸ਼ੇ ’ਤੇ ਪੜ੍ਹਾਉਣ ’ਚ ਅਸਹਿਜ ਮਹਿਸੂਸ ਕਰਦੇ ਹਨ। ਮੇਰਾ ਮੰਨਣਾ ਹੈ ਕਿ ਜਿੰਨਾ ਜ਼ਿਆਦਾ ਅਸੀਂ ਇਸ ਗੱਲ ਨੂੰ ਆਸਾਨ ਬਣਾਵਾਂਗੇ, ਸਾਡਾ ਸਮਾਜ ਓਨਾ ਹੀ ਜ਼ਿਆਦਾ ਪੜ੍ਹਿਆ-ਲਿਖਿਆ ਹੋਵੇਗਾ। ਜਦੋਂ ਅਸੀਂ ਕੰਡੋਮ ਫੈਕਟਰੀ ’ਚ ਸ਼ੂਟਿੰਗ ਕਰ ਰਹੇ ਸੀ ਤਾਂ ਉੱਥੇ ਕੰਮ ਕਰਨ ਵਾਲੇ ਸਾਰੇ ਵਰਕਰ ਔਰਤਾਂ ਸਨ। ਇਨ੍ਹਾਂ 'ਚੋਂ ਕੁਝ ਔਰਤਾਂ ਅਜਿਹੀਆਂ ਵੀ ਸਨ ਜੋ ਲੋਕਾਂ ਨੂੰ ਖੁੱਲ੍ਹ ਕੇ ਇਹ ਵੀ ਨਹੀਂ ਦੱਸ ਸਕਦੀਆਂ ਸਨ ਕਿ ਉਹ ਇਸ ਫੈਕਟਰੀ ’ਚ ਕੰਮ ਕਰਦੀਆਂ ਹਨ। ਮੈਨੂੰ ਸੱਚਮੁੱਚ ਇਹ ਚੀਜ਼ ਪਸੰਦ ਹੈ। ਅਸੀਂ ਪੇਂਡੂ ਖੇਤਰ ਤੇ ਸ਼ਹਿਰ ਦੋਵਾਂ ’ਚ ਖੋਜ ਕੀਤੀ ਤੇ ਇਸ ਦੌਰਾਨ ਸਾਨੂੰ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦਾ ਪਤਾ ਲੱਗਾ। ਸਾਡੇ ਦੇਸ਼ ’ਚ ਸਿਰਫ਼ 7 ਫੀਸਦੀ ਕੰਡੋਮ ਹੀ ਵਰਤੇ ਜਾਂਦੇ ਹਨ, ਜਿਸ ਦਾ ਸਿੱਧਾ ਅਸਰ ਔਰਤਾਂ ਦੀ ਸਿਹਤ ’ਤੇ ਪੈਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News