ਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਕਰਾਈ ਦੁਬਈ ਵਾਲੇ ਘਰ ਦੀ ਸੈਰ, ਘਰ ’ਚ ਸਭ ਕੁਝ ਹੈ ਬੇਹੱਦ ਸ਼ਾਨਦਾਰ, ਦੇਖੋ ਵੀਡੀਓ

06/17/2022 1:26:22 PM

ਮੁੰਬਈ: ਅਦਾਕਾਰਾ ਰਾਖੀ ਸਾਵੰਤ ਸੋਸ਼ਲ ਮੀਡੀਆ ’ਤੇ ਐਕਟਿਵ ਸਿਤਾਰਿਆਂ ’ਚੋਂ ਇਕ ਹੈ। ਰਾਖੀ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਰਾਖੀ ਨੇ ਇਕ ਵੀਡੀਓ ਸਾਂਝੀ ਕੀਤਾ ਹੈ, ਜਿਸ ’ਚ ਅਦਾਕਾਰਾ ਨੇ ਆਪਣੇ ਲਗਜ਼ਰੀ ਘਰ ਦੀ ਝਲਕ ਦਿਖਾਈ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

PunjabKesari

ਵੀਡੀਓ ’ਚ ਰਾਖੀ ਪੀਚ ਰੰਗ ਦੀ ਸਾੜੀ ’ਚ ਨਜ਼ਰ ਆ ਰਹੀ ਹੈ। ਰਾਖੀ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ 'ਚ ਰਾਖੀ ਕਾਫੀ ਖੂਬਸੂਰਤ ਲੱਗ ਰਹੀ ਹੈ। ਵੀਡੀਓ ਦੀ ਸ਼ੁਰੂਆਤ ‘ਯੇ ਤੇਰਾ ਘਰ ਯੇ ਮੇਰਾ ਘਰ’ ਗੀਤ ਨਾਲ ਹੁੰਦੀ ਹੈ। ਵੀਡੀਓ ’ਚ ਰਾਖੀ ਕਹਿ ਰਹੀ ਹੈ ‘ਕੀ ਤੁਸੀਂ ਦੁਬਈ ’ਚ ਮੇਰਾ ਲਗਜ਼ਰੀ ਘਰ ਦੇਖਣਾ ਚਾਹੋਗੇ।’ ਰਾਖੀ ਆਪਣੇ ਘਰ ਦੇ ਹਰ ਕੋਨੇ ਦੀ ਝਲਕ ਦਿਖਾ ਰਹੀ ਹੈ ਅਤੇ ਕਹਿ ਰਹੀ ਹੈ ਕਿ ‘ਤੁਸੀਂ ਮੇਰਾ ਬੈੱਡਰੂਮ ਦੇਖ ਕੇ ਹੈਰਾਨ ਹੋ ਜਾਵੋਗੇ। 

ਇਹ  ਵੀ ਪੜ੍ਹੋ : ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼

 

 

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

ਅਦਾਕਾਰਾ ਵਾਸ਼ਰੂਮ ਤੋਂ ਲੈ ਕੇ ਰਸੋਈ ਤੱਕ ਦੀ ਝਲਕ ਦਿਖਾ ਰਹੀ ਹੈ। ਅਦਾਕਾਰਾ ਇਸ ਤੋਂ ਬਾਅਦ ਕਹਿ ਰਹੀ ਹੈ ਕਿ ‘ਕੁਝ ਨਹੀਂ ਕਰਨਾ ਹੈ, ਤੁਹਾਨੂੰ ਦੋ ਬੈਗ ਚੁੱਕਣੇ ਪੈਣਗੇ ਅਤੇ ਆ ਕੇ ਰਹਿਣਾ ਪਵੇਗਾ।’ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਰਾਖੀ ਇਨ੍ਹੀਂ ਦਿਨੀਂ ਆਦਿਲ ਨੂੰ ਡੇਟ ਕਰ ਰਹੀ ਹੈ। ਰਾਖੀ ਨੂੰ ਅਕਸਰ ਆਦਿਲ ਨਾਲ ਸਪਾਟ ਕੀਤਾ ਜਾਂਦਾ ਹੈ। ਅਦਾਕਾਰਾ ਹਾਲ ਹੀ ’ਚ ਆਪਣੇ ਬੁਆਏਫ੍ਰੈਂਡ ਨਾਲ ਦੁਬਈ ਗਈ ਸੀ ਅਤੇ ਰਾਖੀ ਨੇ ਖ਼ੁਲਾਸਾ ਕੀਤਾ ਕਿ ਆਦਿਲ ਨੇ ਉਸ ਲਈ ਦੁਬਈ ’ਚ ਇਕ ਅਪਾਰਟਮੈਂਟ ਖਰੀਦਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਉਹੀ ਅਪਾਰਟਮੈਂਟ ਹੈ ਜੋ ਆਦਿਲ ਨੇ ਰਾਖੀ ਲਈ ਖ਼ਰੀਦਿਆ ਹੈ। ਇਸ ਤੋਂ ਪਹਿਲਾਂ ਰਾਖੀ ਨੇ ਇਹ ਵੀ ਦੱਸਿਆ ਸੀ ਕਿ ਆਦਿਲ ਨੇ ਉਸ ਨੂੰ BMW ਕਾਰ ਵੀ ਗਿਫ਼ਟ ਕੀਤੀ ਹੈ।
 


Anuradha

Content Editor

Related News