ਰਾਖੀ ਸਾਵੰਤ ਦੀ 4 ਘੰਟੇ ਤੱਕ ਚੱਲੀ ਸਰਜਰੀ, ਸਮੱਸਿਆ ਦਾ ਕੀਤਾ ਖ਼ੁਲਾਸਾ

Thursday, Sep 01, 2022 - 03:35 PM (IST)

ਰਾਖੀ ਸਾਵੰਤ ਦੀ 4 ਘੰਟੇ ਤੱਕ ਚੱਲੀ ਸਰਜਰੀ, ਸਮੱਸਿਆ ਦਾ ਕੀਤਾ ਖ਼ੁਲਾਸਾ

ਬਾਲੀਵੁੱਡ ਡੈਸਕ- ‘ਡਰਾਮਾ ਕੁਈਨ’ ਰਾਖੀ ਸਾਵੰਤ ਨੇ ਹਾਲ ਹੀ ’ਚ ਹਸਪਤਾਲ ਤੋਂ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਸਰਜਰੀ ਤੋਂ ਪਹਿਲਾਂ ਡਾਂਸ ਕਰਦੀ ਨਜ਼ਰ ਆ ਰਹੀ ਸੀ। ਹਾਲਾਂਕਿ ਉਸ ਸਮੇਂ ਉਸ ਨੇ ਇਹ ਨਹੀਂ ਦੱਸਿਆ ਸੀ ਕਿ ਉਸ ਨੂੰ ਕਿਸ ਸਮੱਸਿਆ ਲਈ ਸਰਜਰੀ ਕਰਵਾਈ ਜਾ ਰਹੀ ਹੈ। ਹੁਣ ਰਾਖੀ ਦੀ ਸਰਜਰੀ ਸਫ਼ਲ ਹੋ ਗਈ ਹੈ ਅਤੇ ਇਸ ਗੱਲ ਦਾ ਖ਼ੁਲਾਸਾ ਉਸਨੇ ਇਕ ਇੰਟਰਵਿਊ ’ਚ ਕੀਤਾ ਹੈ।

ਇਹ ਵੀ ਪੜ੍ਹੋ : ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਜਨਮਦਿਨ, ਬੌਬੀ ਦਿਓਲ ਨੇ ਮਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਰਾਖੀ ਸਾਵੰਤ ਨੇ ਦੱਸਿਆ ਕਿ ਉਨ੍ਹਾਂ ਦੀ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ’ਚ 4 ਘੰਟੇ ਤੱਕ ਮੇਜਰ ਸਰਜਰੀ ਹੋਈ। ਰਾਖੀ ਨੇ ਕਿਹਾ ਕਿ ‘ਮੇਰੇ ਪੇਟ ’ਚ ਇਕ ਗੱਠ ਸੀ, Uterus ਤੋਂ ਥੋੜੀ ਉੱਪਰ ਸੀ। ਬਹੁਤ ਸਮਾਂ ਪਹਿਲਾਂ ਮੈਂ ਇਸਨੂੰ ਹਟਾਉਣਾ ਚਾਹੁੰਦਾ ਸੀ ਪਰ ਇਸ ’ਚ ਦੇਰ ਹੋ ਰਹੀ ਸੀ। ਇਸ ਗੰਢ ਕਾਰਨ ਮੈਨੂੰ ਬਹੁਤ ਤਕਲੀਫ਼ ਹੋਈ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਇਸਨੂੰ ਹੁਣ ਹਟਾਉਣਾ ਪਵੇਗਾ।

PunjabKesari

ਰਾਖੀ ਨੇ ਦੱਸਿਆ ਕਿ ਡਾਕਟਰ ਵੀਨਾ ਸ਼ਿੰਦੇ ਮੇਰਾ ਇਲਾਜ ਕਰ ਰਹੀ ਹੈ। ਉਹ ਮੈਨੂੰ ਅਗਲੇ ਦੋ ਦਿਨ ਹਸਪਤਾਲ ’ਚ ਰੱਖੇਗੀ। ਫ਼ਿਲਹਾਲ ਮੈਂ ਜ਼ਿਆਦਾ ਚੱਲ ਨਹੀਂ ਪਾ ਰਹੀ ਅਤੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਕੰਮ ’ਤੇ ਪਰਤੇ

ਰਾਖੀ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਹਸਪਤਾਲ ’ਚ ਉਸ ਦੀ ਦੇਖਭਾਲ ਕਰ ਰਿਹਾ ਹੈ। ਉਸ ਨੇ ਇਸ ਬਾਰੇ ਦੱਸਿਆ ਕਿ ‘ਆਦਿਲ ਹਸਪਤਾਲ ’ਚ ਮੇਰੇ ਨਾਲ ਠਹਿਰੇ ਹਨ। ਉਹ ਮੇਰੀ ਚੰਗੀ ਦੇਖਭਾਲ ਕਰ ਰਹੇ ਹਨ। 


author

Shivani Bassan

Content Editor

Related News