ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਨੇ 'ਡਰਾਮਾ ਕੁਈਨ' ਲਈ ਦੁਬਈ ’ਚ ਲਿਆ ਘਰ

Friday, May 27, 2022 - 05:54 PM (IST)

ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਨੇ 'ਡਰਾਮਾ ਕੁਈਨ' ਲਈ ਦੁਬਈ ’ਚ ਲਿਆ ਘਰ

ਮੁੰਬਈ: ਬਾਲੀਵੁੱਡ ਦੀ 'ਡਰਾਮਾ ਕੁਈਨ' ਰਾਖੀ ਸਾਵੰਤ ਆਪਣੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਰਾਖੀ ਇਨ੍ਹੀਂ ਦਿਨੀਂ ਬੁਆਏਫ੍ਰੈਂਡ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ। ਜਿਸ ਨਾਲ ਉਹ ਅਕਸਰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਰਾਖੀ ਆਪਣੇ ਬੁਆਏਫ੍ਰੈਂਡ ਨਾਲ ਦੁਬਈ ਪਹੁੰਚੀ ਸੀ।

PunjabKesari

ਇਹ ਵੀ ਪੜ੍ਹੋ: ਪ੍ਰਿਅੰਕਾ ਚੋਪੜਾ ਨੇ 'ਦਿ ਗ੍ਰੇ ਮੈਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਹੀ ਇਹ ਵੱਡੀ ਗੱਲ

ਹਾਲ ਹੀ 'ਚ ਆਦਿਲ ਨੇ ਦੁਬਈ 'ਚ ਆਪਣੀ ਗਰਲਫ੍ਰੈਂਡ ਰਾਖੀ ਲਈ ਨਵਾਂ ਘਰ ਖਰੀਦਿਆ ਹੈ ਜਿਸ ਤੋਂ ਬਾਅਦ ਇਹ ਜੋੜਾ ਕਾਫੀ ਖੁਸ਼ ਹੈ । ਰਾਖੀ ਨੇ ਆਦਿਲ ਬਾਰੇ ਕਿਹਾ ਕਿ ‘ਉਸ ਨੇ ਮੇਰੇ ਲਈ ਦੁਬਈ ’ਚ ਘਰ ਖਰੀਦਿਆ ਹੈ। ਦੂਸਰੇ ਦਿਨ ਮੈਨੂੰ BMW ਗਿਫ਼ਟ ਕੀਤੀ ਸੀ ਪਰ ਸਹੀ ਕਹਾਂ ਤਾਂ ਮੇਰਾ ਖ਼ਜਾਨਾ ਉਸ ਦਾ ਪਿਆਰ ਹੈ। ਉਹ ਸੱਚਾ ਹੈ ਅਤੇ ਵਫ਼ਾਦਾਰ ਹੈ।’

PunjabKesari

ਰਾਖੀ ਮੁਤਾਬਕ ਇਨ੍ਹੀਂ ਦਿਨੀਂ ਉਹ ਆਦਿਲ ਦੇ ਪਰਿਵਾਰ ਨੂੰ ਮਿਲਣ ਦੁਬਈ ਗਈ ਹੋਈ ਹੈ। ਉਸ ਨੇ ਕਿਹਾ-‘ ਆਦਿਲ ਮੈਨੂੰ ਦੁਬਈ ਲੈ ਕੇ ਆਇਆ ਹੈ ਕਿਉਂਕਿ ਉਹ ਮੈਨੂੰ ਆਪਣੇ ਪਰਿਵਾਰ ਨਾਲ ਮਿਲਾਉਣਾ ਚਾਹੁੰਦਾ ਹੈ। ਉਸ ਦੇ ਕਈ ਚਚੇਰੇ ਭਰਾ ਹਨ। ਉਸਦੀ ਚਾਚੀ ਜੁਲਾਈ ’ਚ ਲੰਡਨ ਤੋਂ ਆ ਰਹੀ ਹੈ। ਉਹ ਆਪਣੇ ਪਰਿਵਾਰ ਨੂੰ ਦੱਸਣਗੇ ਜੋ ਸਾਡੇ ਰਿਸ਼ਤੇ ਨੂੰ ਅੱਗੇ ਵਧਾਉਣ ’ਚ ਮਦਦ ਕਰਨਗੇ।’

ਇਹ ਵੀ ਪੜ੍ਹੋ: ਪਤੀ ਵਿਵੇਕ ਦੇ ਨਾਲ ਥਾਈਲੈਂਡ ਪਹੁੰਚੀ ਦਿਵਯੰਕਾ ਤ੍ਰਿਪਾਠੀ, ਸਮੁੰਦਰ ਕਿਨਾਰੇ ਤੇ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ

ਦੱਸ ਦੇਈਏ ਰਾਖੀ ਨੇ ਇਸ ਮਹੀਨੇ ਮੀਡੀਆ ਨੂੰ ਆਦਿਲ ਨੂੰ ਡੇਟ ਕਰਨ ਦੀ ਗੱਲ ਕਹੀ ਸੀ। ਉਸ ਦੇ ਬੁਆਏਫ੍ਰੈਂਡ ਮੈਸੂਰ ਅਧਾਰਤ ਕਾਰੋਬਾਰੀ ਹਨ। ਅਦਾਕਾਰਾ ਨੇ ਇਕ ਇੰਟਰਵਿਊ ’ਚ ਇਹ ਵੀ ਦਾਅਵਾ ਕੀਤਾ ਸੀ ਕਿ ਆਦਿਲ ਦੇ ਪਰਿਵਾਰ ਨੇ ਇਸ ਸਮੇਂ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਉਹ ਫ਼ਿਲਮ ਇੰਡਸਟਰੀ ਤੋਂ ਹੈ। ਹਾਲਾਂਕਿ ਰਾਖੀ ਨੇ ਇਹ ਵੀ ਕਿਹਾ ਹੈ ਕਿ ਉਹ ਆਦਿਲ ਲਈ ਖੁਦ ਨੂੰ ਬਦਲਣ ਲਈ ਤਿਆਰ ਹੈ।


author

Anuradha

Content Editor

Related News